150 ਫੁੱਟ ਡੂੰਘੀ ਖੱਡ ''ਚ ਡਿੱਗੀ ਕਾਰ, ਵਿਆਹ ਸਮਾਰੋਹ ''ਚ ਕੇਟਰਿੰਗ ਦਾ ਕੰਮ ਕਰਨ ਆਏ ਦੋ ਲੋਕਾਂ ਦੀ ਮੌਤ

Wednesday, Jul 24, 2024 - 12:27 PM (IST)

150 ਫੁੱਟ ਡੂੰਘੀ ਖੱਡ ''ਚ ਡਿੱਗੀ ਕਾਰ, ਵਿਆਹ ਸਮਾਰੋਹ ''ਚ ਕੇਟਰਿੰਗ ਦਾ ਕੰਮ ਕਰਨ ਆਏ ਦੋ ਲੋਕਾਂ ਦੀ ਮੌਤ

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲ੍ਹੇ ਦੇ ਅਧੀਨ ਪੈਂਦੇ ਰੋਹੜੂ ਥਾਣਾ ਖੇਤਰ 'ਚ ਇਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ। ਦਰਅਸਲ ਸੁੰਗੜੀ-ਸਮਰਕੋਟ ਰੋਡ 'ਤੇ ਦੇਰ ਰਾਤ ਇਕ ਕਾਰ 150 ਫੁੱਟ ਡੂੰਘੀ ਖੱਡ 'ਚ ਜਾ ਡਿੱਗੀ। ਇਸ ਹਾਦਸੇ 'ਚ ਕਾਰ 'ਚ ਸਵਾਰ 5 ਲੋਕਾਂ 'ਚੋਂ 2 ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ 3 ਲੋਕ ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਰੋਹੜੂ ਹਸਪਤਾਲ ਤੋਂ ਆਈ. ਜੀ. ਐੱਮ. ਸੀ ਸ਼ਿਮਲਾ ਰੈਫਰ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕਾਰ 'ਚ ਸਵਾਰ ਸਾਰੇ ਲੋਕ ਵਿਆਹ ਸਮਾਰੋਹ 'ਚ ਕੇਟਰਿੰਗ ਦਾ ਕੰਮ ਕਰਨ ਆਏ ਸਨ। ਪੁਲਸ ਨੇ ਹਾਦਸੇ ਸਬੰਧੀ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

ਹਾਦਸੇ ਵਿਚ ਮਾਰੇ ਗਏ ਵਿਅਕਤੀਆਂ ਦੀ ਪਛਾਣ 25 ਸਾਲਾ ਲੱਕੀ ਸ਼ਰਮਾ ਵਾਸੀ ਪਿੰਡ ਭੋਜਪੁਰ, ਡਾਕਖਾਨਾ ਸੂਈ ਸੂਰਾੜ, ਤਹਿਸੀਲ ਸਦਰ ਬਿਲਾਸਪੁਰ ਅਤੇ 23 ਸਾਲਾ ਇਸ਼ਾਂਤ ਵਾਸੀ ਪਿੰਡ ਅਤੇ ਡਾਕਖਾਨਾ ਨਵਾਂਗਾਓਂ, ਤਹਿਸੀਲ ਅਰਕੀ, ਜ਼ਿਲ੍ਹਾ ਸੋਲਨ ਵਜੋਂ ਹੋਈ ਹੈ। ਜ਼ਖ਼ਮੀਆਂ ਵਿਚ 23 ਸਾਲਾ ਰਾਕੇਸ਼ ਵਾਸੀ ਪਿੰਡ ਬਿਰਲ ਅਤੇ ਤਹਿਸੀਲ ਅਰਕੀ, 19 ਸਾਲਾ ਭਰਤ ਉਰਫ਼ ਕਰਨ ਵਾਸੀ ਪਿੰਡ ਜੇਂਡਰ ਬਸੰਤਪੁਰ, ਤਹਿਸੀਲ ਸੁੰਨੀ ਜ਼ਿਲ੍ਹਾ ਸ਼ਿਮਲਾ ਅਤੇ 19 ਸਾਲਾ ਪੰਕਜ ਵਾਸੀ ਪਿੰਡ ਮੋਹਲੀ, ਡਾਕਖਾਨਾ ਧਨਾਵਲੀ ਨਨਖੜੀ, ਜ਼ਿਲ੍ਹਾ ਸ਼ਿਮਲਾ ਸ਼ਾਮਲ ਹਨ। 


author

Tanu

Content Editor

Related News