ਪੋਂਗ ਝੀਲ ''ਚ 22 ਪ੍ਰਵਾਸੀ ਪੰਛੀਆਂ ਦੀ ਮੌਤ, ਐਡਵਾਇਜ਼ਰੀ ਜਾਰੀ

Saturday, Mar 27, 2021 - 05:25 PM (IST)

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੇ ਪੋਂਗ ਝੀਲ 'ਚ ਮੁੜ ਬਰਡ ਫ਼ਲੂ ਦੀ ਆਹਟ ਨਾਲ ਜੰਗਲੀ ਜੀਵ ਵਿਭਾਗ ਦੀ ਚਿੰਤਾ ਵਧ ਗਈ ਹੈ। ਪੋਂਗ ਬੰਨ੍ਹ ਖੇਤਰ ਦੇ ਅਧੀਨ ਨਗਰੋਟਾ ਸੂਰੀਆ ਬੀਟ 'ਚ ਪਿਛਲੇ 2 ਦਿਨਾਂ 'ਚ ਕੁੱਲ 22 ਪ੍ਰਵਾਸੀ ਪੰਛੀ ਮ੍ਰਿਤ ਮਿਲੇ ਹਨ। ਜੰਗਲਾਤ ਵਿਭਾਗ ਦੇ ਵਾਈਲਡ ਲਾਈਫ਼ ਵਿੰਗ ਨੇ ਮ੍ਰਿਤ ਪੰਛੀਆਂ ਦੇ ਸੈਂਪਲ ਜਲੰਧਰ ਲੈਬ 'ਚ ਭੇਜ ਦਿੱਤੇ ਹਨ। ਰਿਪੋਰਟ ਆਉਣ ਤੋਂ ਬਾਅਦ ਸਾਫ਼ ਹੋ ਸਕੇਗਾ ਕਿ ਪ੍ਰਵਾਸੀ ਪੰਛੀਆਂ ਦੀ ਮੌਤ  ਬਰਡ ਫਲੂ ਕਾਰਨ ਹੋਈ ਹੈ ਜਾਂ ਫਿਰ ਕੋਈ ਹੋਰ ਕਾਰਨ ਹੈ।

ਦੱਸਣਯੋਗ ਹੈ ਕਿ ਜਨਵਰੀ 'ਚ ਅੰਤਰਰਾਸ਼ਟਰੀ ਰਾਮਸਰ ਵੇਟਲੈਂਡ ਪੋਂਗ ਬੰਨ੍ਹ 'ਚ ਵਿਦੇਸ਼ੀ ਪਰਿੰਦਿਆਂ ਦੀ ਮੌਤ ਬਰਡ ਫਲੂ ਕਾਰਨ ਹੋਈ ਸੀ। ਇਸੇ ਦੌਰਾਨ ਕਰੀਬ 20 ਵਿਦੇਸ਼ੀ ਪ੍ਰਜਾਤੀਆਂ ਦੇ 5 ਹਜ਼ਾਰ ਤੋਂ ਵੱਧ ਪਰਿੰਦਿਆਂ ਦੀ ਮੌਤ ਹੋਈ ਸੀ। ਇਸ ਕਾਰਨ ਸਰਕਾਰ ਨੇ ਪੋਂਗ ਢੀਲ 'ਚ ਲੋਕਾਂ ਦੀ ਆਵਾਜਾਈ 'ਤੇ ਪਾਬੰਦੀ ਲਗਾ ਦਿੱਤੀ ਸੀ। ਕਾਂਗੜਾ ਜ਼ਿਲ੍ਹਾ ਡਿਪਟੀ ਕਮਿਸ਼ਨਰ ਰਾਕੇਸ਼ ਪ੍ਰਜਾਪਤੀ ਨੇ ਜੰਗਲਾਤ ਪ੍ਰਣਾਲੀ ਵਿਭਾਗ ਅਤੇ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਨਾਲ ਬੈਠਕ ਕਰ ਕੇ ਜ਼ਿਲ੍ਹੇ ਦੇ ਚਾਰ ਸਬ ਡਿਵੀਜਨਾਂ- ਇੰਦੌਰਾ, ਫਤਿਹਪੁਰ, ਜਵਾਲੀ ਅਤੇ ਦੇਹਰਾ 'ਚ ਮੱਛੀ, ਮੁਰਗੇ ਅਤੇ ਆਂਡਿਆਂ ਦੀ ਵਿਕਰੀ 'ਤੇ ਪਾਬੰਦੀ ਲਗਾਈ ਸੀ। ਇਸ ਤੋਂ ਇਲਾਵਾ ਪੋਲਟਰੀ ਫਾਰਮਾਂ 'ਚ ਵੀ ਵਿਸ਼ੇਸ਼ ਚੌਕਸੀ ਵਰਤਣ ਦੀ ਸਲਾਹ ਪ੍ਰਸ਼ਾਸਨ ਨੇ ਦਿੱਤੀ ਅਤੇ ਪੋਂਗ ਬੰਨ੍ਹ ਦੇ ਇਕ ਕਿਲੋਮੀਟਰ ਖੇਤਰ ਨੂੰ ਅਲਰਟ ਜੋਨ ਜਦੋਂ ਕਿ ਉਸ ਦੇ ਅੱਗੇ ਦੇ ਖੇਤਰ ਨੂੰ ਸਰਵਿਲਾਂਸ ਜੋਨ ਬਣਾਇਆ ਸੀ।


DIsha

Content Editor

Related News