ਹਿਮਾਚਲ ਪ੍ਰਦੇਸ਼ ਚੋਣਾਂ : 105 ਸਾਲਾ ਬੀਬੀ ਨੇ ਵੋਟਿੰਗ ਕੇਂਦਰ ਪਹੁੰਚ ਕੇ ਪਾਈ ਵੋਟ
Saturday, Nov 12, 2022 - 01:19 PM (IST)
ਚੁਰਾਹ (ਭਾਸ਼ਾ)- ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਦੇ ਚੁਰਾਹ ਵਿਧਾਨ ਸਭਾ ਖੇਤਰ ਦੇ ਅਧੀਨ ਆਉਣ ਵਾਲੇ ਲਾਧਨ ਵੋਟਿੰਗ ਕੇਂਦਰ 'ਤੇ ਸ਼ਨੀਵਾਰ ਨੂੰ 105 ਸਾਲਾ ਬੀਬੀ ਨਰੋ ਦੇਵੀ ਨੇ ਵੋਟ ਪਾਈ। ਹਾਲਾਂਕਿ ਭਾਰਤ ਦੇ ਚੋਣ ਕਮਿਸ਼ਨ (ਈ.ਸੀ.ਆਈ.) ਨੇ 80 ਸਾਲ ਤੋਂ ਵੱਧ ਉਮਰ ਦੇ ਵੋਟਰਾਂ ਨੂੰ ਆਪਣੇ ਘਰ ਬੈਲਟ ਪੇਪਰ ਦੇ ਮਾਧਿਅਮ ਨਾਲ ਵੋਟਿੰਗ ਕਰਨ ਲਈ ਇਕ ਸਵੈ-ਇਛੁੱਕ ਸਹੂਲਤ ਪ੍ਰਦਾਨ ਕੀਤੀ, ਫਿਰ ਵੀ ਇਸ ਬਜ਼ੁਰਗ ਬੀਬੀ ਨੇ ਉਸ ਸਹੂਲਤ ਦਾ ਵਿਕਲਪ ਨਹੀਂ ਚੁਣਿਆ ਅਤੇ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ (ਈ.ਵੀ.ਐੱਮ.) ਦੇ ਮਾਧਿਅਮ ਨਾਲ ਆਪਣਾ ਪਾਉਣ ਨੂੰ ਪਹਿਲ ਦਿੱਤੀ ਅਤੇ ਵੋਟਿੰਗ ਕੇਂਦਰ ਆ ਕੇ ਵੋਟ ਪਾਈ।
ਇਹ ਵੀ ਪੜ੍ਹੋ : PM Modi ਦੀ ਹਿਮਾਚਲ ਦੇ ਵੋਟਰਾਂ ਨੂੰ ਅਪੀਲ, ਵੋਟਿੰਗ ਦਾ ਬਣਾਓ ਨਵਾਂ ਰਿਕਾਰਡ
ਦੱਸਣਯੋਗ ਹੈ ਕਿ ਹਿਮਾਚਲ ਪ੍ਰਦੇਸ਼ ਦੀਆਂ 68 ਵਿਧਾਨ ਸਭਾ ਸੀਟਾਂ ਲਈ ਅੱਜ ਸਵੇਰੇ 8 ਵਜੇ ਵੋਟਿੰਗ ਸ਼ੁਰੂ ਹੋਈ, ਜੋ ਸ਼ਾਮ 5 ਵਜੇ ਤੱਕ ਚੱਲੇਗੀ। ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਡਿਪਟੀ ਸਪੀਕਰ ਹੰਸ ਰਾਜ ਚੁਰਾਹ ਤੋਂ ਆਪਣੀ ਕਿਸਮਤ ਅਜਮਾ ਰਹੇ ਹਨ, ਜਦੋਂ ਕਿ ਕਾਂਗਰਸ ਨੇ ਇੱਥੋਂ ਯਸ਼ਵੰਤ ਸਿੰਘ ਨੂੰ ਮੈਦਾਨ 'ਚ ਉਤਾਰਿਆ ਹੈ। ਇਸ ਸੀਟ ਤੋਂ 'ਆਪ' ਦੇ ਐੱਨ.ਕੇ. ਜਰਯਾਲ ਵੀ ਮੈਦਾਨ 'ਚ ਹਨ। ਚੁਰਾਹ ਚੋਣ ਖੇਤਰ ਅਨੁਸੂਚਿਤ ਜਾਤੀ ਦੇ ਉਮੀਦਵਾਰਾਂ ਲਈ ਰਾਖਵਾਂ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ