ਅਸਤੀਫ਼ੇ ਦੀਆਂ ਖ਼ਬਰਾਂ ਦਰਮਿਆਨ ਹਿਮਾਚਲ ਦੇ CM ਸੁੱਖੂ ਦਾ ਵੱਡਾ ਬਿਆਨ

Wednesday, Feb 28, 2024 - 06:49 PM (IST)

ਸ਼ਿਮਲਾ- ਰਾਜ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਹਿਮਾਚਲ ਪ੍ਰਦੇਸ਼ 'ਚ ਸਿਆਸੀ ਭੂਚਾਲ ਆ ਗਿਆ ਹੈ। ਕਾਂਗਰਸ ਦੀ ਸੁੱਖੂ ਸਰਕਾਰ ਸੰਕਟ 'ਚ ਹੈ। ਇਸ ਦਰਮਿਆਨ ਖ਼ਬਰ ਆਈ ਸੀ ਕਿ ਸੁਖਵਿੰਦਰ ਸਿੰਘ ਸੁੱਖੂ ਨੇ ਅਸਤੀਫ਼ੇ ਦੀ ਪੇਸ਼ਕਸ਼ ਕੀਤੀ ਹੈ। ਇਸ ਦਾ ਖੰਡਨ ਕਰਦੇ ਹੋਏ ਸੀ.ਐੱਮ. ਸੁੱਖੂ ਨੇ ਕਿਹਾ,''ਮੈਂ ਅਸਤੀਫ਼ਾ ਨਹੀਂ ਦਿੱਤਾ ਹੈ, ਸਾਡੇ ਕੋਲ ਬਹੁਮਤ ਹੈ। ਮੈਂ ਇਕ ਯੋਧਾ ਹਾਂ ਝੁਕਾਂਗਾ ਨਹੀਂ। ਭਾਜਪਾ ਦੇ ਕਈ ਵਿਧਾਇਕ ਮੇਰੇ ਸੰਪਰਕ 'ਚ ਹਨ।'' ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ 5 ਸਾਲ ਤੱਕ ਚਲੇਗੀ। ਅਸੀਂ ਹਰ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਹਾਂ।

ਇਹ ਵੀ ਪੜ੍ਹੋ : ਹਿਮਾਚਲ 'ਚ ਸਿਆਸੀ ਹਲ-ਚਲ, ਸੁੱਖਵਿੰਦਰ ਸੁੱਖੂ ਨੇ CM ਅਹੁਦੇ ਤੋਂ ਅਸਤੀਫ਼ੇ ਦੀ ਕੀਤੀ ਪੇਸ਼ਕਸ਼

ਦੱਸਣਯੋਗ ਹੈ ਕਿ ਮੰਗਲਵਾਰ ਨੂੰ ਹਿਮਾਚਲ ਪ੍ਰਦੇਸ਼ ਦੀ ਇਕਮਾਤਰ ਰਾਜ ਸਭਾ ਸੀਟ 'ਤੇ ਭਾਜਪਾ ਵਲੋਂ ਜਿੱਤ ਹਾਸਲ ਕਰਨ ਦੇ ਇਕ ਦਿਨ ਬਾਅਦ ਵਿਧਾਇਕਾਂ ਨੂੰ ਮੁਅੱਤਲ ਕਰਨ ਦਾ ਇਹ ਫ਼ੈਸਲਾ ਆਇਆ ਹੈ। ਰਾਜ ਸਭਾ ਦੀ ਇਕ ਸੀਟ 'ਤੇ ਹੋਈਆਂ ਚੋਣਾਂ ਤੋਂ ਹਿਮਾਚਲ ਪ੍ਰਦੇਸ਼ ਵਿਚ ਸੱਤਾ ਦਾ ਸਮੀਕਰਨ ਵਿਗੜ ਗਿਆ ਹੈ। ਕਾਂਗਰਸ ਕੋਲ 68 ਮੈਂਬਰੀ ਵਿਧਾਨ ਸਭਾ ਵਿਚ ਬਹੁਮਤ ਦਾ ਅੰਕੜਾ 40 ਸੀ ਪਰ ਫਿਰ ਵੀ ਚੋਣਾਂ ਹਾਰ ਗਈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News