ਹਿਮਾਚਲ ਪ੍ਰਦੇਸ਼: ਸਿਰਮੌਰ ''ਚ 6 ਮਹੀਨੇ ਦੇ ਬੱਚੀ ਸਮੇਤ 14 ਲੋਕ ਕੋਰੋਨਾ ਪਾਜ਼ੇਟਿਵ

08/23/2020 6:45:03 PM

ਸਿਰਮੌਰ— ਹਿਮਾਚਲ ਪ੍ਰਦੇਸ਼ ਦਾ ਸਿਰਮੌਰ ਜ਼ਿਲ੍ਹਾ ਕੋਰੋਨਾ ਵਾਇਰਸ ਦਾ ਗੜ੍ਹ ਬਣਿਆ ਹੋਇਆ ਹੈ। ਇੱਥੇ ਕੋਰੋਨਾ ਮਰੀਜ਼ਾਂ ਦਾ ਅੰਕੜਾ ਲਗਾਤਾਰ ਵਧਦਾ ਜਾ ਰਿਹਾ ਹੈ। ਐਤਵਾਰ ਯਾਨੀ ਕਿ ਅੱਜ ਸਿਰਮੌਰ ਜ਼ਿਲ੍ਹੇ ਵਿਚ 6 ਮਹੀਨੇ ਦੇ ਬੱਚੀ ਸਮੇਤ 14 ਨਵੇਂ ਕੇਸ ਸਾਹਮਣੇ ਆਏ ਹਨ। ਇਨ੍ਹਾਂ ਵਿਚ ਜ਼ਿਆਦਾਤਰ ਨਾਹਨ ਸ਼ਹਿਰ ਨਾਲ ਸੰਬੰਧਤ ਹਨ। ਜਾਣਕਾਰੀ ਮੁਤਾਬਕ ਕੱਚਾ ਟੈਂਕ ਨਾਹਨ ਦੀ 7,13 ਅਤੇ 14 ਸਾਲ ਦੀਆਂ ਕੁੜੀਆਂ, 26 ਸਾਲਾ ਪੁਰਸ਼, 63 ਸਾਲ ਦੀ ਜਨਾਨੀ ਅਤੇ 81-81 ਸਾਲ ਦੇ 2 ਪੁਰਸ਼ ਪਾਜ਼ੇਟਿਵ ਆਏ ਹਨ। ਉੱਥੇ ਹੀ 6 ਮਹੀਨੇ ਦੀ ਬੱਚੀ ਸਮੇਤ 54 ਸਾਲਾ ਪੁਰਸ਼ ਅਤੇ 56 ਸਾਲਾ ਜਨਾਨੀ ਪਾਜ਼ੇਟਿਵ ਹੈ।

ਉੱਥੇ ਹੀ ਐੱਚ. ਆਰ. ਟੀ. ਸੀ. ਦੇ 26 ਅਤੇ 38 ਸਾਲ ਦੇ 2 ਕਾਮੇ ਪਾਜ਼ੇਟਿਵ ਪਾਏ ਗਏ ਹਨ। ਇਸ ਤੋਂ ਇਲਾਵਾ ਨਾਹਨ ਦਾ 20 ਸਾਲਾ ਪੁਰਸ਼, ਧਬੋਨ ਮੁਹੱਲਾ ਦੀ 45 ਸਾਲਾ ਜਨਾਨੀ ਪਾਜ਼ੇਟਿਵ ਆਈ ਹੈ। ਇਹ ਸਾਰੇ ਬੀਤੇ ਕੱਲ ਪੈਂਡਿੰਗ 32 ਨਮੂਨਿਆਂ 'ਚੋਂ ਆਏ ਹਨ, ਜਦਕਿ 18 ਨਮੂਨਿਆਂ ਦੀ ਰਿਪੋਰਟ ਨੈਗੇਟਿਵ ਆਈ ਹੈ। ਪੂਰੇ ਹਿਮਾਚਲ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਕੋਰੋਨਾ ਪੀੜਤਾਂ ਦੀ ਗਿਣਤੀ 4,728 ਹੋ ਚੁੱਕੀ ਹੈ ਅਤੇ 25 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਰੋਨਾ ਤੋਂ 3,234 ਲੋਕ ਠੀਕ ਹੋ ਚੁੱਕੇ ਹਨ। ਸਭ ਤੋਂ ਵਧੇਰੇ ਕੇਸ ਸਿਰਮੌਰ, ਚੰਬਾ, ਕਾਂਗੜਾ ਵਿਚ ਹਨ। ਸੂਬੇ 'ਚ 1,422 ਕੋਰੋਨਾ ਪੀੜਤਾਂ ਦਾ ਵੱਖ-ਵੱਖ ਹਸਪਤਾਲਾਂ 'ਚ ਇਲਾਜ ਚੱਲ ਰਿਹਾ ਹੈ।


Tanu

Content Editor

Related News