150 ਮੀਟਰ ਹੇਠਾਂ ਖੱਡ ''ਚ ਡਿੱਗੀ ਕਾਰ, 2 ਭੈਣਾਂ ਦੀ ਹੋਈ ਦਰਦਨਾਕ ਮੌਤ

Friday, Nov 13, 2020 - 06:04 PM (IST)

150 ਮੀਟਰ ਹੇਠਾਂ ਖੱਡ ''ਚ ਡਿੱਗੀ ਕਾਰ, 2 ਭੈਣਾਂ ਦੀ ਹੋਈ ਦਰਦਨਾਕ ਮੌਤ

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲ੍ਹੇ 'ਚ ਅੱਜ ਯਾਨੀ ਸ਼ੁੱਕਰਵਾਰ ਨੂੰ ਭਿਆਨਕ ਹਾਦਸਾ ਵਾਪਰਿਆ। ਇਸ ਹਾਦਸੇ 'ਚ 2 ਭੈਣਾਂ ਦੀ ਮੌਤ ਹੋ ਗਈ, ਜਦੋਂ ਕਿ 2 ਹੋਰ ਲੋਕ ਜ਼ਖਮੀ ਹੋ ਗਏ। ਪੁਲਸ ਮਾਮਲੇ ਦੀ ਜਾਂਚ ਕਰ ਰੀਹ ਹੈ। ਜ਼ਖਮੀਆਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ, ਸ਼ਿਮਲਾ ਜ਼ਿਲ੍ਹੇ ਤੋਂ 100 ਕਿਲੋਮੀਟਰ ਦੂਰ ਰਾਮਪੁਰ ਸਬ ਡਵੀਜ਼ਨ ਦੇ ਅਧੀਨ ਨਨਖੜੀ ਖੇਤਰ 'ਚ ਇਹ ਹਾਦਸਾ ਹੋਇਆ। ਤਿੰਨ ਕੁੜੀਆਂ ਅਤੇ ਟੈਕਸੀ ਚਾਲਕ ਪਿੰਡ ਬੇਲੂ ਤੋਂ ਚਮਾਡਾ ਵੱਲ ਜਾ ਰਹੇ ਸਨ। ਸੁੰਨੀ ਮੋੜ ਕੋਲ ਕਾਰ ਬੇਕਾਬੂ ਹੋ ਕੇ ਸੜਕ ਤੋਂ ਕਰੀਬ 150 ਮੀਟਰ ਹੇਠਾਂ ਖੱਡ 'ਚ ਜਾ ਡਿੱਗੀ। 

ਇਹ ਵੀ ਪੜ੍ਹੋ : ਦੀਵਾਲੀ ਮੌਕੇ ਬੁਝਿਆ ਘਰ ਦਾ ਚਿਰਾਗ, ਜੋਤ ਜਗਾ ਕੇ ਵਾਪਸ ਆ ਰਹੇ ਨੌਜਵਾਨ ਨਾਲ ਵਾਪਰਿਆ ਦਰਦਨਾਕ ਹਾਦਸਾ

ਹਾਦਸੇ 'ਚ 22 ਸਾਲਾ ਵਿਦਿਆ ਧੀ ਮੋਤੀ ਲਾਲ ਪਿੰਡ ਚਮਾਡਾ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ 18 ਸਾਲਾ ਅੰਜਲੀ ਨੇ ਖਨੇਰੀ ਹਸਪਤਾਲ ਲਿਜਾਂਦੇ ਸਮੇਂ ਰਸਤੇ 'ਚ ਦਮ ਤੋੜ ਦਿੱਤਾ। ਜ਼ਖਮੀਆਂ ਦੀ ਪਛਾਣ ਟੈਕਸੀ ਚਾਲਕ ਸੂਰਜ (25) ਪੁੱਤ ਬਾਲਕ ਰਾਮ ਵਾਸੀ ਨਿਰਮੰਡ ਅਤੇ ਇੰਦਰਾ (25) ਧੀ ਗੋਪੀਚੰਦ ਵਾਸੀ ਟਾਂਗਰੀ ਨਨਖੜੀ ਦੇ ਤੌਰ 'ਤੇ ਹੋਈ ਹੈ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਕੰਟਰੋਲ ਰੇਖਾ 'ਤੇ ਗੋਲੀਬਾਰੀ 'ਚ 4 ਜਵਾਨ ਸ਼ਹੀਦ, ਜਵਾਬੀ ਕਾਰਵਾਈ 'ਚ ਮਾਰੇ ਗਏ 8 ਪਾਕਿਸਤਾਨੀ ਫ਼ੌਜੀ


author

DIsha

Content Editor

Related News