ਹਿਮਾਚਲ : ਕਾਰ ਦੇ ਖੱਡ ''ਚ ਡਿੱਗਣ ਨਾਲ 4 ਲੋਕਾਂ ਦੀ ਮੌਤ

Tuesday, Mar 23, 2021 - 12:17 PM (IST)

ਹਿਮਾਚਲ : ਕਾਰ ਦੇ ਖੱਡ ''ਚ ਡਿੱਗਣ ਨਾਲ 4 ਲੋਕਾਂ ਦੀ ਮੌਤ

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲ੍ਹੇ ਦੇ ਚੌਪਾਲ ਸਬ ਡਵੀਜ਼ਨ ਦੇ ਨੇਰਵਾ 'ਚ ਇਕ ਕਾਰ ਦੇ ਖੱਡ 'ਚ ਡਿੱਗ ਗਈ। ਇਸ ਹਾਦਸੇ 'ਚ 4 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਕਾਰ 'ਚ ਸਵਾਰ 4 ਲੋਕਾਂ 'ਚੋਂ 2 ਦੀ ਹਾਦਸੇ ਵਾਲੀ ਜਗ੍ਹਾ ਮੌਤ ਹੋ ਗਈ ਅਤੇ 2 ਹੋਰ ਨੇ ਹਸਪਤਾਲ 'ਚ ਦਮ ਤੋੜਿਆ।

ਇਹ ਵੀ ਪੜ੍ਹੋ : ਬੱਸ ਅਤੇ ਆਟੋ ਦੀ ਜ਼ਬਰਦਸਤ ਟੱਕਰ, ਭਿਆਨਕ ਸੜਕ ਹਾਦਸੇ 'ਚ ਗਈ 13 ਲੋਕਾਂ ਦੀ ਜਾਨ

ਮ੍ਰਿਤਕਾਂ ਦੀ ਪਛਾਣ ਸਾਲਡੀ ਪਿੰਡ ਵਾਸੀ ਮਹੇਂਦਰ ਸਿੰਘ 49), ਕਾਨਹਾ ਸਿੰਘ (52), ਸੁਨੀਲ (35) ਅਤੇ ਸੁਰੇਂਦਰ (33) ਦੇ ਰੂਪ 'ਚ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਚਾਰੇ ਲੋਕ ਨੇਰਵਾ ਤੋਂ ਸਾਲਡੀ ਆਪਣੀ ਘਰ ਵੱਲ ਜਾ ਰਹੇ ਸਨ ਕਿ ਰਸਤੇ 'ਚ ਹੀ ਇਹ ਘਟਨਾ ਹੋ ਗਈ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 10 ਹਜ਼ਾਰ ਰਾਹਤ ਦੇ ਤੌਰ 'ਤੇ ਪ੍ਰਦਾਨ ਕੀਤੇ ਗਏ ਹਨ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ : ਰੈਸਟੋਰੈਂਟ 'ਚ ਭੋਜਨ ਕਰਨ ਤੋਂ ਬਾਅਦ ਧੀ ਨੇ ਪਿਤਾ ਨੂੰ ਲਾਈ ਅੱਗ, ਫਿਰ ਕੀਤਾ ਹੈਰਾਨ ਕਰਨ ਵਾਲਾ ਖ਼ੁਲਾਸਾ


author

DIsha

Content Editor

Related News