ਹਿਮਾਚਲ ਦੇ ਭਾਜਪਾ ਪ੍ਰਦੇਸ਼ ਪ੍ਰਧਾਨ ਸੁਰੇਸ਼ ਕਸ਼ਯਪ ਦੀ ਰਿਪੋਰਟ ਆਈ ਨੈਗੇਟਿਵ

Friday, Aug 07, 2020 - 02:57 PM (IST)

ਹਿਮਾਚਲ ਦੇ ਭਾਜਪਾ ਪ੍ਰਦੇਸ਼ ਪ੍ਰਧਾਨ ਸੁਰੇਸ਼ ਕਸ਼ਯਪ ਦੀ ਰਿਪੋਰਟ ਆਈ ਨੈਗੇਟਿਵ

ਸ਼ਿਮਲਾ- ਹਿਮਾਚਲ ਪ੍ਰਦੇਸ਼ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਸੰਸਦ ਮੈਂਬਰ ਸੁਰੇਸ਼ ਕਸ਼ਯਪ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ। ਇਸ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਹੀ ਸੋਸ਼ਲ ਮੀਡੀਆ ਦੇ ਮਾਧਿਅਮ ਨਾਲ ਦਿੱਤੀ ਹੈ। ਸ਼੍ਰੀ ਕਸ਼ਯਪ ਨੇ ਕਿਹਾ ਕਿ ਪ੍ਰਭੂ ਦੀ ਕ੍ਰਿਪਾ ਨਾਲ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ, ਫਿਰ ਵੀ ਮੈਂ ਖੁਦ ਨੂੰ ਹੋਮ ਕੁਆਰੰਟੀਨ ਕਰ ਰਿਹਾ ਹਾਂ।'' ਜਾਣਕਾਰੀ ਅਨੁਸਾਰ ਸੰਸਦ ਮੈਂਬਰ ਨੇ ਕਾਂਗੜਾ ਦੌਰੇ ਦੌਰਾਨ ਹੀ ਟਾਂਡਾ ਮੈਡੀਕਲ ਕਾਲਜ 'ਚ ਦੇਰ ਰਾਤ ਟੈਸਟ ਕਰਵਾ ਲਿਆ। ਸਟਾਫ਼ ਦੇ ਤਿੰਨ ਹੋਰ ਮੈਂਬਰਾਂ ਸਮੇਤ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸੇ ਨੂੰ ਉਨ੍ਹਾਂ ਕਾਰਨ ਅਸਹੂਲਤ ਹੋਈ ਹੈ ਤਾਂ ਉਹ ਮੁਆਫ਼ੀ ਮੰਗਦੇ ਹਨ।

ਦੱਸਣਯੋਗ ਹੈ ਕਿ ਊਰਜਾ ਮੰਤਰੀ ਸੁਖਰਾਮ ਚੌਧਰੀ ਦੀ ਸਹੁੰ ਚੁੱਕਣ ਦੇ ਬਾਅਦ ਤੋਂ ਸ਼੍ਰੀ ਕਸ਼ਯਪ ਉਨ੍ਹਾਂ ਨਾਲ ਸਨ। ਬੀਤੀ ਰਾਤ ਊਰਜਾ ਮੰਤਰੀ, ਉਨ੍ਹਾਂ ਦੇ ਪੀ.ਐੱਸ.ਓ. ਅਤੇ ਨਿੱਜੀ ਸਕੱਤਰ ਅਤੇ 2 ਧੀਆਂ ਦੀ ਰਿਪੋਰਟ ਪਾਜ਼ੇਟਿਵ ਆਉਣ ਦੇ ਬਾਅਦ ਤੋਂ ਭੱਜ-ਦੌੜ ਮਚੀ ਹੋਈ ਹੈ। ਦੱਸਣਯੋਗ ਹੈ ਕਿ ਪ੍ਰਧਾਨ ਸੁਰੇਸ਼ ਕਸ਼ਯਪ ਨੇ ਸਾਬਕਾ ਮੁੱਖ ਮੰਤਰੀ ਸ਼ਾਂਤਾ ਕੁਮਾਰ ਅਤੇ ਪ੍ਰੇਮ ਕੁਮਾਰ ਧੂਮਲ ਨਾਲ ਮੁਲਾਕਾਤ ਕੀਤੀ ਸੀ।


author

DIsha

Content Editor

Related News