7 ਫੇਰੇ ਲੈਣ ਤੋਂ ਪਹਿਲਾਂ ਛੱਡੀ ਦੁਨੀਆ, ਹਿਮਾਚਲ ਘੁੰਮਣ ਗਏ ਦੋਸਤਾਂ ਨਾਲ ਵਾਪਰਿਆ ਵੱਡਾ ਹਾਦਸਾ

05/19/2022 5:25:17 PM

ਕਰਨਾਲ– ਹਰਿਆਣਾ ਦੇ ਕਰਨਾਲ ਤੋਂ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਦੋ ਪਰਿਵਾਰਾਂ ’ਚ ਸੱਥਰ ਵਿਛ ਗਏ ਹਨ। ਕਰਨਾਲ ਸ਼ਹਿਰ ਵਾਸੀ ਬੈਂਕ ਅਧਿਕਾਰੀ ਵਿਸ਼ਵਾਸ ਸਰਦਾਨਾ ਨੂੰ ਆਪਣੀ ਮੰਗੇਤਰ ਨਾਲ ਵਿਆਹ ਕਰ ਕੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨੀ ਸੀ ਪਰ ਉਨ੍ਹਾਂ ਦਾ ਇਹ ਸੁਫ਼ਨਾ ਅਧੂਰਾ ਰਹਿ ਗਿਆ। ਹਿਮਾਚਲ ਪ੍ਰਦੇਸ਼ ਦੇ ਕੁੱਲੂ ’ਚ ਹੋਏ ਹਾਦਸੇ ’ਚ ਉਨ੍ਹਾਂ ਦੀ ਅਤੇ ਉਨ੍ਹਾਂ ਦੀ ਮੰਗੇਤਰ ਸਮੇਤ 4 ਲੋਕਾਂ ਦੀ ਜਾਨ ਚੱਲੀ ਗਈ, ਜਦਕਿ 3 ਦੀ ਹਾਲਤ ਗੰਭੀਰ ਬਣੀ ਹੋਈ ਹੈ। ਦੋਹਾਂ ਦੇ ਪਰਿਵਾਰਾਂ ਨੇ ਦੱਸਿਆ ਕਿ ਵਿਸ਼ਵਾਸ ਅਤੇ ਸਲੋਨੀ ਦਾ ਆਉਣ ਵਾਲੇ ਦਸੰਬਰ ਮਹੀਨੇ ’ਚ ਵਿਆਹ ਹੋਣਾ ਸੀ, ਜਿਸ ਦੀਆਂ ਤਿਆਰੀਆਂ ਚੱਲ ਰਹੀਆਂ ਸਨ। 

ਇਹ ਵੀ ਪੜ੍ਹੋ- ਮਹਿਲਾ ਸਮੂਹ ਨੇ ਚੁੱਕੀ ਆਵਾਜ਼, ਜੇਕਰ ਸਰਕਾਰ ਚੁਣਨ ਦੀ ਉਮਰ 18 ਤਾਂ ਜੀਵਨ ਸਾਥੀ ਚੁਣਨ ਦੀ ਕਿਉਂ ਨਹੀਂ?

PunjabKesari

ਦੱਸ ਦੇਈਏ ਕਿ ਬੀਤੇ ਸ਼ੁੱਕਰਵਾਰ ਨੂੰ ਸਰਦਾਨਾ ਆਪਣੀ ਮੰਗੇਤਰ, ਉੱਤਰ ਪ੍ਰਦੇਸ਼ ਦੇ ਸੰਭਲ ਸਥਿਤ ਗਾਂਧੀ ਰੋਡ ਚੰਦੌਸੀ ਵਾਸੀ ਸਲੋਨੀ ਸਾਹਨੀ (27) ਅਤੇ ਹੋਰ 5 ਦੋਸਤਾਂ ਨਾਲ ਹਿਮਾਚਲ ਦੇ ਕੁੱਲੂ ਘੁੰਮਣ ਗਏ ਸਨ। ਕੁੱਲੂ ਤੋਂ 63 ਕਿਲੋਮੀਟਰ ਦੂਰ ਬੰਜਾਰ ਘਾਟੀ ਦੇ ਸੈਰ-ਸਪਾਟਾ ਵਾਲੀ ਥਾਂ ਨੇੜੇ ਉਨ੍ਹਾਂ ਦੀ ਕਾਰ 300 ਫੁੱਟ ਡੂੰਘੀ ਖੱਡ ’ਚ ਡਿੱਗ ਗਈ। ਇਸ ਹਾਦਸੇ ’ਚ ਮਹਿਲਾ  ਸਮੇਤ 4 ਲੋਕਾਂ ਦੀ ਮੌਤ ਹੋ ਗਈ ਅਤੇ ਦੋ ਮਹਿਲਾਵਾਂ ਸਮੇਤ 3 ਲੋਕ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਕਾਰ ਦੇ ਬਰੇਕ ਫੇਲ੍ਹ ਹੋਣ ਕਾਰਨ ਇਹ ਹਾਦਸਾ ਵਾਪਰਿਆ।

ਇਹ ਵੀ ਪੜ੍ਹੋ: ਪੁਰਾਣੇ ਸਮਿਆਂ ਦੀਆਂ ਯਾਦਾਂ ਹੋਈਆਂ ਤਾਜ਼ਾ, ਬੈਲਗੱਡੀ ’ਤੇ ਸਵਾਰ ਹੋ ਕੇ ‘ਦੁਲਹਨੀਆ’ ਲੈਣ ਪੁੱਜਾ ਲਾੜਾ


Tanu

Content Editor

Related News