ਬਰਫ ਦੇ ਤੋਦਿਆਂ ਦੀ ਲਪੇਟ ’ਚ ਆਉਣ ਨਾਲ ਹਿਮਾਚਲ ਦਾ ਜਵਾਨ ਸ਼ਹੀਦ

Friday, Feb 28, 2020 - 09:32 AM (IST)

ਬਰਫ ਦੇ ਤੋਦਿਆਂ ਦੀ ਲਪੇਟ ’ਚ ਆਉਣ ਨਾਲ ਹਿਮਾਚਲ ਦਾ ਜਵਾਨ ਸ਼ਹੀਦ

ਸ਼੍ਰੀਨਗਰ/ਸ਼ਿਮਲਾ—ਜੰਮੂ-ਕਸ਼ਮੀਰ ’ਚ ਕੰਟਰੋਲ ਲਾਈਨ ਨੇੜੇ ਗੁਰਪੇਜ ਖੇਤਰ ’ਚ ਬਰਫ ਦੇ ਤੋਦਿਆਂ ਦੀ ਲਪੇਟ ’ਚ ਆਉਣ ਨਾਲ ਫੌਜ ਦਾ ਇਕ ਜਵਾਨ ਸ਼ਹੀਦ ਹੋ ਗਿਆ। ਫੌਜ ਦੇ ਅਧਿਕਾਰੀ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਵਾਸੀ ਸਿਪਾਹੀ ਕਰਨੈਲ ਸਿੰਘ (22) ਗੁਰੇਜ਼ ਸੈਕਟਰ ’ਚ ਮੁੱਢਲੀਆਂ ਚੌਕੀਆਂ ’ਤੇ ਤਾਇਨਾਤ ਸੀ। 26 ਫਰਵਰੀ ਨੂੰ ਅਚਾਨਕ ਬਰਫ ਦੇ ਤੋਦੇ ਡਿੱਗਣ ਕਾਰਣ ਉਹ ਡੂੰਘੀ ਖੱਡ ’ਚ ਡਿੱਗ ਪਿਆ। ਕਰਨੈਲ ਸਿੰਘ ਨੂੰ ਕੱਢ ਕੇ ਸ਼੍ਰੀਨਗਰ ਦੇ 92 ਬੇਸ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਨੇ ਦਮ ਤੋੜ ਦਿੱਤਾ।

ਦੱਸਣਯੋਗ ਹੈ ਕਿ ਸ਼ਹੀਦ ਜਵਾਨ ਕਰਨੈਲ ਸਿੰਘ 2018 ’ਚ ਫੌਜ ’ਚ ਭਰਤੀ ਹੋਇਆ ਸੀ ਅਤੇ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲੇ ’ਚ ਪੈਂਦੇ ਨੈਣਾ ਦੇਵੀ ਦੇ ਚੰਗੇਰ ਤਾਰਸੂਹ ਪਿੰਡ ਦਾ ਰਹਿਣ ਵਾਲਾ ਸੀ। ਉਹ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਉਸ ਦੀਆਂ 2 ਭੈਣਾਂ ਹਨ। ਅਧਿਕਾਰੀਆਂ ਨੇ ਕਿਹਾ ਕਿ ਉਸ ਦੇ ਮ੍ਰਿਤਕ ਸਰੀਰ ਨੂੰ ਉਸ ਦੇ ਪਿੰਡ ਲਿਜਾਇਆ ਗਿਆ ਹੈ, ਜਿਥੇ ਸੈਨਿਕ ਸਨਮਾਨਾਂ ਨਾਲ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। 


author

Iqbalkaur

Content Editor

Related News