ਹਿਮਾਚਲ ਜ਼ਿਮਨੀ ਚੋਣਾਂ ’ਚ ਜੇਤੂ ਰਹੇ ਇਹ ਵਿਧਾਇਕ ਭਲਕੇ ਚੁੱਕਣਗੇ ਸਹੁੰ

Sunday, Nov 07, 2021 - 06:00 PM (IST)

ਹਿਮਾਚਲ ਜ਼ਿਮਨੀ ਚੋਣਾਂ ’ਚ ਜੇਤੂ ਰਹੇ ਇਹ ਵਿਧਾਇਕ ਭਲਕੇ ਚੁੱਕਣਗੇ ਸਹੁੰ

ਸ਼ਿਮਲਾ— ਹਿਮਾਚਲ ਪ੍ਰਦੇਸ਼ ਵਿਚ ਸ਼ਿਮਲਾ ਜ਼ਿਲ੍ਹੇ ਦੀ ਜੁੱਬਲ ਕੋਟਖਾਈ, ਸੋਲਨ ਜ਼ਿਲ੍ਹੇ ਦੀ ਅਕਰੀ ਅਤੇ ਕਾਂਗੜਾ ਜ਼ਿਲ੍ਹੇ ਦੀ ਫਤਿਹਪੁਰ ਵਿਧਾਨ ਸਭਾ ਸੀਟਾਂ ’ਚ ਹਾਲ ਹੀ ਵਿਚ ਹੋਈਆਂ ਜ਼ਿਮਨੀ ਚੋਣਾਂ ’ਚ ਚੁਣੇ ਗਏ ਵਿਧਾਇਕਾਂ ਨੂੰ ਸੋਮਵਾਰ ਨੂੰ ਸਹੁੰ ਚੁੱਕਾਈ ਜਾਵੇਗੀ। ਵਿਧਾਨ ਸਭਾ ਸਪੀਕਰ ਵਿਪਿਨ ਪਰਮਾਰ ਸਵੇਰੇ 11 ਵਜੇ ਦੇ ਕਰੀਬ ਇਨ੍ਹਾਂ ਵਿਧਾਇਕਾਂ ਨੂੰ ਅਹੁਦੇ ਦੀ ਸਹੁੰ ਚੁਕਾਉਣਗੇ। ਦੱਸ ਦੇਈਏ ਕਿ ਜ਼ਿਮਨੀ ਚੋਣਾਂ ਵਿਚ ਤਿੰਨ ਸੀਟਾਂ ’ਤੇ ਕਾਂਗਰਸ ਉਮੀਦਵਾਰ ਜੇਤੂ ਰਹੇ ਸਨ।

ਇਨ੍ਹਾਂ ਜ਼ਿਮਨੀ ਚੋਣਾਂ ਵਿਚ ਜਿੱਥੇ ਕਾਂਗਰਸ ਨੇ ਫਤਿਹਪੁਰ ਅਤੇ ਅਕਰੀ ਸੀਟ ਬਰਕਰਾਰ ਰੱਖੀ, ਉੱਥੇ ਹੀ ਉਸ ਨੇ ਜੁੱਬਲ ਕੋਟਖਾਈ ਸੀਟ ਸੱਤਾਧਾਰੀ ਭਾਜਪਾ ਪਾਰਟੀ ਤੋਂ ਖੋਹ ਲਈ। ਇਸ ਨਾਲ ਵਿਰੋਧੀ ਧਿਰ ਕਾਂਗਰਸ ਦਾ ਇਕ ਵਿਧਾਇਕ ਵਧ ਗਿਆ ਹੈ। ਅਕਰੀ ਵਿਚ ਸਾਬਕਾ ਮੁੱਖ ਮੰਤਰੀ ਅਤੇ ਵਿਧਾਇਕ ਵੀਰਭੱਦਰ ਸਿੰਘ ਦੇ ਦਿਹਾਂਤ ਤੋਂ ਬਾਅਦ ਉੱਥੇ ਕਾਂਗਰਸ ਦੇ ਸੰਜੇ ਅਵਸਥੀ, ਫਤਿਹਪੁਰ ਤੋਂ ਸੁਜਾਨ ਸਿੰਘ ਪਠਾਨੀਆ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਭਵਾਨੀ ਸਿੰਘ ਪਠਾਨੀਆ ਅਤੇ ਜੁੱਬਲ ਕੋਟਖਾਈ ਵਿਚ ਕਾਂਗਰਸ ਦੇ ਰੋਹਿਤ ਠਾਕੁਰ ਜੇਤੂ ਰਹੇ ਹਨ।


author

Tanu

Content Editor

Related News