ਹਿਮਾਚਲ ਜ਼ਿਮਨੀ ਚੋਣਾਂ: ਲੋਕ ਸਭਾ ਦੀ ਇਕ, ਵਿਧਾਨ ਸਭਾ ਦੀਆਂ 3 ਸੀਟਾਂ ’ਤੇ ਵੋਟਾਂ ਦੀ ਗਿਣਤੀ ਜਾਰੀ

Tuesday, Nov 02, 2021 - 11:02 AM (IST)

ਸ਼ਿਮਲਾ (ਭਾਸ਼ਾ)– ਹਿਮਾਚਲ ਪ੍ਰਦੇਸ਼ ’ਚ ਮੰਡੀ ਲੋਕ ਸਭਾ ਅਤੇ 3 ਵਿਧਾਨ ਸਭਾ ਸੀਟਾਂ ਲਈ ਹਾਲ ਹੀ ’ਚ ਹੋਈਆਂ ਜ਼ਿਮਨੀ ਚੋਣਾਂ ਲਈ ਵੋਟਾਂ ਦੀ ਗਿਣਤੀ ਸਖ਼ਤ ਸੁਰੱਖਿਆ ਦਰਮਿਆਨ ਮੰਗਲਵਾਰ ਸਵੇਰੇ 8 ਵਜੇ ਸ਼ੁਰੂ ਹੋਈ। ਮੰਡੀ ਸੰਸਦੀ ਖੇਤਰ ਅਤੇ ਫਤਿਹਪੁਰ, ਅਰਕੀ ਅਤੇ ਜੁੱਬਲ-ਕੋਟਖਾਈ ਵਿਧਾਨ ਸਭਾ ਸੀਟਾਂ ’ਤੇ 30 ਅਕਤੂਬਰ ਨੂੰ ਹੋਈਆਂ ਸਨ। 

ਮੰਡੀ ਸੰਸਦੀ ਸੀਟ ਤੋਂ 6 ਉਮੀਦਵਾਰ ਚੋਣ ਮੈਦਾਨ ਵਿਚ ਹਨ, ਹਾਲਾਂਕਿ ਮਰਹੂਮ ਮੁੱਖ ਮੰਤਰੀ ਵੀਰਭੱਦਰ ਸਿੰਘ ਦੀ ਪਤਨੀ ਅਤੇ ਇਕ ਕਾਂਗਰਸ ਉਮੀਦਵਾਰ ਪ੍ਰਤਿਭਾ ਸਿੰਘ ਅਤੇ ਕਾਰਗਿਲ ਜੰਗ ਦੇ ਨਾਇਕ ਰਹੇ ਭਾਜਪਾ ਪਾਰਟੀ ਦੇ ਬਿਗ੍ਰੇਡੀਅਰ ਖੁਸ਼ਾਲ ਸਿੰਘ ਠਾਕੁਰ ਵਿਚਾਲੇ ਸਿੱਧਾ ਮੁਕਾਬਲਾ ਹੋਣ ਦੀ ਉਮੀਦ ਹੈ। ਵਿਧਾਨ ਸਭਾ ਸੀਟਾਂ ਲਈ 12 ਉਮੀਦਵਾਰ ਕਿਸਮਤ ਅਜਮਾ ਰਹੇ ਹਨ।

ਮੰਡੀ ਲੋਕ ਸਭਾ ਚੋਣ ਖੇਤਰ ਵਿਚ ਜ਼ਿਮਨੀ ਚੋਣ ਲਈ 57.73 ਫ਼ੀਸਦੀ ਵੋਟਿੰਗ ਹੋਈ ਹੈ। ਕਾਂਗੜਾ ਦੀ ਫਤਿਹਪੁਰ ਵਿਧਾਨ ਸਭਾ ਖੇਤਰ ’ਚ 66.20 ਫ਼ੀਸਦੀ, ਸੋਲਨ ਦੇ ਅਰਕੀ ਵਿਧਾਨ ਸਭਾ ਖੇਤਰ ਵਿਚ 64.97 ਫ਼ੀਸਦੀ ਅਤੇ ਸ਼ਿਮਲਾ ਜ਼ਿਲ੍ਹਾ ਦੇ ਜੁੱਬਲ-ਕੋਟਖਾਈ ’ਚ 78.75 ਫ਼ੀਸਦੀ ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਦੱਸ ਦੇਈਏ ਕਿ ਮੌਜੂਦਾ ਸੰਸਦ ਮੈਂਬਰਾਂ, ਵਿਧਾਇਕਾਂ ਦੇ ਦਿਹਾਂਤ ਤੋਂ ਬਾਅਦ ਸੀਟਾਂ ਖਾਲੀ ਹੋਣ ਕਾਰਨ ਜ਼ਿਮਨੀ ਚੋਣਾਂ ਹੋਈਆਂ ਸਨ। 


Tanu

Content Editor

Related News