''ਬਰਫ ਦੀ ਚਾਦਰ'' ਨਾਲ ਢੱਕਿਆ ਹਿਮਾਚਲ (ਤਸਵੀਰਾਂ)

Sunday, Feb 02, 2020 - 01:20 PM (IST)

''ਬਰਫ ਦੀ ਚਾਦਰ'' ਨਾਲ ਢੱਕਿਆ ਹਿਮਾਚਲ (ਤਸਵੀਰਾਂ)

ਸ਼ਿਮਲਾ—ਫਰਵਰੀ ਮਹੀਨੇ ਦੀ ਸ਼ੁਰੂਆਤ ਹੋ ਚੁੱਕੀ ਹੈ। ਮੌਸਮ ਦੀ ਧੁੱਪ-ਛਾਂ ਚੱਲ ਰਹੀ ਹੈ ਪਰ ਹੁਣ ਵੀ ਠੰਡ ਜਾਣ ਦਾ ਨਾਂ ਨਹੀਂ ਲੈ ਰਹੀ ਹੈ। ਦੇਸ਼ ਦੇ ਕਈ ਹਿੱਸਿਆਂ 'ਚ ਠੰਡ ਦਾ ਕਹਿਰ ਜਾਰੀ ਹੈ। ਅੱਜ ਭਾਵ ਐਤਵਾਰ ਨੂੰ ਮੌਸਮ ਵਿਭਾਗ ਨੇ ਇਕ ਵਾਰ ਸ਼ੀਤ ਲਹਿਰ ਦੇ ਵਾਪਸ ਆਉਣ ਦੀ ਸੰਭਾਵਨਾ ਜਤਾਈ ਹੈ। ਵਿਭਾਗ ਦਾ ਕਹਿਣਾ ਹੈ ਕਿ ਉੱਤਰ ਭਾਰਤੀ ਸੂਬੇ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਹੁਣ ਕੁਝ ਹੋਰ ਦਿਨ ਠੰਡ ਪੈਣ ਦੀ ਸੰਭਾਵਨਾ ਹੈ।

PunjabKesari

ਪਹਾੜਾਂ 'ਤੇ ਬਰਫਬਾਰੀ ਵੀ ਲਗਾਤਾਰ ਜਾਰੀ ਹੈ। ਹੁਣ ਤੱਕ ਡਿੱਗ ਰਹੀ ਬਰਫ ਕਾਰਨ ਪਰਬਤੀ ਸ਼ਹਿਰਾਂ ਦੇ ਲੋਕਾਂ ਲਈ ਮੁਸੀਬਤ ਬਣ ਗਈ ਹੈ। ਹਿਮਾਚਲ ਪ੍ਰਦੇਸ਼ 'ਚ ਬਰਫਬਾਰੀ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਬਰਫਬਾਰੀ ਸਥਾਨਿਕ ਲੋਕਾਂ ਲਈ ਮੁਸੀਬਤ ਦਾ ਸਬੱਬ ਬਣ ਗਈ ਹੈ। ਕਿੰਨੌਰ ਜ਼ਿਲੇ ਦਾ ਰੇਕਾਂਗ ਪਿਓ ਬਰਫ ਦੀ ਚਾਦਰ ਨਾਲ ਢੱਕਿਆ ਗਿਆ। ਓਡੀਸ਼ਾ ਦੇ ਕਈ ਇਲਾਕਿਆਂ 'ਚ ਤਾਪਮਾਨ 'ਚ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ।

PunjabKesari

ਮੌਸਮ ਵਿਭਾਗ ਨੇ ਆਪਣੀ ਐਡਵਾਇਜ਼ਰੀ 'ਚ ਕਿਹਾ ਹੈ ਕਿ ਇਕ ਪੱਛਮੀ ਗੜਬੜੀ ਉਤਰੀ ਪਾਕਿਸਤਾਨ ਅਤੇ ਇਸ ਦੇ ਨਾਲ ਲੱਗਦੇ ਜੰਮੂ-ਕਸ਼ਮੀਰ ਵੱਲ ਚੱਕਰਵਾਤ ਦੇ ਤੌਰ 'ਤੇ ਅੱਗੇ ਵੱਧ ਰਿਹਾ ਹੈ। ਪੱਛਮੀ ਗੜਬੜੀ 3 ਫਰਵਰੀ ਦੀ ਰਾਤ ਤੋਂ ਪੱਛਮੀ ਹਿਮਾਲਿਆਂ ਖੇਤਰ ਨੂੰ ਪ੍ਰਭਾਵਿਤ ਕਰ ਸਕਦਾ ਹੈ।

PunjabKesari

ਇਸ ਕਾਰਨ ਪੂਰਬੀ ਮੱਧ ਪ੍ਰਦੇਸ਼ 'ਚ ਵੱਖ-ਵੱਖ ਸਥਾਨਾਂ 'ਤੇ ਬਿਜਲੀ ਅਤੇ ਗਰਜ ਨਾਲ ਗੜ੍ਹੇ ਪੈਣ ਦੀ ਸੰਭਾਵਨਾ ਹੈ।

PunjabKesari

 


author

Iqbalkaur

Content Editor

Related News