ਹਿਮਾਚਲ ਦੀਆਂ ਜੇਲਾਂ 'ਚ ਬੰਦ ਕੈਦੀਆਂ ਦੇ ਆਉਣਗੇ 'ਚੰਗੇ ਦਿਨ', ਸਰਕਾਰ ਚੁੱਕੇਗੀ ਇਹ ਕਦਮ

09/19/2019 3:07:25 PM

ਸ਼ਿਮਲਾ—ਹਿਮਾਚਲ ਪ੍ਰਦੇਸ਼ ਦੀਆਂ ਜੇਲਾਂ 'ਚ ਬੰਦ ਕੈਦੀਆਂ ਦੇ ਜਲਦ ਹੀ ਚੰਗੇ ਦਿਨ ਆਉਣ ਵਾਲੇ ਹਨ। ਲਗਭਗ 2,450 ਕੈਦੀਆਂ ਨੂੰ ਕੰਮ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਸਰਕਾਰ ਅਤੇ ਜੇਲ ਪ੍ਰਸ਼ਾਸਨ 'ਚ ਇਸ ਬਾਰੇ ਗੱਲਬਾਤ ਚੱਲ ਰਹੀ ਹੈ ਅਤੇ ਜੇਕਰ ਸਾਰਾ ਕੁਝ ਠੀਕ ਰਿਹਾ ਤਾਂ ਇਨ੍ਹਾਂ ਕੈਦੀਆਂ ਨੂੰ ਉਦਯੋਗ 'ਚ ਕੰਮ ਕਰਨ ਦਾ ਮੌਕੇ ਮਿਲੇਗਾ। ਦੱਸ ਦੇਈਏ ਕਿ ਸ਼ਿਮਲਾ ਜੇਲ ਵਿਭਾਗ ਨੇ ਬੁੱਧਵਾਰ ਨੂੰ ਦੋ ਦਿਨਾਂ ਸੰਮੇਲਨ ਦਾ ਆਯੋਜਨ ਕੀਤਾ। ਇਸ ਸੰਮੇਲਨ 'ਚ ਕੈਦੀਆਂ ਦੇ ਚੰਗੇ ਦਿਨ 'ਤੇ ਮੰਥਨ ਕੀਤਾ ਜਾ ਰਿਹਾ ਹੈ। ਰਾਜਪਾਲ ਬੰਡਾਰੂ ਦੱਤਾਤ੍ਰੇਯ ਨੇ ਕਾਨਫਰੰਸ ਦਾ ਆਰੰਭ ਕੀਤਾ ਹੈ। ਮੌਕੇ 'ਤੇ ਗ੍ਰਹਿ ਸਕੱਤਰ ਮਨੋਜ ਕੁਮਾਰ, ਡੀ. ਜੀ. ਜੇਲ ਸੋਮੇਸ਼ ਗੋਇਲ, ਪੁਲਸ ਖੋਜ ਅਤੇ ਵਿਕਾਸ ਬਿਊਰੋ ਦੇ ਆਈ. ਜੀ. ਸਮੇਤ ਵੱਖ-ਵੱਖ ਵਿਭਾਗਾਂ ਅਤੇ ਖੇਤਰਾਂ ਦੇ ਪ੍ਰਤੀਨਿਧ ਪਹੁੰਚੇ।

ਹਿਮਾਚਲ ਜੇਲ ਪ੍ਰਸ਼ਾਸਨ ਵੱਲੋਂ ਕੈਦੀ ਸੁਧਾਰ ਦੇ ਕਈ ਪ੍ਰੋਗਰਾਮ ਚਲਾਏ ਜਾ ਰਹੇ ਹਨ ਜਿਨ੍ਹਾਂ ਦੇ ਸਕਾਰਾਤਮਕ ਨਤੀਜੇ ਸਾਹਮਣੇ ਆ ਰਹੇ ਹਨ। ਸੁਧਰਨ ਦੀ ਇੱਛਾ ਰੱਖਣ ਵਾਲੇ ਕੈਦੀਆਂ ਨੂੰ ਨਾ ਸਿਰਫ ਸਮਾਜਿਕ ਬਲਕਿ ਭਾਵਨਾਤਮਕ, ਅਧਿਆਤਮਿਕ ਅਤੇ ਆਰਥਿਕ ਰੂਪ ਤੋਂ ਵੀ ਸਮਰੱਥ ਬਣਾਇਆ ਜਾ ਰਿਹਾ ਹੈ। ਹਿਮਾਚਲ ਅਜਿਹਾ ਪਹਿਲਾ ਸੂਬਾ ਹੈ, ਜਿਸ ਦੇ ਜੇਲ ਵਿਭਾਗ ਨੇ ਉਦਯੋਗਾਂ ਦੇ ਨਾਲ ਮਿਲ ਕੇ ਸੈਕੜੇ ਕੈਦੀਆਂ ਨੂੰ ਆਰਥਿਕ ਰੂਪ ਨਾਲ ਸਮਰੱਥ ਬਣਾਇਆ ਹੈ।

ਦੱਸਣਯੋਗ ਹੈ ਕਿ ਹਿਮਾਚਲ ਦੀਆਂ ਕਈ ਜੇਲਾਂ 'ਚ ਕੈਦੀ ਬੇਕਰੀ ਤੋਂ ਇਲਾਵਾ ਹੈਡੀਕ੍ਰਾਫਟ ਵਰਗੇ ਉਤਪਾਦ ਬਣਾ ਰਹੇ ਹਨ ਅਤੇ ਇਨ੍ਹਾਂ ਨੂੰ ਫਿਰ ਪ੍ਰਦਰਸ਼ਨੀ ਅਤੇ ਹੋਰ ਆਯੋਜਨਾਂ 'ਚ ਵੇਚਿਆ ਜਾਂਦਾ ਹੈ। ਮੌਜੂਦਾ ਸਮੇਂ ਦੌਰਾਨ ਜੋ ਕੈਦੀ ਵੱਖ-ਵੱਖ ਕੰਮ ਕਰਕੇ ਪੈਸਾ ਕਮਾ ਰਹੇ ਹਨ ਉਨ੍ਹਾਂ ਦਾ ਸਾਲਾਨਾ ਆਮਦਨ 1 ਲੱਖ 38 ਹਜ਼ਾਰ ਰੁਪਏ ਤੋਂ ਜ਼ਿਆਦਾ ਹੈ। ਜੇਲਾਂ 'ਚ ਕੈਦੀਆਂ ਦੀ ਪ੍ਰਤੀ ਕੈਦੀ ਆਮਦਨ ਦੇ ਹਿਸਾਬ ਨਾਲ ਹਿਮਾਚਲ ਹੋਰਾਂ ਸੂਬਿਆਂ ਜਿਵੇ ਬਿਹਾਰ ਅਤੇ ਤੇਲੰਗਾਨਾ ਤੋਂ ਬਾਅਦ ਤੀਜੇ ਸਥਾਨ 'ਤੇ ਹੈ ਜਦਕਿ ਕੈਦੀਆਂ ਨੂੰ ਦਿੱਤੇ ਜਾਣ ਵਾਲੇ ਭੱਤਿਆਂ 'ਚ ਪਹਿਲੇ ਸਥਾਨ 'ਤੇ ਹੈ। ਕੈਦੀਆਂ ਨੂੰ ਹੋਰ ਕਿਸੇ ਤਰ੍ਹਾਂ ਨਾਲ ਸਮਰੱਥ ਬਣਾਇਆ ਜਾ ਸਕੇ, ਇਸ ਨੂੰ ਲੈ ਕੇ ਇਸ ਕਾਨਫਰੰਸ 'ਚ ਮੰਥਨ ਕੀਤਾ ਜਾਵੇਗਾ।

ਡੀ. ਜੀ. ਜੇਲ ਸੋਮੇਸ਼ ਗੋਇਲ ਦਾ ਕਹਿਣਾ ਹੈ ਕਿ ਜੇਲਾਂ 'ਚ ਜਿੰਨੇ ਵੀ ਸੁਧਾਰ ਹੋਏ ਹਨ, ਉਹ ਵਿਅਕਤੀ ਵਿਸ਼ੇਸ਼ ਦੀ ਪਹਿਲਾ 'ਤੇ ਹੋਏ ਹਨ। ਕੈਦੀਆਂ 'ਚ ਕਿਵੇ ਸੁਧਾਰ ਕਰਨਾ ਹੈ। ਇਸ ਦੇ ਲਈ ਕੁਝ ਨੀਤੀ ਬਣਾਉਣੀ ਹੋਵੇਗੀ। ਸਰਕਾਰ ਦਾ ਰਵੱਈਆ ਇਸ ਨੂੰ ਲੈ ਕੇ ਸਕਾਰਤਮਕ ਹੈ। ਇਸ ਨੂੰ ਲੈ ਕੇ ਸਿਰਫ ਇੱਕ ਪਾਲਸੀ ਬਣਾਉਣ ਦੀ ਜਰੂਰਤ ਹੈ। ਅਫਸਰਾਂ ਦਾ ਕੰਮ ਹੈ ਕਿ ਉਹ ਨੀਤੀ ਬਣਾਉਣ ਅਤੇ ਸਰਕਾਰ ਦਾ ਕੰਮ ਉਸ ਨੂੰ ਅਪਰੂਵ ਕਰਨਾ ਹੈ।


Iqbalkaur

Content Editor

Related News