ਹਿਮਾਚਲ ਪ੍ਰਦੇਸ਼ : ਚੰਬਾ ਜ਼ਿਲ੍ਹੇ ਦੇ ਕੁਨੇਡ ਪੰਚਾਇਤ ''ਚ ਬੱਦਲ ਫਟਿਆ, ਭਾਰੀ ਨੁਕਸਾਨ

Tuesday, May 04, 2021 - 02:22 PM (IST)

ਹਿਮਾਚਲ ਪ੍ਰਦੇਸ਼ : ਚੰਬਾ ਜ਼ਿਲ੍ਹੇ ਦੇ ਕੁਨੇਡ ਪੰਚਾਇਤ ''ਚ ਬੱਦਲ ਫਟਿਆ, ਭਾਰੀ ਨੁਕਸਾਨ

ਚੰਬਾ- ਹਿਮਾਚਲ ਪ੍ਰਦੇਸ਼ 'ਚ ਮੋਹਲੇਧਾਰ ਮੀਂਹ ਦਰਮਿਆਨ ਜ਼ਿਲ੍ਹਾ ਚੰਬਾ 'ਚ ਬੱਦਲ ਫਟਿਆ ਹੈ। ਬੱਦਲ ਫਟਣ ਦੀ ਇਹ ਘਟਨਾ ਵਿਕਾਸਖੰਡ ਮੈਹਲਾ ਦੇ ਪਿੰਡ ਪੰਚਾਇਤ ਕੁਨੇਡ 'ਚ ਸਾਹਮਣੇ ਆਈ ਹੈ। ਇਸ ਨਾਲ ਭਾਰੀ ਨੁਕਸਾਨ ਹੋਇਆ ਹੈ। ਬੱਦਲ ਫਟਣ ਨਾਲ ਚੰਬਾ-ਭਰਮੌਰ ਰਾਸ਼ਟਰੀ ਉੱਚ ਮਾਰਗ ਕਲਸੂਈ ਕੋਲ ਬੰਦ ਹੋ ਗਿਆ ਹੈ। ਹਾਲਾਂਕਿ ਮੰਗਲਵਾਰ ਸਵੇਰੇ ਬੱਦਲ ਫਟਣ ਦੀ ਇਸ ਘਟਨਾ ਨਾਲ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਇਸ ਨਾਲ ਲੋਕਾਂ ਦੀਆਂ ਫ਼ਸਲਾਂ ਜ਼ਮੀਨ ਸਮੇਤ ਰੁੜ੍ਹ ਗਈਆਂ ਹਨ। ਕਈ ਲੋਕਾਂ ਦੇ ਘਰਾਂ 'ਚ ਪਾਣੀ ਜਾਣ ਨਾਲ ਬਹੁਤ ਨੁਕਸਾਨ ਹੋਇਆ ਹੈ।

PunjabKesariਚੰਬਾ-ਭਰਮੌਰ ਰਾਸ਼ਟਰੀ ਉੱਚ ਮਾਰਗ ਕਲਸੂਈ ਕੋਲ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਹੈ। ਪ੍ਰਸ਼ਾਸਨ ਦੀ ਟੀਮ ਮੌਕੇ 'ਤੇ ਪਹੁੰਚ ਗਈ ਹੈ। ਦੂਜੇ ਪਾਸੇ ਸੋਮਵਾਰ ਰਾਤ ਭਰ ਮੰਡੀ, ਕਾਂਗੜਾ ਜ਼ਿਲ੍ਹਾ 'ਚ ਵੀ ਬਹੁਤ ਮੀਂਹ ਪਿਆ। ਇਸ ਨਾਲ ਕਣਕ ਦੀ ਫ਼ਸਲ ਨੂੰ ਨੁਕਸਾਨ ਹੋਇਆ ਹੈ। ਮੌਸਮ ਵਿਭਾਗ ਅਨੁਸਾਰ ਅੱਜ ਵੀ ਮੌਸਮ ਖ਼ਰਾਬ ਰਹੇਗਾ। ਹਮੀਰਪੁਰ, ਕਾਂਗੜਾ, ਊਨਾ, ਬਿਲਾਸਪੁਰ, ਸ਼ਿਮਲਾ, ਸੋਲਨ, ਸਿਰਮੌਰ, ਮੰਡੀ, ਕੁੱਲੂ ਅਤੇ ਚੰਬਾ 'ਚ 6 ਅਤੇ 7 ਮਈ ਹਨ੍ਹੇਰੀ, ਗੜ੍ਹੇ ਅਤੇ ਮੀਂਹ ਪੈਣ ਦੀ ਚਿਤਾਵਨੀ ਦਿੱਤੀ ਗਈ ਹੈ।


author

DIsha

Content Editor

Related News