ਕੋਰੋਨਾ ਮਰੀਜ਼ ਦੀ ਮੌਤ ਤੋਂ ਬਾਅਦ ਹੋਇਆ ਹੰਗਾਮਾ, ਮ੍ਰਿਤਕ ਦੀ ਪਤਨੀ ਨੇ CM ਜੈਰਾਮ ਠਾਕੁਰ ਨੂੰ ਸੁਣਾਇਆ ਦੁਖੜਾ

Friday, Apr 30, 2021 - 06:02 PM (IST)

ਕੋਰੋਨਾ ਮਰੀਜ਼ ਦੀ ਮੌਤ ਤੋਂ ਬਾਅਦ ਹੋਇਆ ਹੰਗਾਮਾ, ਮ੍ਰਿਤਕ ਦੀ ਪਤਨੀ ਨੇ CM ਜੈਰਾਮ ਠਾਕੁਰ ਨੂੰ ਸੁਣਾਇਆ ਦੁਖੜਾ

ਨਾਹਨ- ਡਾ.ਵਾਈ.ਐੱਸ. ਪਰਮਾਰ ਮੈਡੀਕਲ ਕਾਲਜ ਅਤੇ ਹਸਪਤਾਲ 'ਚ ਵੀਰਵਾਰ ਰਾਤ ਕੋਵਿਡ ਆਈਸੋਲੇਸ਼ਨ ਸੈਂਟਰ 'ਚ ਮਰੀਜ਼ ਦੀ ਮੌਤ 'ਤੇ ਸ਼ੁੱਕਰਵਾਰ ਨੂੰ ਹੰਗਾਮਾ ਹੋਇਆ। ਇਸ ਵਿਚ ਮੁੱਖ ਮੰਤਰੀ ਜੈਰਾਮ ਠਾਕੁਰ ਮੈਡੀਕਲ ਕਾਲਜ ਦਾ ਦੌਰਾ ਕਰਨ ਪਹੁੰਚ ਗਏ। ਪਿਛਲੇ 2 ਸਾਲਾਂ ਤੋਂ ਮੈਡੀਕਲ ਕਾਲਜ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਵਿਵਾਦ 'ਚ ਰਿਹਾ ਹੈ। ਕਦੇ ਇੱਥੇ ਬਿਹਤਰ ਇਲਾਜ ਨਾ ਮਿਲਣ ਦੀ ਸ਼ਿਕਾਇਤ ਰਹਿੰਦੀ ਹੈ ਤਾਂ ਕਦੇ ਓ.ਪੀ.ਡੀ. 'ਚ ਕੋਈ ਵੀ ਡਾਕਟਰ ਨਹੀਂ ਮਿਲਦਾ। ਮੈਡੀਕਲ ਕਾਲਜ ਦੀ ਹਾਲਤ ਆਮ ਹਸਪਤਾਲ ਨਾਲੋਂ ਵੀ ਬਦਤਰ ਹੋ ਗਈ ਹੈ। ਜਦੋਂ ਮੁੱਖ ਮੰਤਰੀ ਸ਼ੁੱਕਰਵਾਰ ਨੂੰ ਜ਼ਿਲ੍ਹਾ ਸਿਰਮੌਰ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਬੈਠਕ ਲੈਣ ਪਹੁੰਚੇ ਤਾਂ ਉਸੇ ਦੌਰਾਨ ਕੋਰੋਨਾ ਆਈਸੋਲੇਸ਼ਨ ਸੈਂਟਰ 'ਚ ਹੋਈ ਰੋਗੀ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਹੰਗਾਮਾ ਕੀਤਾ। ਜਿਵੇਂ ਹੀ ਮੁੱਖ ਮੰਤਰੀ ਦਾ ਕਾਫ਼ਲਾ ਮੈਡੀਕਲ ਕਾਲਜ ਦੇ ਕੋਵਿਡ ਆਈਸੋਲੇਸ਼ਨ ਸੈਂਟਰ ਦੇ ਬਾਹਰ ਪਹੁੰਚਿਆ ਤਾਂ ਮ੍ਰਿਤਕ ਦੀ ਪਤਨੀ ਨੇ ਮੁੱਖ ਮੰਤਰੀ ਦੇ ਸਾਹਮਣੇ ਡਾਕਟਰਾਂ ਦੀ ਲਾਪਰਵਾਹੀ ਦਾ ਦੋਸ਼ ਲਗਾਉਂਦੇ ਹੋਏ ਰੋ-ਰੋ ਕੇ ਦੁਖੜਾ ਸੁਣਾਇਆ। 

ਇਹ ਵੀ ਪੜ੍ਹੋ : ਦੇਸ਼ 'ਚ ਟੀਕਾਕਰਨ ਦੇ ਤੀਜੇ ਪੜਾਅ ਲਈ 2.45 ਕਰੋੜ ਤੋਂ ਵੱਧ ਲੋਕਾਂ ਨੇ ਕਰਵਾਇਆ ਰਜਿਸਟਰੇਸ਼ਨ

ਜਨਾਨੀ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਮੈਡੀਕਲ ਕਾਲਜ ਦੇ ਡਾਕਟਰਾਂ ਦੀ ਲਾਪਰਵਾਹੀ ਕਾਰਨ ਉਸ ਨੇ ਆਪਣੇ ਪਤੀ ਨੂੰ ਗੁਆ ਦਿੱਤਾ ਹੈ। ਇਸੇ ਦੌਰਾਨ ਕੋਰੋਨਾ ਆਈਸੋਲੇਸ਼ਨ ਸੈਂਟਰ ਦੇ ਕੁਝ ਵੀਡੀਓ ਵੀ ਵਾਇਰਲ ਹੋ ਰਹੇ ਹਨ। ਜਿਸ 'ਚ ਲੋਕਾਂ ਦੇ ਪਰਿਵਾਰ ਵਾਲੇ ਡਾਕਟਰਾਂ 'ਤੇ ਲਾਪਰਵਾਹੀ ਦੇ ਦੋਸ਼ ਲਗਾ ਰਹੇ ਹਨ। ਵਾਇਰਲ ਵੀਡੀਓ 'ਚ ਪਰਿਵਾਰ ਦੇ ਮੈਂਬਰਾਂ ਦਾ ਦੋਸ਼ ਹੈ ਕਿ ਤਿੰਨ-ਤਿੰਨ ਦਿਨ ਤੱਕ ਕੋਈ ਵੀ ਡਾਕਟਰ ਆਈਸੋਲੇਸ਼ਨ ਸੈਂਟਰ 'ਚ ਰੋਗੀਆਂ ਦੀ ਜਾਂਚ ਕਰਨ ਨਹੀਂ ਆਉਂਦਾ ਹੈ।

ਇਹ ਵੀ ਪੜ੍ਹੋ : 102 ਸਾਲਾ ਬੇਬੇ ਨੇ ਦਿੱਤੀ ਕੋਰੋਨਾ ਨੂੰ ਮਾਤ, ਖੁਦ ਦੱਸਿਆ ਵਾਇਰਸ ਨੂੰ ਕਿਵੇਂ ਹਰਾਇਆ


author

DIsha

Content Editor

Related News