Platina ਮੋਟਰਸਾਈਕਲ ਸਵਾਰ ਦੀ ਸੜਕ ਹਾਦਸੇ ''ਚ ਦਰਦਨਾਕ ਮੌਤ

Saturday, Jul 04, 2026 - 06:24 PM (IST)

Platina ਮੋਟਰਸਾਈਕਲ ਸਵਾਰ ਦੀ ਸੜਕ ਹਾਦਸੇ ''ਚ ਦਰਦਨਾਕ ਮੌਤ

ਭਦੌੜ (ਰਾਕੇਸ਼)- ਕਸਬਾ ਭਦੌੜ ਦੇ ਬਰਨਾਲਾ ਬਾਜਾਖਾਨਾ ਰੋਡ ’ਤੇ ਇਕ ਮੋਟਰਸਾਈਕਲ ਸਵਾਰ ਦੀ ਅਣਪਛਾਤੇ ਵਾਹਨ ਨਾਲ ਟੱਕਰ ਹੋਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਥਾਣਾ ਭਦੌੜ ਦੇ ਇੰਸਪੈਕਟਰ ਹਰਸਿਮਰਨਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਬੀਤੇ ਦਿਨੀਂ ਤਕਰੀਬਨ 3:30 ਵਜੇ ਦੇ ਕਰੀਬ ਇਕ ਕਾਲ ਆਈ ਸੀ ਕਿ ਬਾਜਾਖਾਨਾ ਰੋਡ ’ਤੇ ਇਕ ਐਕਸੀਡੈਂਟ ਹੋਇਆ ਹੈ।

ਜਦੋਂ ਉਨ੍ਹਾਂ ਨੇ ਮੌਕੇ ’ਤੇ ਜਾ ਕੇ ਦੇਖਿਆਂ ਤਾਂ ਇਹ ਮ੍ਰਿਤਕ ਦੇਹ ਬਲਵਿੰਦਰ ਸਿੰਘ ਵਾਸੀ ਨੈਣੇਵਾਲਾ ਰੋਡ ਭਦੌੜ ਦੀ ਸੀ ਮੌਕੇ ’ਤੇ ਮੌਜੂਦ ਵਰਕਸ਼ਾਪ ਵਾਲਿਆਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਬਲਵਿੰਦਰ ਸਿੰਘ (40) ਜੋ ਕਿ ਪੇਂਟਰ ਦਾ ਕੰਮ ਕਰਦਾ ਹੈ ਅਤੇ ਹੁਣੇ-ਹੁਣੇ ਆਪਣਾ ਕੰਮ ਖਤਮ ਕਰ ਕੇ ਆਪਣੇ ਪਲਟੀਨਾ ਮੋਟਰਸਾਈਕਲ ’ਤੇ ਸਵਾਰ ਹੋ ਕੇ ਪਿੰਡ ਜੰਗੀਆਣਾ ਕੋਲੋਂ ਭਦੌੜ ਵਿਖੇ ਆ ਰਿਹਾ ਸੀ। ਇਸੇ ਦੌਰਾਨ ਬਲਵਿੰਦਰ ਸਿੰਘ ਦੇ ਪਲਟੀਨਾ ਮੋਟਰਸਾਈਕਲ ਦੀ ਕਿਸੇ ਅਣਪਛਾਤੇ ਵਾਹਨ ਦੇ ਨਾਲ ਟੱਕਰ ਹੋਣ ਕਾਰਨ ਬਲਵਿੰਦਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲਸ ਵੱਲੋਂ ਆਲੇ-ਦੁਆਲੇ ਦੇ ਕੈਮਰੇ ਖੰਗਾਲੇ ਜਾ ਰਹੇ ਹਨ ਤਾਂ ਕਿ ਐਕਸੀਡੈਂਟ ਕਰਨ ਵਾਲੇ ਅਣਪਛਾਤੇ ਵਾਹਨ ਦਾ ਪਤਾ ਲਾਇਆ ਜਾ ਸਕੇ।
 


author

Anmol Tagra

Content Editor

Related News