5 ਧੀਆਂ ਨੇ ਤੋੜੀ ਰੂੜ੍ਹੀਵਾਦੀ ਪਰੰਪਰਾ, ਪਿਤਾ ਦੀ ਅਰਥੀ ਨੂੰ ਦਿੱਤਾ ਮੋਢਾ, ਅਗਨੀ ਦੇ ਕੇ ਨਿਭਾਇਆ ਪੁੱਤਾਂ ਦਾ ਫਰਜ਼
Thursday, Feb 23, 2023 - 11:10 AM (IST)
ਮੰਡੀ (ਬਿਊਰੋ)- ਪੁੱਤਰ ਹੀ ਪਿਤਾ ਦੀ ਚਿਖਾ ਨੂੰ ਅਗਨੀ ਦਿੰਦਾ ਹੈ, ਇਹ ਗੱਲ ਹੁਣ ਬੀਤੇ ਜ਼ਮਾਨੇ ਦੀ ਹੋ ਚੁੱਕੀ ਹੈ। ਇਹ ਰੂੜੀਵਾਦੀ ਪਰੰਪਰਾ ਉਦੋਂ ਟੁੱਟਦੀ ਨਜ਼ਰ ਆਈ, ਜਦੋਂ 5 ਧੀਆਂ ਨੇ ਪੁੱਤਰ ਦਾ ਫਰਜ਼ ਨਿਭਾਉਂਦੇ ਹੋਏ ਆਪਣੇ ਪਿਤਾ ਦਾ ਅੰਤਿਮ ਸੰਸਕਾਰ ਕੀਤਾ। ਧੀਆਂ ਹੀ ਪਿਤਾ ਦੇ ਅੰਤਿਮ ਸੰਸਕਾਰ ’ਚ ਸ਼ਮਸ਼ਾਨਘਾਟ ਤੱਕ ਗਈਆਂ ਅਤੇ ਉੱਥੇ ਉਨ੍ਹਾਂ ਸਾਰੀਆਂ ਰਸਮਾਂ ਨਿਭਾਈਆਂ ਜੋ ਪੁੱਤਰ ਕਰਦਾ ਹੈ।
ਇਹ ਵੀ ਪੜ੍ਹੋ- ਬੱਚਿਆਂ ਦੇ ਪਹਿਲੀ ਜਮਾਤ 'ਚ ਦਾਖ਼ਲੇ ਨੂੰ ਲੈ ਕੇ ਸਿੱਖਿਆ ਮੰਤਰਾਲਾ ਦਾ ਸੂਬਿਆਂ ਨੂੰ ਫ਼ਰਮਾਨ
ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲੇ ਦੇ ਕਟੌਲਾ ਇਲਾਕੇ ਦਾ ਚੇਤਰਾਮ ਜੋੜਾ ਧੀਆਂ ਦੇ ਹੱਥ ਪੀਲੇ ਕਰਨ ਤੋਂ ਬਾਅਦ ਕੁਝ ਸਾਲਾਂ ਤੋਂ ਇਕੱਲਾ ਰਹਿ ਰਿਹਾ ਸੀ। 5 ਧੀਆਂ ਤੋਂ ਇਲਾਵਾ ਉਨ੍ਹਾਂ ਦੇ ਅੰਤਿਮ ਪਲ ਪੂਰੇ ਕਰਨ ਵਾਲਾ ਕੋਈ ਨਹੀਂ ਸੀ।ਮਾਪਿਆਂ ਲਈ ਇਹ ਧੀਆਂ ਜਿਨ੍ਹਾਂ ’ਚ ਵੱਡੀ ਧੀ ਅਨੀਤਾ, ਸੁਨੀਤਾ, ਕਵਿਤਾ, ਰੇਖਾ ਅਤੇ ਸਪਨਾ ਸ਼ਾਮਲ ਹਨ, ਇਹੀ ਸਹਾਰਾ ਰਹੀਆਂ ਸਨ। ਹਾਲਾਂਕਿ ਪਿਤਾ ਸਰਕਾਰੀ ਨੌਕਰੀ ਤੋਂ ਸੇਵਾਮੁਕਤ ਹੋਣ ਦੇ ਬਾਵਜੂਦ ਸਮਰੱਥ ਸੀ ਅਤੇ ਆਪਣੀ ਯੋਗਤਾ ਅਨੁਸਾਰ ਧੀਆਂ ਨੂੰ ਸਿੱਖਿਆ ਮੁਹੱਈਆ ਕਰਵਾਈ ਸੀ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਰਿਸ਼ਵਤ ਮਾਮਲੇ 'ਚ 'ਆਪ' MLA ਅਮਿਤ ਰਤਨ ਨੂੰ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫ਼ਤਾਰ
ਇਕ ਧੀ ਮੰਡੀ ’ਚ ਇਕ ਫਾਰਮੇਸੀ ਅਫ਼ਸਰ ਅਤੇ ਨੇਰਚੌਕ ਮੈਡੀਕਲ ਕਾਲਜ ’ਚ ਇਕ ਸਟਾਫ ਨਰਸ ਅਤੇ ਇਕ ਧੀ ਕੈਹਣਵਾਲ ’ਚ ਆਂਗਣਵਾੜੀ ਵਰਕਰ ਹੈ। ਪਿਛਲੇ ਕੁਝ ਮਹੀਨਿਆਂ ਤੋਂ ਪਿਤਾ ਦੀ ਤਬੀਅਤ ਅਚਾਨਕ ਵਿਗੜ ਗਈ ਤਾਂ ਧੀਆਂ ਨੇ ਉਨ੍ਹਾਂ ਦਾ ਛੋਟੇ ਤੋਂ ਵੱਡੇ ਹਸਪਤਾਲਾਂ ’ਚ ਇਲਾਜ ਕਰਵਾਇਆ। ਧੀਆਂ ਦੀਆਂ ਸਾਰੀਆਂ ਕੋਸ਼ਿਸ਼ਾਂ ਤੋਂ ਬਾਅਦ ਵੀ ਉਨ੍ਹਾਂ ਦੀ ਸਿਹਤ ’ਚ ਸੁਧਾਰ ਨਹੀਂ ਹੋਇਆ ਅਤੇ ਮੰਗਲਵਾਰ ਸ਼ਾਮ ਨੂੰ ਉਨ੍ਹਾਂ ਦਾ ਦਿਹਾਂਤ ਹੋ ਗਿਆ।
ਇਹ ਵੀ ਪੜ੍ਹੋ- ਅਗਨੀਪਥ ਭਰਤੀ ਨਿਯਮਾਂ 'ਚ ਵੱਡਾ ਬਦਲਾਅ, ਹੁਣ ਇਹ ਨੌਜਵਾਨ ਵੀ ਬਣ ਸਕਣਗੇ 'ਅਗਨੀਵੀਰ'