ਹਿਮਾਚਲ ਦੇ ਜੰਗਲਾਂ ''ਚ ਲੱਗੀ ਅੱਗ, ਲੋਕਾਂ ਦਾ ਸਾਹ ਲੈਣਾ ਹੋਇਆ ਔਖਾ
Wednesday, Jun 12, 2019 - 12:26 PM (IST)

ਸ਼ਿਮਲਾ—ਹਿਮਾਚਲ ਪ੍ਰਦੇਸ਼ 'ਚ ਧਰਮਸ਼ਾਲਾ ਦੇ ਸੰਘਣੇ ਜੰਗਲਾਂ 'ਚ ਅੱਗ ਲੱਗਣ ਕਾਰਨ ਸ਼ਹਿਰ ਦੇ ਉੱਪਰ ਧੂੰਏ ਦਾ ਗੁਬਾਰ ਇੱਕਠਾ ਹੋ ਗਿਆ ਹੈ। ਕਾਂਗੜਾ ਦੇ ਡਿਪਟੀ ਕਮਿਸ਼ਨਰ ਰਾਕੇਸ਼ ਕੁਮਾਰ ਪ੍ਰਜਾਪਤੀ ਨੇ ਦੱਸਿਆ ਹੈ ਕਿ ਵਣ ਅਧਿਕਾਰੀਆਂ ਨੂੰ ਅੱਗ ਬੁਝਾਉਣ ਅਤੇ ਜਲਦੀ ਕੰਟਰੋਲ ਕਰਨ ਲਈ ਕਿਹਾ ਗਿਆ ਹੈ।
ਇਸ ਤੋਂ ਪਹਿਲਾਂ ਸੋਮਵਾਰ ਨੂੰ ਧਰਮਸ਼ਾਲਾ ਨਗਰ ਨਿਗਮ ਦੀ ਸੁਧੇੜ ਡੰਪਿੰਗ ਸਾਈਟ 'ਚ ਅੱਗ ਲੱਗ ਗਈ ਸੀ। ਕਚਰੇ 'ਚ ਸੁਲਗ ਰਹੀ ਅੱਗ ਤੋਂ ਉੱਠ ਰਹੇ ਧੂੰਏ ਕਾਰਨ ਕੋਤਵਾਲੀ ਬਾਜ਼ਾਰ ਪੂਰੀ ਤਰ੍ਹਾ ਨਾਲ ਇਸ ਦੀ ਲਪੇਟ 'ਚ ਆ ਗਿਆ ਸੀ। ਡੰਪਿੰਗ ਸਾਈਟ ਤੋਂ ਧੂੰਆ ਇੱਥੋ ਤੱਕ ਉੱਠ ਰਿਹਾ ਸੀ ਕਿ ਲੋਕਾਂ ਦਾ ਸਾਹ ਲੈਣਾ ਵੀ ਔਖਾ ਹੋ ਗਿਆ ਹੈ।