ਹਿਮਾਚਲ: ਖੱਡ ’ਚ ਡਿੱਗੀ ਕਾਰ, ਭਾਜਪਾ ਵਿਧਾਇਕ ਸਮੇਤ 7 ਲੋਕ ਜ਼ਖਮੀ

Saturday, Sep 11, 2021 - 03:18 PM (IST)

ਹਿਮਾਚਲ: ਖੱਡ ’ਚ ਡਿੱਗੀ ਕਾਰ, ਭਾਜਪਾ ਵਿਧਾਇਕ ਸਮੇਤ 7 ਲੋਕ ਜ਼ਖਮੀ

ਕੁੱਲੂ— ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕੁੱਲੂ ’ਚ ਸ਼ਨੀਵਾਰ ਨੂੰ ਇਕ ਸੜਕ ਹਾਦਸਾ ਵਾਪਰ ਗਿਆ, ਜਿਸ ਵਿਚ ਭਾਜਪਾ ਵਿਧਾਇਕ ਸੁਰਿੰਦਰ ਸ਼ੌਰੀ ਜ਼ਖਮੀ ਹੋ ਗਏ। ਦਰਅਸਲ ਇਕ ਕਾਰ ਖੱਡ ’ਚ ਡਿੱਗ ਗਈ, ਜਿਸ ਕਾਰਨ 7 ਲੋਕ ਜ਼ਖਮੀ ਹੋਏ ਹਨ। ਜ਼ਖਮੀਆਂ ਵਿਚ ਭਾਜਪਾ ਵਿਧਾਇਕ ਤੋਂ ਇਲਾਵਾ 4 ਔਰਤਾਂ ਅਤੇ ਦੋ ਬੱਚੇ ਸ਼ਾਮਲ ਹਨ। ਜ਼ਖਮੀਆਂ ਨੂੰ ਬੰਜਾਰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਹਾਦਸਾ ਕੁੱਲੂ ਦੇ ਸਬ-ਡਿਵੀਜ਼ਨ ਬੰਜਾਰ ਦੇ ਬਾਹੂ ਵਿਚ ਵਾਪਰਿਆ। ਕਾਰ ਸੜਕ ਤੋਂ ਕਰੀਬ 150 ਫੁੱਟ ਡੂੰਘੀ ਖੱਡ ’ਚ ਜਾ ਡਿੱਗੀ। 

PunjabKesari

ਮਿਲੀ ਜਾਣਕਾਰੀ ਮੁਤਾਬਕ ਸ਼ਨੀਵਾਰ ਨੂੰ ਬੰਜਾਰ ਵਿਧਾਨ ਸਭਾ ਖੇਤਰ ਦੇ ਵਿਧਾਇਕ ਸੁਰਿੰਦਰ ਸ਼ੌਰੀ ਬਾਲੂ ਪਾਂਜੋ ਖੇਤਰ ਵਿਚ ਦੇਵਤਾ ਦੇ ਮੱਥਾ ਟੇਕਣ ਗਏ ਸਨ ਅਤੇ ਇਸ ਦੌਰਾਨ ਵਾਪਸੀ ’ਚ ਅਚਾਨਕ ਵਾਹਨ ਸੜਕ ਤੋਂ ਬੇਕਾਬੂ ਹੋ ਕੇ ਹੇਠਾਂ ਡਿੱਗ ਗਿਆ। ਹਾਦਸੇ ਦੇ ਤੁਰੰਤ ਬਾਅਦ 108 ਐਂਬੂਲੈਂਸ ’ਚ ਜ਼ਖਮੀਆਂ ਨੂੰ ਬੰਜਾਰ ਹਸਪਤਾਲ ਲਿਆਂਦਾ ਗਿਆ। ਹਾਦਸੇ ’ਚ ਜ਼ਖਮੀ ਹੋਏ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਐੱਸ. ਪੀ. ਗੁਰਦੇਵ ਸ਼ਰਮਾ ਨੇ ਜ਼ਖਮੀਆਂ ਦੇ ਬਿਆਨ ਦਰਜ ਕੀਤੇ ਹਨ। ਪੁਲਸ ਹਾਦਸੇ ਦੇ ਕਾਰਨਾਂ ਦੀ ਜਾਂਚ ’ਚ ਜੁੱਟੀ ਹੈ। 


author

Tanu

Content Editor

Related News