ਹਿਮਾਚਲ ''ਚ ਹਵਾਈ ਅੱਡੇ ਦੇ ਵਿਸਥਾਰ ਨਾਲ ਸੈਰ-ਸਪਾਟਾ ਨੂੰ ਮਿਲੇਗਾ ਇਕ ਨਵਾਂ ਪਹਿਲੂ- ਜੈਰਾਮ ਠਾਕੁਰ

Friday, Oct 30, 2020 - 04:20 PM (IST)

ਹਿਮਾਚਲ ''ਚ ਹਵਾਈ ਅੱਡੇ ਦੇ ਵਿਸਥਾਰ ਨਾਲ ਸੈਰ-ਸਪਾਟਾ ਨੂੰ ਮਿਲੇਗਾ ਇਕ ਨਵਾਂ ਪਹਿਲੂ- ਜੈਰਾਮ ਠਾਕੁਰ

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕਿਹਾ ਹੈ ਕਿ ਮੰਡੀ ਜ਼ਿਲ੍ਹੇ 'ਚ ਗਰੀਨ ਫੀਲਡ ਹਵਾਈ ਅੱਡੇ ਦੇ ਨਿਰਮਾਣ ਅਤੇ ਕਾਂਗੜਾ ਅਤੇ ਸ਼ਿਮਲਾ ਹਵਾਈ ਅੱਡਿਆਂ ਦੇ ਵਿਸਥਾਰ ਨਾਲ ਸੂਬੇ 'ਚ ਸੈਰ-ਸਪਾਟਾ ਗਤੀਵਿਧੀਆਂ ਨੂੰ ਨਵਾਂ ਪਹਿਲੂ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਵਿਸ਼ੇਸ਼ ਕਰ ਕੇ ਉਮਰ ਵਰਗ ਦੇ ਸੈਲਾਨੀ ਪ੍ਰਦੇਸ਼ ਦੇ ਸਰਬੋਤਮ ਸਥਾਨਾਂ ਦਾ ਦੌਰਾ ਕਰਨ ਲਈ ਅੱਗੇ ਆਉਣਗੇ। ਇਸ ਨਾਲ ਨਾ ਸਿਰਫ਼ ਪ੍ਰਦੇਸ਼ ਦੀ ਆਰਥਿਕ ਸਥਿਤੀ 'ਚ ਸੁਧਾਰ ਹੋਵੇਗਾ ਸਗੋਂ ਸਥਾਨਕ ਲੋਕਾਂ ਨੂੰ ਰੁਜ਼ਗਾਰ ਅਤੇ ਸਵੈ-ਰੁਜ਼ਗਾਰ ਦੇ ਕਾਫ਼ੀ ਮੌਕੇ ਵੀ ਉਪਲੱਬਧ ਹੋਣਗੇ। ਇਹ ਜਾਣਕਾਰੀ ਮੁੱਖ ਮੰਤਰੀ ਨੇ ਸ਼ੁੱਕਰਵਾਰ ਨੂੰ ਇੱਥੇ ਸੂਬੇ 'ਚ ਹਵਾਈ ਅੱਡਿਆਂ ਦੇ ਵਿਕਾਸ ਅਤੇ ਵਿਸਥਾਰ ਦੇ ਸੰਦਰਭ 'ਚ ਆਯੋਜਿਤ ਇਕ ਬੈਠਕ ਦੀ ਪ੍ਰਧਾਨਗੀ ਕਰਦੇ ਹੋਏ ਅਧਿਕਾਰੀਆਂ ਨੂੰ ਦਿੱਤੀ। ਉਨ੍ਹਾਂ ਨੇ ਅਧਿਕਾਰੀਆਂ ਨੂੰ ਇਨ੍ਹਾਂ ਹਵਾਈ ਅੱਡਿਆਂ ਦੇ ਵਿਸਥਾਰ ਨਾਲ ਜੁੜੀਆਂ ਵੱਖ-ਵੱਖ ਰਸਮਾਂ ਦੇ ਕੰਮ 'ਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ। ਸ਼੍ਰੀ ਠਾਕੁਰ ਨੇ ਕਿਹਾ ਕਿ ਨਾਗਚਲਾ ਹਵਾਈ ਅੱਡੇ ਦੇ ਨਿਰਮਾਣ ਲਈ 2936 ਵੀਘਾ ਜ਼ਮੀਨ ਚਿੰਨ੍ਹਿਤ ਕੀਤੀ ਗਈ ਹੈ ਅਤੇ ਜਨਵਰੀ 'ਚ ਇਸ ਸਥਾਨ ਲਈ ਮਨਜ਼ੂਰੀ ਪ੍ਰਾਪਤ ਕੀਤੀ ਜਾ ਚੁਕੀ ਹੈ।

ਕੇਂਦਰੀ ਮੰਤਰਾਲੇ ਨਾਲ ਨਵੰਬਰ 2019 'ਚ ਆਯੋਜਿਤ ਬੈਠਕ 'ਚ ਇਹ ਤੈਅ ਹੋਇਆ ਸੀ ਕਿ ਭਾਰਤੀ ਏਅਰਪੋਰਟ ਅਥਾਰਟੀ ਪਹਿਲੇ ਪੜਾਅ 'ਚ 2100 ਮੀਟਰ ਜ਼ਮੀਨ ਐਕਵਾਇਰ ਕਰੇਗੀ ਅਤੇ ਵਾਧੂ ਜ਼ਮੀਨ ਨੂੰ ਬਫ਼ਰ ਜ਼ੋਨ ਦੇ ਰੂਪ 'ਚ ਇਸਤੇਮਾਲ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਮਹੱਤਵਪੂਰਨ ਪ੍ਰਾਜੈਕਟ ਲਈ ਭੂਮੀ ਐਕਵਾਇਰ, ਟਰਮਿਨਲ ਭਵਨ, ਰਣਵੇਅ ਅਤੇ ਸੰਬੰਧਤ ਗਤੀਵਿਧੀਆਂ 'ਤੇ 7448 ਕਰੋੜ ਰੁਪਏ ਦੀ ਅਨੁਮਾਨਤ ਰਾਸ਼ੀ ਖਰਚ ਹੋਵੇਗੀ। ਭੂਮੀ ਐਕਵਾਇਰ 'ਤੇ 2786 ਕਰੋੜ ਹੋਰ ਵਿਕਾਸ ਗਤੀਵਿਧੀਆਂ 'ਤੇ 2695 ਕਰੋੜ ਰੁਪਏ, ਟਰਮਿਨਲ ਭਵਨ, ਰਣਵੇਅ ਅਤੇ ਸੰਬੰਧਤ ਬੁਨਿਆਦੀ ਢਾਂਚੇ 'ਤੇ 900 ਕਰੋੜ ਰੁਪਏ ਵੱਖ-ਵੱਖ ਢਾਂਚਿਆਂ 'ਤੇ 782 ਕਰੋੜ ਰੁਪਏ ਜਦੋਂ ਕਿ ਜੰਗਲਾਤ ਸੁਰੱਖਿਆ ਐਕਟ ਦੇ ਅਧੀਨ ਮੁਆਵਜ਼ੇ 'ਤੇ 15 ਕਰੋੜ ਰੁਪਏ ਖਰਚ ਹੋਣਗੇ। ਸ਼ਿਮਲਾ ਹਵਾਈ ਅੱਡੇ ਦੇ ਵਿਸਥਾਰ ਦਾ ਜ਼ਿਕਰ ਕਰਦੇ ਹੋਏ ਠਾਕੁਰ ਨੇ ਕਿਹਾ ਕਿ ਕੇਂਦਰੀ ਹਵਾਬਾਜ਼ੀ ਮੰਤਰੀ ਨੇ ਨਵੰਬਰ 2019 'ਚ ਇਸ ਹਵਾਈ ਅੱਡੇ ਦੇ ਰਣਵੇਅ ਨੂੰ ਵਿਸਥਾਰ ਦੇਣ ਲਈ ਧਨ ਰਾਸ਼ੀ ਪ੍ਰਦਾਨ ਕਰਨਾ ਮਨਜ਼ੂਰ ਕੀਤਾ ਹੈ। ਇਸ ਹਵਾਈ ਅੱਡੇ 'ਚ 300 ਮੀਟਰ ਦੀ ਵਾਧੂ ਲੰਬਾਈ ਜੋੜੀ ਜਾਵੇਗੀ, ਜਿਸ ਲਈ 182-11 ਵੀਘਾ ਜ਼ਮੀਨ ਚਿੰਨ੍ਹਿਤ ਕੀਤੀ ਜਾ ਚੁਕੀ ਹੈ।


author

DIsha

Content Editor

Related News