ਹਿਮਾਚਲ: ਲਾਹੌਲ-ਸਪੀਤੀ ’ਚ ਵਾਪਰਿਆ ਕਾਰ ਹਾਦਸਾ, ਇਕ ਵਿਅਕਤੀ ਦੀ ਮੌਤ

Sunday, Aug 01, 2021 - 05:48 PM (IST)

ਹਿਮਾਚਲ: ਲਾਹੌਲ-ਸਪੀਤੀ ’ਚ ਵਾਪਰਿਆ ਕਾਰ ਹਾਦਸਾ, ਇਕ ਵਿਅਕਤੀ ਦੀ ਮੌਤ

ਸ਼ਿਮਲਾ (ਭਾਸ਼ਾ)— ਹਿਮਾਚਲ ਪ੍ਰਦੇਸ਼ ਦੇ ਲਾਹੌਲ-ਸਪੀਤੀ ’ਚ ਐਤਵਾਰ ਨੂੰ ਇਕ ਕਾਰ ਨਾਲੇ ਵਿਚ ਡਿੱਗ ਗਈ, ਜਿਸ ਕਾਰਨ ਕਾਰ ’ਚ ਸਵਾਰ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਇਕ ਹੋਰ ਜ਼ਖਮੀ ਹੋ ਗਿਆ। ਸੂਬਾ ਆਫਤ ਪ੍ਰਬੰਧਨ ਮਹਿਕਮੇ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਅਧਿਕਾਰੀ ਮੁਤਾਬਕ ਮਿ੍ਰਤਕ ਦੀ ਪਹਿਚਾਣ ਤਾਸ਼ੀ ਦੋਰਜੀ ਦੇ ਰੂਪ ਵਿਚ ਹੋਈ ਹੈ, ਜੋ ਕਿ ਲਾਹੌਲ-ਸਪੀਤੀ ਦੀ ਪਿਨ ਘਾਟੀ ਦੇ ਸੰਗਮ ਇਲਾਕੇ ਦਾ ਰਹਿਣ ਵਾਲਾ ਸੀ। ਅਧਿਕਾਰੀ ਮੁਤਾਬਕ ਐਤਵਾਰ ਸਵੇਰੇ ਕਰੀਬ 7 ਵਜੇ ਸ਼ੂਲਿੰਗ ਪਿੰਡ ਦੇ ਨੇੜੇ ਇਕ ਆਲਟੋ ਕਾਰ ਰੋਪਸਾਂਗ ਨਾਲੇ ਵਿਚ ਡਿੱਗ ਗਈ। ਇਸ ਹਾਦਸੇ ਵਿਚ ਦੋਰਜੀ ਦੀ ਮੌਕੇ ’ਤੇ ਮੌਤ ਹੋ ਗਈ, ਜਦਕਿ ਕਾਰ ਸਵਾਰ ਹੋਰ ਵਿਅਕਤੀ ਉਰਗੈਨ ਪਸਾਂਗ ਨੂੰ ਇਲਾਜ ਲਈ ਹਵਾਈ ਮਾਰਗ ਜ਼ਰੀਏ ਕੁੱਲੂ ਲਿਆਂਦਾ ਗਿਆ।


author

Tanu

Content Editor

Related News