ਹੁਣ ਮਾਤਾ-ਪਿਤਾ ਦੀ ਸਹਿਮਤੀ ਨਾਲ ਤੈਅ ਹੋਵੇਗੀ ਨਿੱਜੀ ਸਕੂਲਾਂ ''ਚ ਫੀਸ

12/07/2019 12:53:35 PM

ਸ਼ਿਮਲਾ— ਹਿਮਾਚਲ ਦੇ ਨਿੱਜੀ ਸਕੂਲਾਂ ਦੀ ਭਾਰੀ ਫੀਸ ਦਾ ਬੋਝ ਚੁੱਕ ਰਹੇ ਮਾਤਾ-ਪਿਤਾ ਲਈ ਰਾਹਤ ਭਰੀ ਖਬਰ ਹੈ। ਸਿੱਖਿਅਕ ਸੈਸ਼ਨ 2020-21 ਲਈ ਨਿੱਜੀ ਸਕੂਲਾਂ 'ਚ ਫੀਸ ਢਾਂਚਾ ਮਾਤਾ-ਪਿਤਾ ਦੀ ਸਹਿਮਤੀ ਨਾਲ ਤੈਅ ਹੋਵੇਗਾ। ਉੱਚ ਸਿੱਖਿਆ ਡਾਇਰੈਕਟੋਰੇਟ ਨੇ ਵੱਡਾ ਫੈਸਲਾ ਲੈਂਦੇ ਹੋਏ ਸਾਰੇ ਨਿੱਜੀ ਸਕੂਲਾਂ ਨੂੰ ਫੀਸ ਤੈਅ ਕਰਨ ਲਈ ਦਸੰਬਰ 'ਚ ਆਮ ਸਭਾ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ 'ਚ ਤੈਅ ਹੋਣ ਵਾਲੀ ਫੀਸ ਅਤੇ ਕਲਾਸ ਅਨੁਸਾਰ ਕਿਤਾਬਾਂ ਨੂੰ ਵੀ ਇਸੇ ਮਹੀਨੇ ਸਕੂਲ ਦੇ ਨੋਟਿਸ ਬੋਰਡ 'ਤੇ ਚਿਪਕਾਉਣ ਅਤੇ ਵੈੱਬਸਾਈਟ 'ਤੇ ਅਪਲੋਡ ਕਰਨ ਲਈ ਕਿਹਾ ਹੈ। ਇਸ ਤੋਂ ਇਲਾਵਾ ਹਰ ਕਲਾਸ 'ਚ ਦਾਖਲਾ ਫੀਸ ਵਸੂਲਣ ਅਤੇ ਸਕੂਲ ਕੈਂਪਸ 'ਚ ਵਰਦੀ, ਕਿਤਾਬਾਂ-ਕਾਪੀਆਂ ਅਤੇ ਬੂਟ ਵੋਚਣ 'ਤੇ ਵੀ ਰੋਕ ਲੱਗੀ ਹੈ। ਇਸ ਤੋਂ ਇਲਾਵਾ ਚਿੰਨ੍ਹਿਤ ਦੁਕਾਨਾਂ ਤੋਂ ਕਿਤਾਬਾਂ, ਕਾਪੀਆਂ, ਵਰਦੀ-ਬੂਟ ਖਰੀਦਣ ਨੂੰ ਵੀ ਮਾਤਾ-ਪਿਤਾ ਮਜ਼ਬੂਰ ਨਹੀਂ ਹੋਣਗੇ। ਇਸ ਸਾਲ ਮਨਮਾਨੀ ਫੀਸ ਵਾਧੇ ਨੂੰ ਲੈ ਕੇ ਪ੍ਰਦੇਸ਼ 'ਚ ਖੂਬ ਪ੍ਰਦਰਸ਼ਨ ਹੋਏ ਹਨ।
 

ਵਿਰੋਧ ਰੈਲੀਆਂ ਕੱਢੀਆਂ ਗਈਆਂ
ਜ਼ਿਲਾ ਪੱਧਰ ਤੋਂ ਸਕੱਤਰੇਤ ਤੱਕ ਵਿਰੋਧ ਰੈਲੀਆਂ ਕੱਢੀਆਂ। ਸਰਕਾਰ ਨੇ ਬੀਤੇ ਕੁਝ ਮਹੀਨੇ 'ਚ ਕਈ ਅਹਿਮ ਕਦਮ ਵੀ ਚੁੱਕੇ, ਜਿਸ ਦੇ ਨਤੀਜੇ ਵਜੋਂ ਕਈ ਸਕੂਲਾਂ ਨੇ ਫੀਸ 'ਚ ਕਟੌਤੀ ਕਰਦੇ ਹੋਏ ਅਗਲੀ ਕਿਸਤ 'ਚ ਵਧੀ ਫੀਸ ਅਡਜੱਸਟ ਕੀਤੀ, ਉੱਥੇ ਹੀ ਸਕੂਲਾਂ 'ਚ ਖੁੱਲ੍ਹੀਆਂ ਦੁਕਾਨਾਂ ਬੰਦ ਕਰਵਾਈਆਂ। ਹੁਣ ਨਵੇਂ ਸੈਸ਼ਨ ਤੋਂ ਪਹਿਲਾਂ ਸਿੱਖਿਆ ਮੰਤਰੀ ਨੇ ਸਕੂਲਾਂ ਨੂੰ ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਕਿਹਾ ਹੈ। ਹਾਈ ਕੋਰਟ ਵਲੋਂ ਜਾਰੀ ਨਿਰਦੇਸ਼ ਅਨੁਸਾਰ ਸਕੂਲ ਪ੍ਰਬੰਧਨ ਨੂੰ ਵਿਦਿਆਰਥੀਆਂ ਤੋਂ ਬਿਲਡਿੰਗ, ਡੈਵਲਪਮੈਂਟ ਅਤੇ ਬੁਨਿਆਦੀ ਫੰਡ ਨਹੀਂ ਵਸੂਲਣ ਲਈ ਕਿਹਾ ਹੈ। ਫੀਸ ਦਾ ਵੇਰਵਾ ਡਾਇਰੈਕਟੋਰੇਟ ਨੂੰ ਵੀ ਭੇਜਣ ਲਈ ਕਿਹਾ ਹੈ।
 

ਟੂਰ ਤੇ ਪਿਕਨਿਕ 'ਤੇ ਜਾਣਾ ਨਾ ਹੋਵੇ ਜ਼ਰੂਰੀ
ਉੱਚ ਸਿੱਖਿਆ ਡਾਇਰੈਕਟੋਰੇਟ ਨੇ ਸਕੂਲ ਟੂਰ ਅਤੇ ਪਿਕਨਿਕ ਦੇ ਨਾਂ 'ਤੇ ਵਸੂਲ ਕੀਤੀ ਜਾ ਰਹੀ ਧਨਰਾਸ਼ੀ ਦੇ ਸੰਬੰਧ 'ਚ ਸਾਰੇ ਸਕੂਲਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਸਿੱਖਿਅਕ ਟੂਰ ਪ੍ਰੋਗਰਾਮ ਮਾਤਾ-ਪਿਤਾ ਦੀ ਸਹਿਮਤੀ ਨਾਲ ਬਣਾਏ ਜਾਣ। ਇਸ ਸੰਦਰਭ 'ਚ ਐੱਸ.ਡੀ.ਐੱਮ. ਨੂੰ ਜਾਣੂੰ ਕਰਵਾਇਆ ਜਾਵੇ। ਟੂਰ ਅਤੇ ਪਿਕਨਿਕ ਵਿਦਿਆਰਥੀਆਂ ਲਈ ਜ਼ਰੂਰਤ ਦੀ ਜਗ੍ਹਾ ਇੱਛਾ ਅਨੁਸਾਰ ਕੀਤਾ ਜਾਵੇ। ਇਸ 'ਚ ਬੱਚਿਆਂ ਦੀ ਸੁਰੱਖਿਆ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਇਨ੍ਹਾਂ ਨਿਰਦੇਸ਼ਾਂ ਦੀ ਅਣਦੇਖੀ ਕਰਨ ਵਾਲੇ ਸਕੂਲਾਂ ਵਿਰੁੱਧ ਸਖਤ ਕਾਰਵਾਈ ਹੋਵੇਗੀ।  ਸਕੂਲਾਂ ਵਿਰੁੱਧ ਐਕਟ 1997 ਅਤੇ ਨਿਯਮ 2003 ਦੇ ਪ੍ਰਬੰਧਾਂ ਦੇ ਅਧੀਨ ਕਾਰਵਾਈ ਹੋਵੇਗੀ।


DIsha

Content Editor

Related News