ਕੋਰੋਨਾ ਵਾਇਰਸ ਤਾਲਾਬੰਦੀ ਦੌਰਾਨ 4.53 ਲੱਖ ਤੋਂ ਵੱਧ ਹਿਮਾਚਲ ਪ੍ਰਦੇਸ਼ ਆਏ ਵਾਪਸ

Thursday, Sep 10, 2020 - 03:27 PM (IST)

ਕੋਰੋਨਾ ਵਾਇਰਸ ਤਾਲਾਬੰਦੀ ਦੌਰਾਨ 4.53 ਲੱਖ ਤੋਂ ਵੱਧ ਹਿਮਾਚਲ ਪ੍ਰਦੇਸ਼ ਆਏ ਵਾਪਸ

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਇਕ ਮੰਤਰੀ ਨੇ ਵਿਧਾਨ ਸਭਾ ਨੂੰ ਵੀਰਵਾਰ ਨੂੰ ਸੂਚਿਤ ਕੀਤਾ ਕਿ ਕੋਰੋਨਾ ਵਾਇਰਸ ਤਾਲਾਬੰਦੀ ਦੌਰਾਨ 4.53 ਲੱਖ ਤੋਂ ਵੱਧ ਲੋਕ ਸੂਬੇ ਵਾਪਸ ਆਏ। ਕਿਸ਼ੋਰੀ ਲਾਲ (ਅੰਨੀ) ਅਤੇ ਵਿਨੋਦ ਕੁਮਾਰ (ਨਚਾਨ) ਦੇ ਪ੍ਰਸ਼ਨਾਂ ਦੇ ਲਿਖਤੀ ਜਵਾਬ 'ਚ ਜਲ ਸ਼ਕਤੀ ਮੰਤਰੀ ਨੇ ਕਿਹਾ ਕਿ ਕੋਵਿਡ ਈ-ਪਾਸ ਮਿਲਣ ਤੋਂ ਬਾਅਦ 25 ਅਪ੍ਰੈਲ ਤੋਂ 7 ਸਤੰਬਰ ਦਰਮਿਆਨ ਕਰੀਬ 4,53,707 ਲੋਕ ਹਿਮਾਚਲ ਪ੍ਰਦੇਸ਼ ਆਏ।

ਜਵਾਬ 'ਚ ਦੱਸਿਆ ਗਿਆ ਕਿ ਸੂਬਾ ਸਰਕਾਰ ਆਪਣੇ ਖਰਚ 'ਤੇ ਵਿਸ਼ੇਸ਼ ਰੇਲ ਗੱਡੀਆਂ ਅਤੇ ਬੱਸਾਂ ਤੋਂ 14,428 ਲੋਕਾਂ ਨੂੰ ਹਿਮਾਚਲ ਪ੍ਰਦੇਸ਼ ਲੈ ਕੇ ਆਈ। ਇਕ ਵਿਅਕਤੀ ਨੂੰ ਹਵਾਈ ਜਹਾਜ਼ ਤੋਂ ਘਰ ਲਿਆਂਦਾ ਗਿਆ। ਘਰ ਆਏ ਕੁੱਲ ਲੋਕਾਂ 'ਚੋਂ 23,892 ਲੋਕ ਬਿਲਾਸਪੁਰ ਜ਼ਿਲ੍ਹੇ ਤੋਂ 31,404 ਚੰਬਾ ਤੋਂ, 31,932 ਹਮੀਰਪੁਰ ਤੋਂ, ਕਾਂਗੜਾ ਤੋਂ 1,40,741, ਕਿੰਨੌਰ ਤੋਂ 5,021, ਕੁੱਲ ਤੋਂ 35,926, ਲਾਹੌਲ ਅਤੇ ਸਪੀਤੀ ਤੋਂ 519, ਮੰਡੀ ਤੋਂ 25,019, ਸ਼ਿਮਲਾ ਤੋਂ 34,744, ਸਿਰਮੌਰ ਤੋਂ 29,895, 81,013 ਸੋਲਨ ਤੋਂ ਅਤੇ 13,601 ਲੋਕ ਊਨਾ ਤੋਂ ਹਨ।


author

DIsha

Content Editor

Related News