ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਤੋਂ ਮੁਅੱਤਲ ਕਾਂਗਰਸ ਵਿਧਾਇਕ ਸਦਨ ਦੇ ਬਾਹਰ ਧਰਨੇ ''ਤੇ ਬੈਠੇ

Monday, Mar 01, 2021 - 05:52 PM (IST)

ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਤੋਂ ਮੁਅੱਤਲ ਕਾਂਗਰਸ ਵਿਧਾਇਕ ਸਦਨ ਦੇ ਬਾਹਰ ਧਰਨੇ ''ਤੇ ਬੈਠੇ

ਸ਼ਿਮਲਾ- ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਤੋਂ ਪੂਰੇ ਬਜਟ ਸੈਸ਼ਨ ਲਈ ਮੁਅੱਤਲ ਕਾਂਗਰਸ ਦੇ 5 ਵਿਧਾਇਕ ਆਪਣੇ ਮੁਅੱਤਲ ਅਤੇ ਆਪਣੇ ਵਿਰੁੱਧ ਸ਼ਿਕਾਇਤ ਦਰਜ ਕੀਤੇ ਜਾਣ ਦੇ ਵਿਰੋਧ 'ਚ ਸੋਮਵਾਰ ਨੂੰ ਸਦਨ ਦੇ ਬਾਹਰ ਧਰਨੇ 'ਤੇ ਬੈਠ ਗਏ। ਵਿਰੋਧੀ ਧਿਰ ਦੇ ਨੇਤਾ ਮੁਕੇਸ਼ ਅਗਨੀਹੋਤਰੀ ਅਤੇ ਵਿਧਾਇਕ ਹਰਸ਼ਵਰਧਨ ਚੌਹਾਨ, ਸਤਪਾਲ ਰਾਇਜਾਦਾ, ਸੁੰਦਰ ਸਿੰਘ ਅਤੇ ਵਿਨੇ ਕੁਮਾਰ ਨੂੰ ਰਾਜਪਾਲ ਬੰਦਾਰੂ ਦੱਤਾਤ੍ਰੇਯ ਨਾਲ ਗਲਤ ਰਵੱਈਆ ਕਰਨ ਦੇ ਦੋਸ਼ 'ਚ ਸ਼ੁੱਕਰਵਾਰ ਨੂੰ ਸਦਨ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ। ਵਿਧਾਨ ਸਭਾ ਸਪੀਕਰ ਵਿਪਿਨ ਪਰਮਾਰ ਨੇ ਸ਼ਿਕਾਇਤ ਦਰਜ ਕਰਨ ਲਈ ਡੀ.ਜੀ.ਪੀ. ਸੰਜੇ ਕੁੰਡੂ ਨੇ ਇਕ ਸ਼ਿਕਾਇਤ ਭੇਜੀ ਸੀ। ਵਿਧਾਇਕ ਇਕ ਪਾਸੇ ਜਿੱਥੇ ਧਰਨੇ 'ਤੇ ਬੈਠੇ ਸਨ, ਉੱਥੇ ਹੀ ਬਜਟ ਸੈਸ਼ਨ ਦਾ ਦੂਜਾ ਦਿਨ ਕੁਝ ਸਾਬਕਾ ਵਿਧਾਇਕਾਂ ਅਤੇ ਕਾਂਗੜਾ ਜ਼ਿਲ੍ਹੇ ਦੇ ਫਤਿਹਪੁਰ ਤੋਂ ਕਾਂਗਰਸ ਵਿਧਾਇਕ ਸੁਜਾਨ ਸਿੰਘ ਪਠਾਨੀਆ ਦੇ ਲੰਬੀ ਬੀਮਾਰੀ ਤੋਂ ਬਾਅਦ 13 ਫਰਵਰੀ ਨੂੰ ਦਿਹਾਂਤ ਹੋਣ ਕਾਰਨ ਸੋਗ ਪ੍ਰਸਤਾਵ ਨਾਲ ਸ਼ੁਰੂ ਹੋਇਆ।

ਇਹ ਵੀ ਪੜ੍ਹੋ : ਹਿਮਾਚਲ: ਵਿਧਾਨ ਸਭਾ ਦੇ ਬਾਹਰ ਬਜਟ ਸੈਸ਼ਨ ਦੇ ਪਹਿਲੇ ਦਿਨ ਹੰਗਾਮਾ

ਅਗਨੀਹੋਤਰੀ ਨੇ ਮੀਡੀਆ ਨਾਲ ਗੱਲਬਾਤ 'ਚ ਸ਼ੁੱਕਰਵਾਰ ਦੀ ਘਟਨਾ ਲਈ ਮੁੱਖ ਮੰਤਰੀ ਜੈਰਾਮ ਠਾਕੁਰ 'ਤੇ ਦੋਸ਼ ਲਗਾਏ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਵਿਧਾਇਕਾਂ ਨਾਲ ਕੁੱਟਮਾਰ ਹੋਈ ਅਤੇ ਇਸ ਕੰਮ ਦੇ ਜ਼ਿੰਮੇਵਾਰ ਡਿਪਟੀ ਸਪੀਕਰ ਅਤੇ ਮੰਤਰੀਆਂ ਨੂੰ ਮੁਅੱਤਲ ਕੀਤਾ ਜਾਣਾ ਚਾਹੀਦਾ ਅਤੇ ਉਨ੍ਹਾਂ ਵਿਰੁੱਧ ਸ਼ਿਕਾਇਤ ਦਰਜ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਸਦਨ 'ਚ ਬਜਟ ਸੈਸ਼ਨ ਦੇ ਪਹਿਲੇ ਦਿਨ ਹੰਗਾਮਾ ਹੋਣ ਕਾਰਨ ਰਾਜਪਾਲ ਨੇ ਆਪਣਾ ਭਾਸ਼ਣ ਛੋਟਾ ਰੱਖਿਆ ਅਤੇ ਜਦੋਂ ਉਹ ਰਾਜਭਵਨ ਲਈ ਰਵਾਨਾ ਹੋਣ ਵਾਲੇ ਸਨ, ਉਦੋਂ ਸ਼ੁੱਕਰਵਾਰ ਨੂੰ ਵਿਧਾਨ ਸਭਾ ਸਪੀਕਰ ਦੇ ਦਫ਼ਤਰ ਦੇ ਬਾਹਰ ਇਹ ਘਟਨਾ ਹੋਈ ਸੀ।

ਇਹ ਵੀ ਪੜ੍ਹੋ : ਰਾਜਪਾਲ ਨਾਲ ਕਾਂਗਰਸ ਦਾ ਵਤੀਰਾ ਨਿੰਦਾਯੋਗ: ਅਨੁਰਾਗ


author

DIsha

Content Editor

Related News