ਹਿਮਾਚਲ ''ਚ ਕੋਰੋਨਾ ਪੀੜਤਾਂ ਦਾ ਅੰਕੜਾ 2406 ਹੋਇਆ, ਹੁਣ ਤੱਕ 12 ਲੋਕਾਂ ਦੀ ਹੋਈ ਮੌਤ

07/30/2020 4:53:02 PM

ਸ਼ਿਮਲਾ- ਹਿਮਾਚਲ ਪ੍ਰਦੇਸ਼ 'ਚ ਪਿਛਲੇ 24 ਘੰਟਿਆਂ 'ਚ ਰਾਜ ਸਕੱਤਰੇਤ ਦੇ ਲਿਪਿਕ ਸਮੇਤ ਕੋਰੋਨਾ ਇਨਫੈਕਸ਼ਨ ਦੇ 79 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੁਣ ਸੂਬੇ 'ਚ ਪੀੜਤਾਂ ਦਾ ਕੁੱਲ ਅੰਕੜਾ 2406 ਪਹੁੰਚ ਗਿਆ ਹੈ। 1323 ਮਰੀਜ਼ਾਂ ਦੇ ਠੀਕ ਹੋਣ ਤੋਂ ਬਾਅਦ 1045 ਸਰਗਰਮ ਮਾਮਲੇ ਹਨ। ਇਹ ਜਾਣਕਾਰੀ ਮੁੱਖ ਸਕੱਤਰ ਆਰ.ਡੀ. ਧੀਮਾਨ ਨੇ ਵੀਰਵਾਰ ਨੂੰ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਸੂਬੇ 'ਚ ਹੁਣ ਤੱਕ 1323 ਲੋਕ ਸਿਹਤਮੰਦ ਹੋਏ ਹਨ ਅਤੇ ਸਰਗਰਮ ਮਰੀਜ਼ਾਂ ਦੀ ਗਿਣਤੀ 1045 ਤੱਕ ਪਹੁੰਚ ਗਈ ਹੈ। 

ਉਨ੍ਹਾਂ ਨੇ ਕਿਹਾ ਕਿ ਨਵੇਂ ਮਰੀਜ਼ਾਂ 'ਚ ਸੋਲਨ 26, ਮੰਡੀ 7, ਸ਼ਿਮਲਾ 10, ਕਿੰਨੌਰ 3, ਕਾਂਗੜਾ 14, ਊਨਾ 3, ਹਮੀਰਪੁਰ 2, ਕੁੱਲੂ 9 ਅਤੇ ਸਿਰਮੌਰ 'ਚ 5 ਮਾਮਲੇ ਸ਼ਾਮਲ ਹਨ। ਦੇਰ ਰਾਤ ਮੰਡੀ ਜ਼ਿਲ੍ਹੇ 'ਚ 7 ਕੋਰੋਨਾ ਪਾਜ਼ੇਟਿਵ ਮਾਮਲੇ ਆਏ ਹਨ। ਸ਼ਿਮਲਾ ਸਥਿਤ ਸਕੱਤਰੇਤ 'ਚ ਇਕ ਲਿਪਿਕ ਸਮੇਤ 2 ਕਰਮੀ ਪਾਜ਼ੇਟਿਵ ਪਾਏ ਗਏ ਹਨ। ਮੁੱਖ ਮੰਤਰੀ ਦਫ਼ਤਰ ਦੀ ਬੀ ਬਰਾਂਚ ਦਾ ਇਕ ਲਿਪਿਕ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਦੱਸਣਯੋਗ ਹੈ ਕਿ ਪ੍ਰਦੇਸ਼ 'ਚ ਹੁਣ ਤੱਕ 12 ਲੋਕਾਂ ਦੀ ਮੌਤ ਹੋ ਚੁਕੀ ਹੈ ਅਤੇ 15 ਹੋਰ ਇਲਾਜ ਲਈ ਬਾਹਰੀ ਸੂਬਿਆਂ 'ਚ ਚੱਲੇ ਗਏ ਹਨ।
 


DIsha

Content Editor

Related News