ਹਿਮਾਚਲ ''ਚ ਮੌਸਮ ਨੇ ਬਦਲਿਆ ਮਿਜਾਜ਼, ਬਾਰਿਸ਼ ਦੇ ਨਾਲ ਤਾਜ਼ਾ ਬਰਫਬਾਰੀ

03/12/2020 2:49:57 PM

ਸ਼ਿਮਲਾ—ਹਿਮਾਚਲ ਪ੍ਰਦੇਸ਼ 'ਚ ਮੌਸਮ ਨੇ ਫਿਰ ਮਿਜਾਜ਼ ਬਦਲ ਲਿਆ ਹੈ, ਜਿਸ ਕਾਰਨ ਸੂਬੇ 'ਚ ਭਾਰੀ ਬਾਰਿਸ਼ ਅਤੇ ਬਰਫਬਾਰੀ ਦਾ ਦੌਰ ਜਾਰੀ ਹੈ। ਸੂਬੇ 'ਚ ਜਿੱਥੇ ਇਕ ਪਾਸੇ ਉਚਾਈ ਵਾਲੇ ਇਲਾਕਿਆਂ 'ਚ ਤਾਜ਼ਾ ਬਰਫਬਾਰੀ ਹੋਈ ਹੈ, ਉਥੇ ਹੀ ਹੇਠਲਿਆਂ ਇਲਾਕਿਆਂ 'ਚ ਬਾਰਿਸ਼ ਹੋਈ ਹੈ। ਸੂਬੇ ਦੇ ਸ਼ਿਮਲਾ, ਮਨਾਲੀ, ਕਿੰਨੌਰ, ਲਾਹੌਲ, ਸਪਿਤੀ, ਕੁੱਲੂ, ਸਿਰਮੌਰ, ਚੰਬਾ ਅਤੇ ਕਾਂਗੜਾ ਜ਼ਿਲਿਆਂ 'ਚ ਉੱਚੇ ਇਲਾਕਿਆਂ 'ਚ ਬਰਫਬਾਰੀ ਹੋਈ ਹੈ। ਸ਼ਿਮਲਾ 'ਚ ਕੁਫਰੀ, ਨਾਰਕੰਢਾ, ਖੜਾਪੱਥਰ 'ਚ ਤਾਜ਼ਾ ਬਰਫਬਾਰੀ ਨਾਲ ਆਵਾਜਾਈ ਪ੍ਰਭਾਵਿਤ ਹੋਈ ਹੈ। ਕੁਫਰੀ-ਨਾਰਕੰਢਾ ਹਾਈਵੇਅ ਬੰਦ ਹੈ। ਕੁਫਰੀ ਤੋਂ ਅੱਗੇ ਹਾਈਵੇਅ 'ਤੇ ਫਿਸਲਨ ਦੇ ਕਾਰਨ ਗੱਡੀਆਂ ਨਹੀਂ ਭੇਜੀਆਂ ਜਾ ਰਹੀਆਂ ਹਨ।

PunjabKesari

ਸ਼ਿਮਲਾ ਮੌਸਮ ਵਿਭਾਗ ਕੇਂਦਰ ਅਨੁਸਾਰ ਊਨਾ, ਬਿਲਾਸਪੁਰ, ਚੰਬਾ, ਕਾਂਗੜਾ, ਸ਼ਿਮਲਾ, ਸੋਲਨ ਅਤੇ ਸਿਰਮੌਰ ਜ਼ਿਲਿਆਂ ਲਈ ਯੈਲੋ ਅਤੇ ਓਰੇਂਜ ਅਲਰਟ ਜਾਰੀ ਰਹੇਗਾ। ਇਸ ਦੌਰਾਨ ਉਚਾਈ ਵਾਲੇ ਇਲਾਕਿਆਂ 'ਚ ਬਰਫਬਾਰੀ ਅਤੇ ਹੇਠਲੇ ਇਲਾਕਿਆਂ 'ਚ ਗੜ੍ਹਿਆ ਦੇ ਨਾਲ ਬਾਰਿਸ਼ ਹੋ ਸਕਦੀ ਹੈ। 11 ਤੋਂ 14 ਮਾਰਚ ਤੱਕ ਮੌਸਮ ਖਰਾਬ ਰਹੇਗਾ ਅਤੇ 12-13 ਮਾਰਚ ਲਈ ਓਰੇਂਜ ਅਲਰਟ ਭਾਵ ਭਾਰੀ ਬਾਰਿਸ਼ ਅਤੇ ਬਰਫਬਾਰੀ ਦੀ ਉਮੀਦ ਹੈ। 15 ਮਾਰਚ ਨੂੰ ਮੌਸਮ ਸਾਫ ਰਹੇਗਾ।

PunjabKesari

ਦੱਸਣਯੋਗ ਹੈ ਕਿ ਸੂਬੇ ਦੇ ਕਬਾਇਲੀ ਜ਼ਿਲੇ ਕਿੰਨੌਰ 'ਚ ਬੀਤੀ ਰਾਤ ਨੂੰ ਬਰਫਬਾਰੀ ਹੋਈ ਜਿਸ ਤੋਂ ਬਾਅਦ ਕਾਲਪਾ ਖੰਡ ਦੇ ਤਹਿਤ ਰੱਲੀ ਪਿੰਡ ਨੇੜੇ ਨਾਲੇ 'ਚ ਗਲੇਸ਼ੀਅਰ ਆਉਣ ਨਾਲ ਨੈਸ਼ਨਲ ਹਾਈਵੇਅ-5 ਬੰਦ ਹੋ ਗਿਆ ਹੈ। ਇਸ ਕਾਰਨ ਸੜਕਾਂ ਦੇ ਦੋਵਾਂ ਪਾਸੇ ਕਾਫੀ ਯਾਤਰੀ ਫਸ ਗਏ। ਹੁਣ ਵੀ ਇਸ ਨਾਲੇ 'ਚ ਗਲੇਸ਼ੀਅਰ ਦਾ ਖਤਰਾ ਬਣਿਆ ਹੋਇਆ ਹੈ ।

PunjabKesari


Iqbalkaur

Content Editor

Related News