ਹਿਮਾਚਲ ਤੇ ਕਸ਼ਮੀਰ ’ਚ ਬਰਫ਼ਬਾਰੀ ਕਾਰਨ ਡਿੱਗਿਆ ਪਾਰਾ, ਪੰਜਾਬ 'ਚ ਮੀਂਹ ਨੇ ਠਾਰੇ ਲੋਕ
Monday, Feb 05, 2024 - 12:21 PM (IST)
ਕਟੜਾ/ਜੰਮੂ/ਜਲੰਧਰ (ਅਮਿਤ/ਰੋਸ਼ਨੀ/ਪੁਨੀਤ) - ਜੰਮੂ-ਕਸ਼ਮੀਰ ਅਤੇ ਹਿਮਾਚਲ ਦੇ ਉਪਰਲੇ ਇਲਾਕਿਆਂ ’ਚ ਭਾਰੀ ਬਰਫਬਾਰੀ ਹੋਣ ਅਤੇ ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ ’ਚ ਮੀਂਹ ਪੈਣ ਕਾਰਨ ਐਤਵਾਰ ਕੜਾਕੇ ਦੀ ਠੰਡ ਪਈ। ਇਸ ਕਾਰਨ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਪਹਾੜੀ ਇਲਾਕਿਆਂ ਦੇ ਤਾਪਮਾਨ ’ਚ 3-4 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਬਰਫਬਾਰੀ ਕਾਰਨ ਕਸ਼ਮੀਰ ਵਾਦੀ ’ਚ ਹਵਾਈ ਉਡਾਣਾਂ ਅਤੇ ਕਟੜਾ ਦੀ ਹੈਲੀਕਾਪਟਰ ਸੇਵਾ ਪ੍ਰਭਾਵਿਤ ਹੋਈ। ਸ਼੍ਰੀਨਗਰ ਦੇ ਹਵਾਈ ਅੱਡੇ ਤੋਂ ਲਗਭਗ ਸਾਰੀਆਂ ਉਡਾਣਾਂ ਨੂੰ ਰੱਦ ਕਰਨਾ ਪਿਆ। ਕਸ਼ਮੀਰ ਵਿਚ ਕਈ ਥਾਈਂ 12 ਇੰਚ ਤੱਕ ਬਰਫ਼ਬਾਰੀ ਦਰਜ ਕੀਤੀ ਗਈ। ਭੈਰੋਂ ਘਾਟੀ 'ਚ ਮੀਂਹ ਤੋਂ ਬਾਅਦ ਹਲਕੀ ਬਰਫ਼ਬਾਰੀ ਹੋਈ।
ਇਹ ਵੀ ਪੜ੍ਹੋ- ਦਿੱਲੀ ਸਰਕਾਰ ਦੇ ਵਿਕਾਸ ਕੰਮ ਰੁਕਣਗੇ ਨਹੀਂ, ਭਾਵੇਂ ਮੈਨੂੰ ਜੇਲ੍ਹ ਭੇਜ ਦਿੱਤਾ ਜਾਵੇ: CM ਕੇਜਰੀਵਾਲ
ਪੰਜਾਬ 'ਚ ਮੀਂਹ ਨੇ ਠਾਰੇ ਲੋਕ
ਪੰਜਾਬ ਦੇ ਕਈ ਹਿੱਸਿਆਂ ਵਿਚ ਸਾਰਾ ਦਿਨ ਰੁਕ-ਰੁਕ ਕੇ ਮੀਂਹ ਪੈਂਦਾ ਰਿਹਾ, ਜਿਸ ਕਾਰਨ ਠੰਡ ਦਾ ਪ੍ਰਭਾਵ ਵਧ ਗਿਆ। ਕਈ ਜ਼ਿਲ੍ਹਿਆਂ ਵਿਚ 10 ਐੱਮ. ਐੱਮ. ਤੱਕ ਮੀਂਹ ਦਰਜ ਕੀਤਾ ਗਿਆ, ਜੋ ਆਮ ਤੌਰ ’ਤੇ ਫਰਵਰੀ ’ਚ ਵੇਖਣ ਨੂੰ ਨਹੀਂ ਮਿਲਦਾ। ਪਹਾੜਾਂ ’ਤੇ ਬਰਫਬਾਰੀ ਕਾਰਨ ਮੈਦਾਨੀ ਇਲਾਕਿਆਂ ’ਚ ਤਾਪਮਾਨ ’ਚ ਗਿਰਾਵਟ ਆਈ। ਠੰਡੀਆਂ ਹਵਾਵਾਂ ਕਾਰਨ ਸੀਤ ਲਹਿਰ ਵੱਧ ਮਹਿਸੂਸ ਹੋਈ। ਬਠਿੰਡਾ ਵਿਚ ਘੱਟੋ-ਘੱਟ ਤਾਪਮਾਨ 8 ਡਿਗਰੀ ਤੇ ਪਠਾਨਕੋਟ 'ਚ 9 ਡਿਗਰੀ ਦੇ ਆਲੇ ਦਰਜ ਕੀਤਾ ਗਿਆ। ਲੁਧਿਆਣਾ 'ਚ ਵੱਧ ਤੋਂ ਵੱਧ ਤਾਪਮਾਨ 13.3 ਡਿਗਰੀ ਸੀ। ਮੀਂਹ ਕਾਰਨ ਪੰਜਾਬ 'ਚ ਕਈ ਥਾਂਵਾਂ ’ਤੇ ਲੱਗਣ ਵਾਲੇ ‘ਸੰਡੇ ਬਾਜ਼ਾਰ’ ਠੰਡੇ ਰਹੇ। ਰੁਟੀਨ ਦਾ ਕੰਮ ਪ੍ਰਭਾਵਿਤ ਹੋਇਆ।
ਕਸ਼ਮੀਰ 'ਚ 9 ਤੋਂ 12 ਇੰਚ ਤੱਕ ਬਰਫ਼ਬਾਰੀ
ਮੌਸਮ ਵਿਭਾਗ ਮੁਤਾਬਕ ਜੰਮੂ-ਕਸ਼ਮੀਰ ਦੇ ਮੈਦਾਨੀ ਇਲਾਕਿਆਂ ’ਚ 3 ਤੋਂ 6 ਇੰਚ ਤਕ ਹਲਕੀ ਬਰਫਬਾਰੀ ਹੋਈ। ਕਸ਼ਮੀਰ ਡਿਵੀਜ਼ਨ ਦੇ ਦਰਮਿਆਨੇ ਅਤੇ ਉੱਚਾਈ ਵਾਲੇ ਇਲਾਕਿਆਂ ’ਚ 9 ਤੋਂ 12 ਇੰਚ ਤੱਕ ਬਰਫਬਾਰੀ ਦਰਜ ਕੀਤੀ ਗਈ। ਵਿਭਾਗ ਨੇ ਸੋਮਵਾਰ ਉਪਰਲੇ ਇਲਾਕਿਆਂ ’ਚ ਹਲਕੀ ਬਰਫਬਾਰੀ ਦੀ ਭਵਿੱਖਬਾਣੀ ਕੀਤੀ ਹੈ।
ਇਹ ਵੀ ਪੜ੍ਹੋ- CM ਕੇਜਰੀਵਾਲ ਤੋਂ ਬਾਅਦ ਆਤਿਸ਼ੀ 'ਤੇ ਕ੍ਰਾਈਮ ਬਰਾਂਚ ਦਾ ਐਕਸ਼ਨ, ਨੋਟਿਸ ਦੇਣ ਘਰ ਪਹੁੰਚੀ ਟੀਮ
ਹਵਾਈ ਆਵਾਜਾਈ ਵੱਡੇ ਪੱਧਰ 'ਤੇ ਹੋਈ ਪ੍ਰਭਾਵਿਤ
ਭੈਰੋਂ ਘਾਟੀ ’ਚ ਹਲਕੀ ਬਰਫਬਾਰੀ ਹੋਈ। ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਆਏ ਸ਼ਰਧਾਲੂਆਂ ਨੇ ਬਰਫਬਾਰੀ ਦਾ ਆਨੰਦ ਮਾਣਿਆ। ਇਸ ਦੌਰਾਨ ਤ੍ਰਿਕੁਟ ਦੀਆਂ ਪਹਾੜੀਆਂ ’ਤੇ ਸਾਰਾ ਦਿਨ ਧੁੰਦ ਛਾਈ ਰਹੀ। ਕਸ਼ਮੀਰ ’ਚ ਬਰਫਬਾਰੀ ਕਾਰਨ ਸਵੇਰੇ ਸ਼੍ਰੀਨਗਰ ਹਵਾਈ ਅੱਡੇ ਤੋਂ ਬਰਫ ਹਟਾਏ ਜਾਣ ਪਿੱਛੋਂ ਦੁਬਾਰਾ ਬਰਫਬਾਰੀ ਸ਼ੁਰੂ ਹੋ ਗਈ। ਇਸ ਕਾਰਨ ਹਵਾਈ ਆਵਾਜਾਈ ਵੱਡੇ ਪੱਧਰ ’ਤੇ ਪ੍ਰਭਾਵਿਤ ਹੋਈ ਅਤੇ ਉਡਾਣਾਂ ਨੂੰ ਰੱਦ ਕਰਨਾ ਪਿਆ। ਇਸ ਦੇ ਨਾਲ ਹੀ ਕਟੜਾ ਅਤੇ ਸਾਂਝੀ ਛੱਤ ਵਿਚਕਾਰ ਹੈਲੀਕਾਪਟਰ ਸੇਵਾ ਪ੍ਰਭਾਵਿਤ ਹੋਣ ਕਾਰਨ ਸ਼ਰਧਾਲੂਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਵੈਸ਼ਨੋ ਦੇਵੀ ਭਵਨ ਨੇੜੇ ਮੀਂਹ ਪੈਂਦਾ ਰਿਹਾ ਅਤੇ ਬਰਫੀਲੀਆਂ ਹਵਾਵਾਂ ਚਲਦੀਆਂ ਰਹੀਆਂ। ਇਸ ਕਾਰਨ ਠੰਡ ਵਧ ਗਈ। ਸੋਮਵਾਰ ਪੰਜਾਬ ਅਤੇ ਹਰਿਆਣਾ ਦੇ ਕੁਝ ਇਲਾਕਿਆਂ ’ਚ ਮੀਂਹ ਪੈਣ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ- ਵਿਆਹ ਸਮਾਗਮ ਤੋਂ ਪਰਤ ਰਹੇ ਪਰਿਵਾਰ ਦੇ 6 ਜੀਆਂ ਦੀ ਸੜਕ ਹਾਦਸੇ 'ਚ ਮੌਤ, ਦੋ ਬੱਚੇ ਜ਼ਖ਼ਮੀ
ਪੰਜਾਬ-ਹਰਿਆਣਾ ’ਚ ਮੌਸਮ ਸਾਫ, ਤਾਪਮਾਨ ਵਧੇਗਾ
ਪੰਜਾਬ ’ਚ ਪਿਛਲੇ ਕੁਝ ਦਿਨਾਂ ਤੋਂ ਪੈ ਰਹੇ ਮੀਂਹ ਪਿੱਛੋਂ ਬੱਦਲ ਲਗਭਗ ਛੱਟ ਗਏ ਹਨ। ਮੌਸਮ ਸਾਫ ਹੋ ਗਿਆ ਹੈ। ਪੰਜਾਬ-ਹਰਿਆਣਾ ਸਮੇਤ ਉੱਤਰੀ ਭਾਰਤ ਦੇ ਕਈ ਹਿੱਸਿਆਂ ਵਿਚ ਮੌਸਮ ਵਿਭਾਗ ਵੱਲੋਂ ਹਰ ਤਰ੍ਹਾਂ ਦੇ ਅਲਰਟ ਹਟਾ ਦਿੱਤੇ ਗਏ ਹਨ। ਕਿਸੇ ਵੀ ਤਰ੍ਹਾਂ ਦੀ ਚਿਤਾਵਨੀ ਨਾ ਮਿਲਣ ਕਾਰਨ ਅਗਲੇ 2-3 ਦਿਨਾਂ ਲਈ ਪੰਜਾਬ ਨੂੰ ‘ਨੋ ਵਾਰਨਿੰਗ ਜ਼ੋਨ’ ਐਲਾਨਿਆ ਗਿਆ ਹੈ। ਇਸ ਕਾਰਨ ਸੋਮਵਾਰ ਤੋਂ ਧੁੱਪ ਨਿਕਲਣ ਨਾਲ ਠੰਡ ਤੋਂ ਰਾਹਤ ਮਿਲੇਗੀ। ਤਾਪਮਾਨ ਵਧੇਗਾ ਅਤੇ ਮੌਸਮ ਖੁੱਲ੍ਹ ਜਾਏਗਾ।
ਇਹ ਵੀ ਪੜ੍ਹੋ- ਪਰਫਿਊਮ ਫੈਕਟਰੀ ’ਚ ਲੱਗੀ ਭਿਆਨਕ ਅੱਗ; 5 ਲਾਸ਼ਾਂ ਬਰਾਮਦ, ਬਚਾਅ ਕੰਮ 'ਚ ਲੱਗੀ NDRF
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8