ਹਿਮਾਚਲ: ਕਿੰਨੌਰ ’ਚ ਮੌਸਮ ਦਾ ਬਦਲਿਆ ਮਿਜਾਜ਼, ਪਹਾੜਾਂ ’ਤੇ ਪਿਘਲ ਰਹੀ ਬਰਫ਼

02/19/2022 4:33:38 PM

ਕਿੰਨੌਰ (ਅਨਿਲ ਕੁਮਾਰ)- ਕਿੰਨੌਰ ਜ਼ਿਲ੍ਹੇ ਵਿਚ ਬੀਤੇ ਕੁਝ ਦਿਨਾਂ ਤੋਂ ਮੌਸਮ ਦਾ ਮਿਜਾਜ਼ ਬਦਲਿਆ ਹੈ। ਮੌਸਮ ਸੁਹਾਵਨਾ ਹੋਣ ਕਰ ਕੇ ਤਾਪਮਾਨ ’ਚ ਕਾਫੀ ਬਦਲਾਅ ਆਇਆ ਹੈ। ਜ਼ਿਲ੍ਹੇ ’ਚ ਮੌਸਮ ਕਾਫੀ ਗਰਮ ਹੋ ਚੁੱਕਾ ਹੈ ਅਤੇ ਮੌਸਮ ਦੇ ਗਰਮ ਹੁੰਦੇ ਹੀ ਪਹਾੜਾਂ ਤੋਂ ਬਰਫ਼ ਦੇ ਪਿਘਲਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ। ਅਜਿਹੇ ਵਿਚ ਹੁਣ ਪਹਾੜਾਂ ਸਮੇਤ ਨਦੀਆਂ-ਨਾਲਿਆਂ ’ਚ ਗਲੇਸ਼ੀਅਰ ਡਿੱਗਣ ਦਾ ਖ਼ਤਰਾ ਬਣਿਆ ਹੋਇਆ ਹੈ, ਜਿਸ ਨੂੰ ਵੇਖਦੇ ਹੋਏ ਪ੍ਰਸ਼ਾਸਨ ਨੇ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ।

ਜ਼ਿਲ੍ਹਾ ਕਿੰਨੌਰ ਦੇ ਪੇਂਡੂ ਖੇਤਰਾਂ ਵਿਚ ਮੌਸਮ ਦੇ ਗਰਮ ਹੋਣ ਤੋਂ ਬਾਅਦ ਹੁਣ ਬਰਫ਼ ਲੱਗਭਗ ਪਿਘਲ ਕੇ ਖ਼ਤਮ ਹੋਣ ਦੀ ਕਗਾਰ ’ਤੇ ਹੈ। ਪੇਂਡੂ ਖੇਤਰ ਦੇ ਲੋਕਾਂ ਨੇ ਰਾਹਤ ਦਾ ਸਾਹ ਲਿਆ ਹੈ ਅਤੇ ਹੁਣ ਆਪਣੇ ਬਾਗ-ਬਗੀਚਿਆਂ ਵਿਚ ਮੁੜ ਕੰਮ ਕਰਨਾ ਸ਼ੁਰੂ ਕੀਤਾ ਹੈ। ਕਿੰਨੌਰ ’ਚ ਫਰਵਰੀ ਮਹੀਨੇ ਵਿਚ ਬੀਤੇ ਇਕ ਹਫ਼ਤੇ ਤੋਂ ਕਾਫੀ ਗਰਮੀ ਹੋ ਚੁੱਕੀ ਹੈ, ਜਿਸ ਦੇ ਚੱਲਦੇ ਪੇਂਡੂ ਖੇਤਰਾਂ ਸਮੇਤ ਜ਼ਿਲ੍ਹੇ ਦੇ ਸਾਰੇ ਬਜ਼ਾਰਾਂ ’ਚ ਮੁੜ ਤੋਂ ਚਹਿਲ-ਪਹਿਲ ਸ਼ੁਰੂ ਹੋ ਗਈ ਹੈ।

ਇਸ ਤੋਂ ਇਲਾਵਾ ਮੌਸਮ ਸੁਹਾਵਨਾ ਹੁੰਦੇ ਹੀ ਜ਼ਿਲ੍ਹੇ ਦੇ ਸੈਰ-ਸਪਾਟਾ ਖੇਤਰ ਨਾਲ ਜੁੜੇ ਲੋਕਾਂ ਦਾ ਕਾਰੋਬਾਰ ਵੀ ਮੁੜ ਪਟੜੀ ’ਤੇ ਪਰਤ ਸਕਦਾ ਹੈ। ਪ੍ਰਸ਼ਾਸਨ ਨੇ ਸੈਲਾਨੀਆਂ ਅਤੇ ਸੈਰ-ਸਪਾਟਾ ਖੇਤਰ ਨਾਲ ਜੁੜੇ ਲੋਕਾਂ ਨੂੰ ਉੱਚਾਈ ਵਾਲੇ ਪਹਾੜੀਆਂ ’ਤੇ ਟ੍ਰੈਕਿੰਗ ਅਤੇ ਹੋਰ ਗਤੀਵਿਧੀਆਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ ਕਿਉਂਕਿ ਇਨ੍ਹਾਂ ਦਿਨੀਂ ਮੌਸਮ ਗਰਮ ਹੋਣ ਤੋਂ ਬਾਅਦ ਪਹਾੜਾਂ ’ਚ ਬਰਫ਼ ਪਿਲਘਣ ਦਾ ਸਿਲਸਿਲਾ ਸ਼ੁਰੂ ਹੋ ਰਿਹਾ ਹੈ ਅਤੇ ਗਲੇਸ਼ੀਅਰ ਡਿੱਗਣ ਦਾ ਖ਼ਤਰਾ ਬਣਿਆ ਹੋਇਆ ਹੈ, ਜਿਸ ’ਚ ਲੋਕਾਂ ਨੂੰ ਜਾਨੀ-ਮਾਲੀ ਨੁਕਸਾਨ ਹੋ ਸਕਦਾ ਹੈ।


Tanu

Content Editor

Related News