ਹਿਮਾਚਲ ਦੀਆਂ ਕਈ ਥਾਵਾਂ ''ਤੇ ਪਿਆ ਮੀਂਹ, 28 ਸੜਕਾਂ ਬੰਦ

Wednesday, Jul 10, 2024 - 02:26 PM (IST)

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਵੱਖ-ਵੱਖ ਇਲਾਕਿਆਂ ਵਿਚ ਮੀਂਹ ਪਿਆ, ਜਿਸ ਤੋਂ ਬਾਅਦ 28 ਸੜਕਾਂ ਬੰਦ ਹਨ। ਬੁੱਧਵਾਰ ਨੂੰ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸੂਬਾ ਆਫ਼ਤ ਮੁਹਿੰਮ ਕੇਂਦਰ ਨੇ ਦੱਸਿਆ ਕਿ ਸਵੇਰੇ ਮੰਡੀ ਵਿਚ 8, ਸ਼ਿਮਲਾ 'ਚ 6, ਸਿਰਮੌਰ 'ਚ 5, ਕਾਂਗੜਾ 'ਚ 4, ਕਿਨੌਰ 'ਚ 3 ਅਤੇ ਕੁੱਲੂ ਜ਼ਿਲ੍ਹੇ ਵਿਚ 2 ਸੜਕਾਂ ਬੰਦ ਹਨ। ਅਧਿਕਾਰੀ ਨੇ ਕਿਹਾ ਕਿ 19 ਟਰਾਂਸਫਾਰਮਰ ਅਤੇ 16 ਪੀਣ ਵਾਲੇ ਪਾਣੀ ਦੀਆਂ ਸਕੀਮਾਂ ਵੀ ਪ੍ਰਭਾਵਿਤ ਹਨ। ਪਿਛਲੇ 24 ਘੰਟਿਆਂ ਵਿਚ ਬੈਜਨਾਥ 'ਚ 32 ਮਿਲੀਮੀਟਰ, ਪਾਉਂਟਾ ਸਾਹਿਬ 'ਚ 18.4 ਮਿਲੀਮੀਟਰ, ਧੌਲਕੂਆਂ 'ਚ 17.5 ਮਿਲੀਮੀਟਰ, ਪਾਲਮਪੁਰ 'ਚ 8.3 ਮਿਲੀਮੀਟਰ ਅਤੇ ਡਲਹੌਜ਼ੀ 'ਚ 8 ਮਿਲੀਮੀਟਰ ਮੀਂਹ ਪਿਆ। 

ਇਹ ਵੀ ਪੜ੍ਹੋ-  ਹਿਮਾਚਲ ਪ੍ਰਦੇਸ਼ 'ਚ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਹਾਈਵੇਅ ਸਮੇਤ 70 ਸੜਕਾਂ ਬੰਦ

ਸ਼ਿਮਲਾ ਸਥਿਤ ਮੌਸਮ ਵਿਭਾਗ ਕੇਂਦਰ ਨੇ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਕੁਝ ਥਾਵਾਂ 'ਤੇ ਭਾਰੀ ਗਰਜ ਅਤੇ ਬਿਜਲੀ ਚਮਕਣ ਨਾਲ ਮੋਹਲੇਧਾਰ ਮੀਂਹ ਦਾ ਪੂਰਵ ਅਨੁਮਾਨ ਜ਼ਾਹਰ ਕੀਤਾ ਹੈ ਅਤੇ 'ਯੈਲੋ ਅਲਰਟ' ਜਾਰੀ ਕੀਤਾ ਹੈ। ਕੇਂਦਰ ਨੇ 15 ਜੁਲਾਈ ਤੱਕ ਰੁਕ-ਰੁਕ ਕੇ ਮੀਂਹ ਪੈਣ ਦਾ ਪੂਰਵ ਅਨੁਮਾਨ ਜ਼ਾਹਰ ਕੀਤਾ ਹੈ। ਇੱਥੇ ਬੂਟਿਆਂ ਅਤੇ ਖੜ੍ਹੀਆਂ ਫ਼ਸਲਾਂ ਨੂੰ ਨੁਕਸਾਨ, ਕਮਜ਼ੋਰ ਬੁਨਿਆਂਦੀ ਢਾਂਚੇ ਨੂੰ ਨੁਕਸਾਨ, ਤੇਜ਼ ਹਵਾਵਾਂ ਅਤੇ ਮੀਂਹ ਕਾਰਨ ਕੱਚੇ ਮਕਾਨਾਂ ਅਤੇ ਝੌਂਪੜੀਆਂ ਨੂੰ ਮਾਮੂਲੀ ਨੁਕਸਾਨ, ਆਵਾਜਾਈ ਵਿਚ ਰੁਕਾਵਟ ਅਤੇ ਹੇਠਲੇ ਇਲਾਕਿਆਂ ਵਿਚ ਪਾਣੀ ਭਰ ਜਾਣ ਦੀ ਚਿਤਾਵਨੀ ਦਿੱਤੀ ਗਈ ਹੈ।


Tanu

Content Editor

Related News