ਕੋਰੋਨਾ ਆਫ਼ਤ : ਹਿਮਾਚਲ ''ਚ ਕੰਟੇਨਮੈਂਟ ਜ਼ੋਨ ''ਚ ਤਿਉਹਾਰ ਰਹਿਣਗੇ ਫਿੱਕੇ

Saturday, Oct 10, 2020 - 05:02 PM (IST)

ਕੋਰੋਨਾ ਆਫ਼ਤ : ਹਿਮਾਚਲ ''ਚ ਕੰਟੇਨਮੈਂਟ ਜ਼ੋਨ ''ਚ ਤਿਉਹਾਰ ਰਹਿਣਗੇ ਫਿੱਕੇ

ਸ਼ਿਮਲਾ- ਹਿਮਾਚਲ ਪ੍ਰਦੇਸ਼ ਸਰਕਾਰ ਨੇ ਕੋਰੋਨਾ ਦੇ ਸਮੇਂ ਤਿਉਹਾਰਾਂ ਦੇ ਸੀਜਨ 'ਚ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ। ਜਿਸ ਦੇ ਅਧੀਨ ਕੰਟੇਨਮੈਂਟ ਜ਼ੋਨ 'ਚ ਕੋਈ ਪ੍ਰੋਗਰਾਮ ਨਹੀਂ ਹੋਣਗੇ। ਭਾਸ਼ਾ, ਕਲਾ ਅਤੇ ਸੰਸਕ੍ਰਿਤੀ ਮੰਤਰੀ ਗੋਵਿੰਦ ਸਿੰਘ ਠਾਕੁਰ ਨੇ ਕਿਹਾ ਕਿ ਤਿਉਹਾਰੀ ਸੀਜਨ 'ਚ ਕੋਰੋਨਾ ਰੋਕਥਾਮ ਅਤੇ ਮਨੋਰੰਜਨ ਪਾਰਕਾਂ 'ਚ ਗਤੀਵਿਧੀਆਂ ਸ਼ੁਰੂ ਕਰਨ ਨੂੰ ਲੈ ਕੇ ਐੱਸ.ਓ.ਪੀ. ਜਾਰੀ ਕਰ ਦਿੱਤੀ ਹੈ। ਧਾਰਮਿਕ ਸਥਾਨਾਂ 'ਚ ਮੂਰਤੀ ਅਤੇ ਪਵਿੱਤਰ ਗਰੰਥਾਂ ਨੂੰ ਛੂਹਣ ਦੀ ਮਨਾਹੀ ਹੋਵੇਗੀ ਅਤੇ ਅਜਿਹੇ ਹੋਰ ਸਥਾਨਾਂ 'ਤੇ ਇਕ ਸਮੇਂ 'ਚ ਨਿਸ਼ਚਿਤ ਗਿਣਤੀ 'ਚ ਲੋਕਾਂ ਦੇ ਆਉਣ-ਜਾਣ ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ। ਇੱਥੇ ਫੂਡ ਕੋਰਟ ਅਤੇ ਰੈਸਟੋਰੈਂਟ 50 ਫੀਸਦੀ ਸਮਰੱਥਾ ਨਾਲ ਸੰਚਾਲਤ ਕੀਤੇ ਜਾਣਗੇ। 

ਉਨ੍ਹਾਂ ਨੇ ਕਿਹਾ ਕਿ ਤਿਉਹਾਰਾਂ ਦੌਰਾਨ ਆਯੋਜਿਤ ਹੋਣ ਵਾਲੇ ਪ੍ਰੋਗਰਾਮਾਂ 'ਚ ਪ੍ਰਸ਼ਾਸਨ, ਆਯੋਜਕਾਂ ਨਾਲ ਅਜਿਹੇ ਪ੍ਰੋਗਰਾਮ ਸਥਾਨਾਂ ਦੀ ਸੀਮਾ ਤੈਅ ਕਰਦੇ ਹੋਏ ਇੱਥੇ ਸਰੀਰਕ ਦੂਰੀ, ਸੈਨੀਟਾਈਜੇਸ਼ਨ ਅਤੇ ਥਰਮਲ ਸਕ੍ਰੀਨਿੰਗ ਦੀ ਵਿਵਸਥਾ ਯਕੀਨੀ ਕਰਵਾਏਗਾ। ਠਾਕੁਰ ਨੇ ਕਿਹਾ ਕਿ ਪ੍ਰੋਗਰਾਮਾਂ 'ਚ ਭੀੜ ਨੂੰ ਕੰਟਰੋਲ ਕਰਨ ਲਈ ਵਿਸ਼ੇਸ਼ ਕਾਰਜ ਯੋਜਨਾ ਬਣਾਈ ਜਾਵੇਗੀ। ਤਿਉਹਾਰਾਂ ਦੌਰਾਨ ਕੱਢੇ ਜਾਣ ਵਾਲੇ ਜੁਲੂਸ ਅਤੇ ਮੂਰਤੀ ਵਿਸਰਜਨ ਪ੍ਰੋਗਰਾਮਾਂ 'ਚ ਸ਼ਾਮਲ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ ਤੈਅ ਕੀਤੀ ਜਾਵੇਗੀ। ਲੰਬੀ ਦੂਰੀ ਤੱਕ ਨਿਕਲਣ ਵਾਲੇਜੁਲੂਸ 'ਚ ਐਂਬੂਲੈਂਸ ਸੇਵਾ ਦੀ ਵਿਵਸਥਾ ਹੋਵੇਗੀ।


author

DIsha

Content Editor

Related News