ਲਖਨਊ ’ਚ ਹਿਮਾਚਲ ਦੇ ਰਾਜਪਾਲ ਦੇ ਕਾਫਲੇ ਦੀਆਂ ਗੱਡੀਆਂ ਭਿੜੀਆਂ, ACP ਸਮੇਤ 3 ਜ਼ਖਮੀ
Tuesday, Dec 10, 2024 - 09:22 PM (IST)
ਲਖਨਊ- ਲਖਨਊ ’ਚ ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਸ਼ਿਵ ਪ੍ਰਤਾਪ ਸ਼ੁਕਲਾ ਦਾ ਕਾਫ਼ਲਾ ਹਾਦਸੇ ਦਾ ਸ਼ਿਕਾਰ ਹੋ ਗਿਆ। ਐਂਬੂਲੈਂਸ ਸਮੇਤ 3 ਵਾਹਨ ਆਪਸ ’ਚ ਟਕਰਾ ਗਏ। ਹਾਦਸੇ ਵਿਚ ਏ. ਸੀ. ਪੀ. ਸਮੇਤ 3 ਲੋਕ ਜ਼ਖਮੀ ਹੋ ਗਏ। ਹਾਲਾਂਕਿ ਰਾਜਪਾਲ ਸੁਰੱਖਿਅਤ ਹਨ।
ਰਾਜਪਾਲ ਦਾ ਕਾਫਲਾ ਅਮੌਸੀ ਹਵਾਈ ਅੱਡੇ ਤੋਂ ਜਦੋਂ ਸ਼ਹੀਦ ਮਾਰਗ ਰਾਹੀਂ ਆਪਣੀ ਮੰਜ਼ਿਲ ਵੱਲ ਜਾ ਰਿਹਾ ਸੀ ਕਿ ਅਚਾਨਕ ਇਕ ਆਟੋ ਪ੍ਰੋਟੋਕੋਲ ਤੋੜ ਕੇ ਸਾਹਮਣੇ ਆ ਗਿਆ। ਉਸ ਨੂੰ ਬਚਾਉਣ ਲਈ ਕਾਫਲੇ ਦੇ ਅੱਗੇ ਚੱਲ ਰਹੇ ਵਾਹਨ ਦੇ ਡਰਾਈਵਰ ਨੇ ਅਚਾਨਕ ਬ੍ਰੇਕ ਮਾਰ ਦਿੱਤੀ, ਜਿਸ ਕਾਰਨ ਪਿੱਛੇ ਆ ਰਹੇ ਵਾਹਨ ਆਪਸ ਵਿਚ ਟਕਰਾ ਗਏ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਅਫਸਰ ਮੌਕੇ ’ਤੇ ਪਹੁੰਚ ਗਏ। ਏ. ਡੀ. ਸੀ. ਪੀ. ਰਾਜੇਸ਼ ਯਾਦਵ ਦਾ ਕਹਿਣਾ ਹੈ ਕਿ ਰਾਜਪਾਲ ਸੁਰੱਖਿਅਤ ਹਨ। ਪੁਲਸ ਦੀਆਂ 2 ਗੱਡੀਆਂ ਅਤੇ ਇਕ ਐਂਬੂਲੈਂਸ ਨੁਕਸਾਨੀ ਗਈ। ਰਾਜਪਾਲ ਵਿਆਹ ’ਚ ਸ਼ਾਮਲ ਹੋਣ ਲਖਨਊ ਆਏ ਸਨ ਅਤੇ ਹਾਦਸੇ ਦੌਰਾਨ ਉਨ੍ਹਾਂ ਦਾ ਕਾਫਲਾ ਪ੍ਰੋਗਰਾਮ ਵਿਚ ਸ਼ਾਮਲ ਹੋਣ ਜਾ ਰਿਹਾ ਸੀ।