ਹਿਮਾਚਲ-ਗੁਜਰਾਤ ਵਿਧਾਨ ਸਭਾ ਚੋਣ ਨਤੀਜੇ: ਵੋਟਾਂ ਦੀ ਗਿਣਤੀ ਅੱਜ, ਉਮੀਦਵਾਰਾਂ ਦੀਆਂ ਵਧੀਆਂ ਧੜਕਣਾ

Thursday, Dec 08, 2022 - 04:20 AM (IST)

ਹਿਮਾਚਲ-ਗੁਜਰਾਤ ਵਿਧਾਨ ਸਭਾ ਚੋਣ ਨਤੀਜੇ: ਵੋਟਾਂ ਦੀ ਗਿਣਤੀ ਅੱਜ, ਉਮੀਦਵਾਰਾਂ ਦੀਆਂ ਵਧੀਆਂ ਧੜਕਣਾ

ਸ਼ਿਮਲਾ- ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਵਿਧਾਨ ਸਭਾ ਚੋਣਾਂ ਦੀ ਵੋਟਾਂ ਦੀ ਗਿਣਤੀ ਅੱਜ ਯਾਨੀ ਕਿ ਵੀਰਵਾਰ ਨੂੰ ਸਖ਼ਤ ਸੁਰੱਖਿਆ ਦਰਮਿਆਨ ਸਵੇਰੇ 8 ਵਜੇ ਸ਼ੁਰੂ ਹੋਵੇਗੀ। ਅਧਿਕਾਰਤ ਸੂਤਰਾਂ ਮੁਤਾਬਕ ਹਿਮਾਚਲ ’ਚ ਸਵੇਰੇ 8 ਵਜੇ 59 ਥਾਵਾਂ ’ਤੇ 68 ਵੋਟਿੰਗ ਕੇਂਦਰਾਂ ’ਤੇ ਵੋਟਿੰਗ ਸ਼ੁਰੂ ਹੋਵੇਗੀ। ਦੱਸ ਦੇਈਏ ਕਿ ਸੂਬੇ ਦੀ 68 ਮੈਂਬਰੀ ਵਿਧਾਨ ਸਭਾ ਲਈ ਬੀਤੀ 12 ਨਵੰਬਰ ਨੂੰ ਚੋਣਾਂ ਹੋਈਆਂ ਸਨ, ਜਿਸ ’ਚ 412 ਉਮੀਦਵਾਰਾਂ ਦੀ ਸਿਆਸੀ ਕਿਸਮਤ EVM ’ਚ ਕੈਦ ਹੋ ਗਈ ਸੀ।

ਇਹ ਵੀ ਪੜ੍ਹੋ- HP Exits polls : ਭਾਜਪਾ ਤੇ ਕਾਂਗਰਸ 'ਚ ਜ਼ਬਰਦਸਤ ਟੱਕਰ, ਜਾਣੋ ਕਿਸ ਦੀ ਬਣੇਗੀ ਸਰਕਾਰ?

ਹਿਮਾਚਲ ਦੇ ਚੋਣ ਦੰਗਲ ’ਚ ਭਾਜਪਾ ਅਤੇ ਕਾਂਗਰਸ ਤੋਂ ਇਲਾਵਾ ਆਮ ਆਦਮੀ ਪਾਰਟੀ, ਮਾਕਸਵਾਦੀ ਪਾਰਟੀ, ਬਹੁਜਨ ਸਮਾਜ ਪਾਰਟੀ ਅਤੇ ਕਈ ਆਜ਼ਾਦ ਉਮੀਦਵਾਰ ਉਤਰੇ ਸਨ। ਇਨ੍ਹਾਂ ’ਚ 388 ਪੁਰਸ਼ ਅਤੇ 24 ਮਹਿਲਾ ਉਮੀਦਵਾਰ ਹਨ। ਇਸ ਵਾਰ ਵਿਧਾਨ ਸਭਾ ਚੋਣਾਂ ’ਚ 76.6 ਫ਼ੀਸਦੀ ਵੋਟਰਾਂ ਨੇ ਵੋਟਿੰਗ ਕੇਂਦਰਾਂ ’ਤੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਕੇ ਇਤਿਹਾਸ ਰਚ ਦਿੱਤਾ ਸੀ। ਇਸ ਤੋਂ ਪਹਿਲਾਂ ਸਾਲ 2017 ’ਚ 75.57 ਫ਼ੀਸਦੀ ਵੋਟਾਂ ਪਈਆਂ ਸਨ। ਸੂਬੇ ’ਚ ਹੁਣ ਤੱਕ ਭਾਜਪਾ ਅਤੇ ਕਾਂਗਰਸ ਵਿਚਾਲੇ ਹੀ ਮੁਕਾਬਲਾ ਹੁੰਦਾ ਰਿਹਾ ਹੈ। ਸੂਬੇ ਵਿਚ ਦੋਹਾਂ ਦੀ ਅਦਲ-ਬਦਲ ਕਰ ਕੇ ਸਰਕਾਰਾਂ ਆਉਂਦੀਆਂ ਰਹੀਆਂ ਹਨ ਪਰ ਇਸ ਵਾਰ ‘ਆਪ’ ਨੇ ਵੀ ਸਾਰੀਆਂ ਸੀਟਾਂ ’ਤੇ ਆਪਣੇ ਉਮੀਦਵਾਰ ਉਤਾਰੇ ਹਨ। 

ਅੱਜ ਹੀ ਆਉਣਗੇ ਗੁਜਰਾਤ ਚੋਣ ਨਤੀਜੇ

ਉੱਥੇ ਹੀ ਗੁਜਰਾਤ ਵਿਧਾਨ ਸਭਾ ਚੋਣਾਂ ਦੀ ਵੋਟਾਂ ਦੀ ਗਿਣਤੀ ਵੀ ਅੱਜ ਹੀ ਹੋਣੀ ਹੈ। ਭਾਜਪਾ ਸ਼ਾਸਿਤ ਇਸ ਸੂਬੇ ਦੇ 33 ਜ਼ਿਲ੍ਹਿਆਂ ਦੀਆਂ 182 ਸੀਟਾਂ ਲਈ ਚੋਣਾਂ 2 ਪੜਾਵਾਂ ’ਚ 1 ਦਸੰਬਰ ਅਤੇ 5 ਦਸੰਬਰ ਨੂੰ ਹੋਈਆਂ ਸਨ। ਇਕ ਅਧਿਕਾਰੀ ਮੁਤਾਬਕ 182 ਵਿਧਾਨ ਸਭਾ ਸੀਟਾਂ ਲਈ 37 ਵੋਟਿੰਗ ਕੇਂਦਰਾਂ ’ਤੇ ਵੀਰਵਾਰ ਸਵੇਰੇ 8 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ। ਗੁਜਰਾਤ ਵਿਚ ਵੀ ਭਾਜਪਾ ਅਤੇ ਕਾਂਗਰਸ ਵਿਚਾਲੇ ਮੁੱਖ ਮੁਕਾਬਲਾ ਹੁੰਦਾ ਰਿਹਾ ਹੈ। ਹਾਲਾਂਕਿ ਇਸ ਵਾਰ ਆਮ ਆਦਮੀ ਪਾਰਟੀ (ਆਪ) ਦੇ ਚੋਣ ਮੈਦਾਨ ’ਚ ਉਤਰਨ ਨਾਲ ਸੂਬੇ ਵਿਚ ਤ੍ਰਿਕੋਣਾ ਮੁਕਾਬਲਾ ਵੇਖਣ ਨੂੰ ਮਿਲਿਆ।

ਇਹ ਵੀ ਪੜ੍ਹੋ- Exit Polls : ਗੁਜਰਾਤ 'ਚ ਸੱਤਵੀਂ ਵਾਰ ਭਾਜਪਾ ਦੀ ਵਾਪਸੀ, ਕਾਂਗਰਸ ਤੇ 'ਆਪ' ਦਾ ਇਹ ਹਾਲ

ਗੁਜਰਾਤ ’ਚ ਬਹੁਮਤ ਲਈ 92 ਸੀਟਾਂ ’ਤੇ ਜਿੱਤ ਜ਼ਰੂਰੀ ਹੈ। ਗੁਜਰਾਤ ’ਚ ਇਸ ਵਾਰ 66.31 ਫ਼ੀਸਦੀ ਵੋਟਾਂ ਦਰਜ ਕੀਤੀਆਂ ਗਈਆਂ, ਜੋ ਕਿ 2017 ਦੀਆਂ ਵਿਧਾਨ ਸਭਾ ਚੋਣਾਂ ’ਚ ਪਈਆਂ 71.28 ਫ਼ੀਸਦੀ ਵੋਟਾਂ ਤੋਂ ਘੱਟ ਹੈ। ਮੁੱਖ ਮੰਤਰੀ ਭੁਪਿੰਦਰ ਪਟੇਲ, ‘ਆਪ’ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਇਸ਼ੂਦਾਨ ਗੜਵੀ, ਯੁਵਾ ਨੇਤਾ ਹਾਰਦਿਕ ਪਟੇਲ ਸਮੇਤ ਕੁੱਲ 1621 ਉਮੀਦਵਾਰਾਂ ਦੀ ਕਿਮਸਤ ਦਾ ਫ਼ੈਸਲਾ ਅੱਜ ਹੋਵੇਗਾ। 
 


author

Tanu

Content Editor

Related News