ਹਿਮਾਚਲ ''ਚ ਘਰੇਲੂ ਇਕਾਂਤਵਾਸ ਮਰੀਜ਼ਾਂ ਲਈ ''ਕਿਟ'' ਦੀ ਸ਼ੁਰੂਆਤ, CM ਬੋਲੇ- ਮਹਾਮਾਰੀ ਯੁੱਧ ਤੋਂ ਘੱਟ ਨਹੀਂ
Saturday, May 22, 2021 - 04:31 PM (IST)
ਸ਼ਿਮਲਾ- ਕੋਵਿਡ-19 ਮਹਾਮਾਰੀ ਨੂੰ ਯੁੱਧ ਤੋਂ ਘੱਟ ਨਹੀਂ ਦੱਸਦੇ ਹੋਏ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਸਨੀਵਾਰ ਨੂੰ ਘਰੇਲੂ ਇਕਾਂਤਵਾਸ 'ਚ ਰਹਿ ਰਹੇ ਸੰਕ੍ਰਮਿਤ ਮਰੀਜ਼ਾਂ ਲਈ 'ਕਿਟ' ਦੀ ਸ਼ੁਰੂਆਤ ਕੀਤੀ। ਕਿਟ 'ਚ 'ਚਿਯਵਨਪ੍ਰਾਸ਼', 'ਕਾੜ੍ਹਾ', ਮਾਸਕ, ਸੈਨੇਟਾਈਜ਼ਰ, ਦਵਾਈਆਂ, ਮੁੱਖ ਮੰਤਰੀਆਂ ਦਾ ਸੰਦੇਸ਼ ਆਦਿ ਸ਼ਾਮਲ ਹਨ। ਇਹ ਕਿੱਟ ਘਰ 'ਚ ਇਕਾਂਤਵਾਸ ਕੋਰੋਨਾ ਰੋਗੀਆਂ ਨੂੰ ਮੁਹੱਈਆ ਕਰਵਾਈ ਜਾਵੇਗੀ।
LIVE : कोविड-19 आईसोलेशन किट का शुभारंभ करने के उपरांत संबोधित।
— Jairam Thakur (@jairamthakurbjp) May 22, 2021
👇👇https://t.co/iXKbAq6qxE
ਸੂਬੇ 'ਚ 31 ਹਜ਼ਾਰ ਇਲਾਜ ਅਧੀਨ ਮਰੀਜ਼ਾਂ 'ਚੋਂ ਕਰੀਬ 90 ਫੀਸਦੀ ਏਕਾਂਵਾਸ ਹਨ। ਮੁੱਖ ਮੰਤਰੀ ਨੇ ਘਰ 'ਚ ਇਕਾਂਤਵਾਸ ਰਹਿ ਰਹੇ ਮਰੀਜ਼ਾਂ ਦੇ ਤੇਜ਼ੀ ਨਾਲ ਸਵਸਥ ਲਾਭ ਲਈ 'ਹਿਮਾਚਲ ਕੋਵਿਡ ਦੇਖਭਾਲ' ਮੋਬਾਇਲ ਐਪਲੀਕੇਸ਼ਨ ਦੀ ਵੀ ਸ਼ੁਰੂ ਕੀਤੀ। 'ਈ ਸੰਜੀਵਨੀ ਮਾਹਿਰ ਓ.ਪੀ.ਡੀ.' ਮੋਬਾਇਲ ਐਪਲੀਕੇਸ਼ਨ ਦੀ ਵੀ ਸ਼ੁਰੂਆਤ ਕੀਤੀ ਗਈ, ਜਿਸ 'ਚ ਏਮਜ਼ ਬਿਲਾਸਪੁਰ ਦੇ ਕਰੀਬ 70 ਮੈਡੀਕਲ ਟੇਲੀ ਮੇਡਿਸੀਨ ਸੇਵਾ ਰਾਹੀਂ ਸੂਬੇ ਦੇ ਲੋਕਾਂ ਨੂੰ ਸਲਾਹ ਦੇਣਗੇ।