ਹਿਮਾਚਲ ’ਚ ਵਾਪਰਿਆ ਕਾਰ ਹਾਦਸਾ, ਇਕ ਹੀ ਪਰਿਵਾਰ ਦੇ 3 ਜੀਆਂ ਦੀ ਮੌਤ

10/13/2021 12:07:20 PM

ਸ਼ਿਮਲਾ (ਵਾਰਤਾ)— ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਵਿਚ ਕੱਲ੍ਹ ਦੇਰ ਸ਼ਾਮ ਇਕ ਕਾਰ ਛੱਤਰੀ ਕੋਲ ਡੂੰਘੀ ਖੱਡ ’ਚ ਡਿੱਗਣ ਨਾਲ ਪਿਓ-ਪੁੱਤ ਸਮੇਤ ਭਤੀਜੇ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਹਾਦਸਾ ਜ਼ਿਲ੍ਹਾ ਮੰਡੀ ਦੇ ਸਰਾਜ ਖੇਤਰ ’ਚ ਵਾਪਰਿਆ। ਇੱਥੇ ਛੱਤਰੀ ਸਬ-ਤਹਿਸੀਲ ਤਹਿਤ ਆਉਣ ਵਾਲੇ ਸੋਝਾ ਪਿੰਡ ’ਚ ਸ਼ਾਮ ਦੇ ਸਮੇਂ ਇਕ ਕਾਰ ਡੂੰਘੀ ਖੱਡ ’ਚ ਡਿੱਗ ਗਈ। ਹਾਦਸੇ ਵਿਚ ਕਾਰ ’ਚ ਸਵਾਰ ਪਿਓ-ਪੁੱਤ ਅਤੇ ਭਤੀਜੇ ਦੀ ਦਰਦਨਾਕ ਮੌਤ ਹੋ ਗਈ।

ਓਧਰ ਪੁਲਸ ਇੰਸਪੈਕਟਰ ਮੰਡੀ ਸ਼ਾਲਿਨੀ ਅਗਨੀਹੋਤਰੀ ਨੇ ਦੱਸਿਆ ਕਿ ਕਾਰ ਸ਼ਾਮ ਨੂੰ ਪਿੰਡ ਸੋਝਾ ਕੋਲ ਬੇਕਾਬੂ ਹੋ ਕੇ 300 ਮੀਟਰ ਹੇਠਾਂ ਜਾ ਕੇ ਪਲਟ ਗਈ। ਇਸ ਕਾਰ ਵਿਚ (19) ਸਾਲ ਦੇ ਸਚਿਨ, ਹੰਸਰਾਜ (65), ਪੁੱਤਰ ਮਹੇਸ਼ (31) ਦੀ ਮੌਤ ਹੋ ਗਈ। ਸਥਾਨਕ ਤਹਿਸੀਲਦਾਰ ’ਚ ਮਿ੍ਰਤਕਾਂ ਦੇ ਪਰਿਵਾਰਾਂ ਨੂੰ ਤੁਰੰਤ ਰਾਹਤ ਦੇ ਤੌਰ ’ਤੇ 30 ਹਜ਼ਾਰ ਦੀ ਰਾਹਤ ਦਿੱਤੀ ਗਈ। ਪੁਲਸ ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਕਿ ਸਾਰੇ ਮਿ੍ਰਤਕ ਛੱਤਰੀ ਕੋਲ ਸੋਝਾ ਪਿੰਡ ਦੇ ਸਨ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 


Tanu

Content Editor

Related News