ਹਿਮਾਚਲ ਵਿਧਾਨ ਸਭਾ ਦੇ ਨਵੇਂ ਸਪੀਕਰ ਬਣਨਗੇ ਵਿਪਨ ਪਰਮਾਰ

Tuesday, Feb 25, 2020 - 06:11 PM (IST)

ਹਿਮਾਚਲ ਵਿਧਾਨ ਸਭਾ ਦੇ ਨਵੇਂ ਸਪੀਕਰ ਬਣਨਗੇ ਵਿਪਨ ਪਰਮਾਰ

ਸ਼ਿਮਲਾ—ਹਿਮਾਚਰ ਪ੍ਰਦੇਸ਼ ਦੇ ਸਿਹਤ ਅਤੇ ਕਲਿਆਣ ਮੰਤਰੀ ਵਿਪਨ ਪਵਾਰ ਸੂਬਾ ਵਿਧਾਨ ਸਭਾ ਦੇ ਅਗਲੇ ਸਪੀਕਰ ਚੁਣੇ ਜਾਣਗੇ। ਪਰਮਾਰ ਨੇ ਵਿਧਾਨ ਸਭਾ ਦੇ ਸਪੀਕਰ ਦੇ ਅਹੁਦੇ ਲਈ ਅੱਜ ਭਾਵ ਮੰਗਲਵਾਰ ਨੂੰ ਨਾਮਜ਼ਦਗੀ ਪੱਤਰ ਭਰਿਆ ਸੀ। ਕਿਸੇ ਹੋਰ ਉਮੀਦਵਾਰ ਨੇ ਨਾਮਜ਼ਦਗੀ ਪੱਤਰ ਨਹੀਂ ਭਰਿਆ ਹੈ। ਇਸ ਲਈ 55 ਸਾਲਾ ਭਾਜਪਾ ਨੇਤਾ ਨੂੰ ਬੁੱਧਵਾਰ ਰਸਮੀ ਰੂਪ 'ਚ ਨਵਾਂ ਸਪੀਕਰ ਐਲਾਨ ਕੀਤਾ ਜਾਵੇਗਾ। ਵਿਰੋਧੀ ਧਿਰ ਕਾਂਗਰਸ ਵੱਲੋਂ ਵਿਧਾਨ ਸਭਾ ਸਪੀਕਰ ਅਹੁਦੇ ਲਈ ਕੋਈ ਨਾਮਜ਼ਦਗੀ ਪੱਤਰ ਨਹੀਂ ਭਰਿਆ ਗਿਆ ਹੈ।

ਦੱਸਣਯੋਗ ਹੈ ਕਿ ਰਾਜੀਵ ਬਿੰਦਲ ਦੇ ਅਸਤੀਫਾ ਦੇਣ ਤੋਂ ਬਾਅਦ ਵਿਧਾਨ ਸਭਾ ਅਹੁਦਾ 16 ਜਨਵਰੀ ਤੋਂ ਖਾਲੀ ਸੀ। ਇਹ ਵੀ ਦੱਸਿਆ ਜਾਂਦਾ ਹੈ ਕਿ ਪਰਮਾਰ ਪਹਿਲੀ ਵਾਰ 1998 'ਚ ਸੂਬੇ ਦੀ ਵਿਧਾਨ ਸਭਾ ਲਈ ਚੁਣੇ ਗਏ ਸੀ। 2007 ਤੋਂ 2017 'ਚ ਉਹ ਫਿਰ ਤੋਂ ਵਿਧਾਇਕ ਬਣੇ। 


author

Iqbalkaur

Content Editor

Related News