ਕੋਰੋਨਾ ਦੀ ਆਫਤ : ਹਿਮਾਚਲ ਦੇ ਡੀ.ਜੀ.ਪੀ. ਹੋਮ ਕੁਆਰੰਟੀਨ, ਪੁਲਸ ਹੈੱਡਕੁਆਰਟਰ ਸੀਲ

06/09/2020 7:01:30 PM

ਸ਼ਿਮਲਾ— ਹਿਮਾਚਲ ਪ੍ਰਦੇਸ਼ ਦੇ ਪੁਲਸ ਮੁਖੀ ਨਾਲ ਮੁਲਾਕਾਤ ਕਰਨ ਵਾਲੇ ਇਕ ਵਿਅਕਤੀ ਦੀ ਕੋਰੋਨਾ ਵਾਇਰਸ ਨਾਲ ਮੌਤ ਹੋਣ ਮਗਰੋਂ ਪੁਲਸ ਜਨਰਲ ਡਾਇਰੈਕਟਰ ਸੰਜੇ ਕੁੰਡੂ ਅਤੇ ਕਰੀਬ 30 ਹੋਰ ਅਧਿਕਾਰੀਆਂ ਨੇ ਖੁਦ ਕੁਆਰੰਟੀਨ ਕਰ ਲਿਆ ਹੈ। ਉੱਥੇ ਹੀ ਪੁਲਸ ਹੈੱਡਕੁਆਰਟਰ ਨੂੰ ਸੀਲ ਕਰ ਦਿੱਤਾ ਗਿਆ ਹੈ। ਪੁਲਸ ਬੁਲਾਰੇ ਖੁਸ਼ਾਲ ਸ਼ਰਮਾ ਨੇ ਦੱਸਿਆ ਕਿ 1 ਜੂਨ ਨੂੰ ਡੀ. ਜੀ. ਪੀ. ਦੇ ਕਾਰਜਭਾਰ ਸੰਭਾਲਣ 'ਤੇ ਇਕ ਵਿਅਕਤੀ ਉਨ੍ਹਾਂ ਨੂੰ ਵਧਾਈ ਦੇਣ ਅਤੇ ਮਿਲਣ ਪੁਲਸ ਹੈੱਡਕੁਆਰਟਰ ਆਇਆ ਸੀ। ਉਨ੍ਹਾਂ ਨੇ ਦੱਸਿਆ ਇਕ ਸੂਚਨਾ ਪ੍ਰਾਪਤ ਹੋਈ ਹੈ ਕਿ ਸੋਮਵਾਰ ਨੂੰ ਉਕਤ ਵਿਅਕਤੀ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਅਤੇ ਮੰਗਲਵਾਰ ਦਿੱਲੀ ਵਿਚ ਅੱਜ ਯਾਨੀ ਕਿ 9 ਜੂਨ ਨੂੰ ਮੌਤ ਹੋ ਗਈ। 

PunjabKesari

ਬੁਲਾਰੇ ਨੇ ਦੱਸਿਆ ਕਿ ਇਹ ਸੂਚਨਾ ਮਿਲਦੇ ਹੀ ਡੀ. ਜੀ. ਪੀ. ਅਤੇ ਉਕਤ ਵਿਅਕਤੀ ਦੇ ਸੰਪਰਕ ਵਿਚ ਆਏ ਕਰੀਬ 30 ਅਧਿਕਾਰੀ ਤੁਰੰਤ ਪ੍ਰੋਟੋਕਾਲ ਦਾ ਪਾਲਣ ਕਰਦੇ ਹੋਏ ਕੁਆਰੰਟਾਈਨ ਹੋ ਗਏ। ਉਨ੍ਹਾਂ ਨੇ ਦੱਸਿਆ ਕਿ ਪੁਲਸ ਹੈੱਡਕੁਆਰਟਰ ਨੂੰ ਸੀਲ ਕਰ ਦਿੱਤਾ ਗਿਆ ਅਤੇ ਉਸ ਨੂੰ ਵਾਇਰਸ ਤੋਂ ਮੁਕਤ ਕਰ ਦਿੱਤਾ ਗਿਆ। ਸ਼ਰਮਾ ਨੇ ਦੱਸਿਆ ਕਿ ਡੀ. ਜੀ. ਪੀ. ਅਤੇ ਹੋਰ ਅਧਿਕਾਰੀਆਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ। ਉਨ੍ਹਾਂ ਦੱਸਿਆ ਕਿ 1 ਜੂਨ ਨੂੰ ਡੀ. ਜੀ. ਪੀ. ਨੂੰ ਮਿਲਣ ਤੋਂ ਬਾਅਦ ਉਹ ਵਿਅਕਤੀ ਦਿੱਲੀ ਚੱਲਾ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਵਿਅਕਤੀ ਜਿਸ-ਜਿਸ ਥਾਂ 'ਤੇ ਗਿਆ ਸੀ, ਉਸ ਨੂੰ ਸੀਲ ਕਰ ਕੇ ਵਾਇਰਸ ਮੁਕਤ ਕੀਤਾ ਜਾ ਰਿਹਾ ਹੈ। ਪੁਲਸ ਨੇ ਹਾਲਾਂਕਿ ਇਹ ਨਹੀਂ ਦੱਸਿਆ ਕਿ ਵਿਅਕਤੀ ਦਿੱਲੀ ਦਾ ਰਹਿਣ ਵਾਲਾ ਸੀ ਜਾਂ ਹਿਮਾਚਲ ਪ੍ਰਦੇਸ਼ ਦਾ। ਦੱਸ ਦੇਈਏ ਕਿ ਪ੍ਰਦੇਸ਼ ਵਿਚ ਮੰਗਲਵਾਰ ਨੂੰ 8 ਹੋਰ ਨਵੇਂ ਕੇਸ ਸਾਹਮਣੇ ਆਏ ਹਨ ਅਤੇ ਇਸ ਦੇ ਨਾਲ ਹੀ ਕੁੱਲ ਕੇਸ ਵੱਧ ਕੇ 429 ਹੋ ਗਏ ਹਨ।


Tanu

Content Editor

Related News