ਹਿਮਾਚਲ : ਚੰਬਾ ''ਚ ਪੁਲ ਪਾਰ ਕਰਦੇ ਹੋਏ ਨਾਲੇ ''ਚ ਡਿੱਗਿਆ 8 ਸਾਲ ਦਾ ਮਾਸੂਮ

Friday, Aug 28, 2020 - 11:47 AM (IST)

ਹਿਮਾਚਲ : ਚੰਬਾ ''ਚ ਪੁਲ ਪਾਰ ਕਰਦੇ ਹੋਏ ਨਾਲੇ ''ਚ ਡਿੱਗਿਆ 8 ਸਾਲ ਦਾ ਮਾਸੂਮ

ਚੰਬਾ- ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ 'ਚ ਇਕ ਦਰਦਨਾਕ ਹਾਦਸਾ ਵਾਪਰਿਆ ਹੈ। ਇੱਥੇ ਇਕ 8 ਸਾਲ ਦਾ ਬੱਚਾ ਨਦੀ 'ਚ ਵਹਿ ਗਿਆ ਹੈ। ਹੁਣ ਤੱਕ ਬੱਚੇ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ ਅਤੇ ਬੱਚੇ ਦੀ ਭਾਲ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਭਰਮੌਰ ਦੇ ਅਧੀਨ ਘਰੇਡ ਪੰਚਾਇਤ 'ਚ 8 ਸਾਲਾ ਬੱਚਾ ਪੁਲ ਤੋਂ ਡਿੱਗ ਕੇ ਨਾਲੇ ਦੇ ਤੇਜ ਵਹਾਅ 'ਚ ਵਹਿ ਗਿਆ। ਸੂਚਨਾ ਮਿਲਣ ਤੋਂ ਬਾਅਦ ਪੁਲਸ ਅਤੇ ਪਿੰਡ ਵਾਸੀਆਂ ਨੇ ਬੱਚੇ ਦੀ ਤਲਾਸ਼ ਕੀਤੀ ਪਰ ਹਾਲੇ ਤੱਕ ਕੋਈ ਸੁਰਾਗ ਨਹੀਂ ਮਿਲਿਆ ਹੈ।

ਵੀਰਵਾਰ ਨੂੰ ਨਿਵੇਸ਼ ਕੁਮਾਰ ਆਪਣੇ ਭਰਾ ਨਾਲ ਦੁਕਾਨ ਤੋਂ ਸਾਮਾਨ ਲੈ ਕੇ ਵਾਪਸ ਘਰ ਆ ਰਿਹਾ ਸੀ। ਇਸ ਦੌਰਾਨ ਪੁਲ ਪਾਰ ਕਰਦੇ ਸਮੇਂ ਉਸ ਦਾ ਪੈਰ ਫਿਸਲਿਆ ਅਤੇ ਉਹ ਸੰਤੁਲਨ ਵਿਗੜਨ ਨਾਲ ਨਾਲੇ 'ਚ ਜਾ ਡਿੱਗਿਆ। ਨਾਲੇ 'ਚ ਕਾਫ਼ੀ ਪਾਣੀ ਹੋਣ ਕਾਰਨ ਉਹ ਤੇਜ ਵਹਾਅ 'ਚ ਵਹਿ ਗਿਆ। ਭਰਾ ਦੇ ਰੌਲਾ ਪਾਉਣ 'ਤੇ ਲੋਕ ਇਕੱਠੇ ਹੋਏ ਅਤੇ ਬੱਚੇ ਦੀ ਤਲਾਸ਼ ਕੀਤੀ ਪਰ ਹੁਣ ਤੱਕ ਕੁਝ ਪਤਾ ਨਹੀਂ ਲੱਗਾ ਹੈ। ਭਰਮੌਰ ਪੁਲਸ ਦਾ ਕਹਿਣਾ ਹੈ ਕਿ ਤਲਾਸ਼ ਜਾਰੀ ਹੈ ਅਤੇ ਨਾਲੇ 'ਤੇ ਬਣੇ ਬੰਨ੍ਹ ਦਾ ਪਾਣੀ ਵੀ ਰੋਕਿਆ ਗਿਆ ਹੈ ਪਰ ਹਾਲੇ ਤੱਕ ਸਫ਼ਲਤਾ ਹੱਥ ਨਹੀਂ ਲੱਗੀ ਹੈ। ਮਾਮਲਾ ਦਰਜ ਕਰ ਕੇ ਜਾਂਚ ਕੀਤੀ ਜਾ ਰਹੀ ਹੈ।


author

DIsha

Content Editor

Related News