ਕਾਰ ਦਰਿਆ ''ਚ ਡਿੱਗਣ ਕਾਰਨ ਇਕ ਵਿਅਕਤੀ ਦੀ ਮੌਤ, ਦੂਜਾ ਗੰਭੀਰ ਜ਼ਖਮੀ

Tuesday, Jul 23, 2024 - 03:37 PM (IST)

ਕਾਰ ਦਰਿਆ ''ਚ ਡਿੱਗਣ ਕਾਰਨ ਇਕ ਵਿਅਕਤੀ ਦੀ ਮੌਤ, ਦੂਜਾ ਗੰਭੀਰ ਜ਼ਖਮੀ

ਭਰਮੌਰ- ਹਿਮਾਚਲ ਦੇ ਭਰਮੌਰ-ਚੰਬਾ ਹਾਈਵੇਅ 'ਤੇ ਇਕ ਦਰਦਨਾਕ ਹਾਦਸਾ ਵਾਪਰ ਗਿਆ, ਜਿਸ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਦੂਜਾ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਹਾਦਸਾ ਦੇਰ ਰਾਤ ਕਰੀਬ 12 ਵਜੇ ਵਾਪਰਿਆ। ਸਵੇਰੇ ਜਦੋਂ ਲੋਕਾਂ ਨੇ ਇਕ ਕਾਰ ਨੂੰ ਰਾਵੀ ਦਰਿਆ 'ਚ ਡਿੱਗਦੇ ਦੇਖਿਆ ਤਾਂ ਉਨ੍ਹਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪੁਲਸ ਮੁਤਾਬਕ ਹਾਦਸੇ ਸਮੇਂ ਆਲਟੋ ਕਾਰ (ਐਚਪੀ 48-9560) ਵਿਚ ਦੋ ਵਿਅਕਤੀ ਸਵਾਰ ਸਨ, ਜਿਨ੍ਹਾਂ ਵਿਚੋਂ ਇਕ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਦੂਜਾ ਗੰਭੀਰ ਜ਼ਖ਼ਮੀ ਹੋ ਗਿਆ। ਮ੍ਰਿਤਕ ਦੀ ਪਛਾਣ ਦਾਊਦ ਪੁੱਤਰ ਯੂਸਫ ਮੁਹੰਮਦ ਵਾਸੀ ਮੁਹੱਲਾ ਹਰਦਾਸਪੁਰਾ ਅਤੇ ਜ਼ਖਮੀ ਵਿਅਕਤੀ ਦੀ ਪਛਾਣ ਸਾਹਿਲ ਪੁੱਤਰ ਰਾਜੂ ਵਾਸੀ ਮੁਹੱਲਾ ਪੱਕਾ ਤਾਲਾ ਵਜੋਂ ਹੋਈ ਹੈ। 

ਪੁਲਸ ਨੇ ਦਾਊਦ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤੀ ਹੈ ਜਦਕਿ ਗੰਭੀਰ ਰੂਪ ਨਾਲ ਜ਼ਖਮੀ ਸਾਹਿਲ ਦਾ ਮੈਡੀਕਲ ਕਾਲਜ 'ਚ ਇਲਾਜ ਚੱਲ ਰਿਹਾ ਹੈ। ਫਿਲਹਾਲ ਪੁਲਸ ਇਸ ਬਾਰੇ ਜਾਣਕਾਰੀ ਇਕੱਠੀ ਕਰ ਰਹੀ ਹੈ ਕਿ ਹਾਦਸੇ ਦਾ ਕਾਰਨ ਕੀ ਸੀ। ਇਸ ਦੌਰਾਨ ਭਰਮੌਰ ਪ੍ਰਸ਼ਾਸਨ ਨੇ ਮ੍ਰਿਤਕ ਦੇ ਪਰਿਵਾਰ ਨੂੰ 25 ਹਜ਼ਾਰ ਰੁਪਏ ਦੀ ਰਾਹਤ ਰਾਸ਼ੀ ਦਿੱਤੀ ਹੈ।


author

Tanu

Content Editor

Related News