ਹਿਮਾ ਦਾਸ ਆਸਾਮ ''ਚ ਬਣੀ DSP, ਕਿਹਾ ਜਾਰੀ ਰਹੇਗਾ ਐਥਲੈਟਿਕਸ ਕਰੀਅਰ
Friday, Feb 26, 2021 - 04:43 PM (IST)
ਗੁਹਾਟੀ- ਸਟਾਰ ਫਰਾਟਾ ਦੌੜਾਕ ਹਿਮਾ ਦਾਸ ਨੇ ਸ਼ੁੱਕਰਵਾਰ ਨੂੰ ਆਸਾਮ ਪੁਲਸ 'ਚ ਡਿਪਟੀ ਸੁਪਰਡੈਂਟ ਬਣਾਇਆ ਗਿਆ ਹੈ। ਜਿਸ ਨੇ ਹਿਮਾ ਨੇ ਬਚਪਨ ਦਾ ਸੁਫ਼ਨਾ ਸੱਚ ਹੋਣ ਵਰਗਾ ਦੱਸਿਆ। ਹਿਮਾ ਨੂੰ ਨਿਯੁਕਤੀ ਪੱਤਰ ਆਸਾਮ ਦੇ ਮੁੱਖ ਮੰਤੀਰ ਸਰਵਾਨੰਦ ਸੋਨੋਵਾਲ ਨੇ ਸੌਂਪਿਆ, ਜੋ ਕੇਂਦਰ 'ਚ ਖੇਡ ਮੰਤਰੀ ਵੀ ਰਹਿ ਚੁਕੇ ਹਨ। ਇੱਥੇ ਆਯੋਜਿਤ ਇਕ ਸਮਾਰੋਹ 'ਚ ਪੁਲਸ ਜਨਰਲ ਡਾਇਰੈਕਟਰ ਸਮੇਤ ਸੀਨੀਅਰ ਪੁਲਸ ਅਧਿਕਾਰੀ ਅਤੇ ਪ੍ਰਦੇਸ਼ ਸਰਕਾਰ ਦੇ ਅਧਿਕਾਰੀ ਹਾਜ਼ਰ ਸਨ। ਹਿਮਾ ਨੇ ਬਾਅਦ 'ਚ ਕਿਹਾ ਕਿ ਉਹ ਬਚਪਨ ਤੋਂ ਪੁਲਸ ਅਧਿਕਾਰੀ ਬਣਨ ਦਾ ਸੁਫ਼ਨਾ ਦੇਖਦੀ ਆਈ ਹੈ। ਉਸ ਨੇ ਕਿਹਾ,''ਇੱਥੇ ਲੋਕਾਂ ਨੂੰ ਪਤਾ ਹੈ। ਮੈਂ ਕੁਝ ਵੱਖ ਨਹੀਂ ਕਹਿਣ ਜਾ ਰਹੀ। ਸਕੂਲੀ ਦਿਨਾਂ ਤੋਂ ਹੀ ਮੈਂ ਪੁਲਸ ਅਧਿਕਾਰੀ ਬਣਨਾ ਚਾਹੁੰਦੀ ਸੀ ਅਤੇ ਇਹ ਮੇਰੀ ਮਾਂ ਦਾ ਵੀ ਸੁਫ਼ਨਾ ਸੀ।''
ਹਿਮਾ ਨੇ ਕਿਹਾ,''ਉਹ ਦੁਰਗਾ ਪੂਜਾ ਦੌਰਾਨ ਮੈਨੂੰ ਖਿਡੌਣੇ 'ਚ ਬੰਦੂਕ ਦਿਵਾਉਂਦੀ ਸੀ। ਮਾਂ ਕਹਿੰਦੀ ਸੀ ਕਿ ਮੈਂ ਆਸਾਮ ਪੁਲਸ ਦੀ ਸੇਵਾ ਕਰਾਂ ਅਤੇ ਚੰਗੀ ਇਨਸਾਨ ਬਣਾਂ।'' ਏਸ਼ੀਆਈ ਖੇਡਾਂ ਦੀ ਰਜਤ ਮੈਡਲ ਜੇਤੂ ਅਤੇ ਜੂਨੀਅਰ ਵਿਸ਼ਵ ਚੈਪੀਅਨ ਹਿਮਾ ਨੇ ਕਿਹਾ ਕਿ ਉਹ ਪੁਲਸ ਦੀ ਨੌਕਰੀ ਨਾਲ ਖੇਡਾਂ 'ਚ ਆਪਣਾ ਕਰੀਅਰ ਵੀ ਜਾਰੀ ਰੱਖੇਗੀ। ਉਸ ਨੇ ਕਿਹਾ,''ਮੈਨੂੰ ਸਭ ਕੁਝ ਖੇਡਾਂ ਦੀ ਤਰ੍ਹਾਂ ਮਿਲਿਆ ਹੈ। ਮੈਂ ਪ੍ਰਦੇਸ਼ 'ਚ ਖੇਡ ਦੀ ਬਿਹਤਰੀ ਲਈ ਕੰਮ ਕਰਾਂਗੀ ਅਤੇ ਆਸਾਮ ਨੂੰ ਹਰਿਆਣਾ ਦੀ ਤਰ੍ਹਾਂ ਸਭ ਤੋਂ ਚੰਗਾ ਪ੍ਰਦਰਸ਼ਨ ਕਰਨ ਵਾਲਾ ਸੂਬਾ ਬਣਾਉਣ ਦੀ ਕੋਸ਼ਿਸ਼ ਕਰਾਂਗੀ। ਆਸਾਮ ਪੁਲਸ ਲਈ ਕੰਮ ਕਰਦੇ ਹੋਏ ਆਪਣਾ ਕਰੀਅਰ ਵੀ ਜਾਰੀ ਰੱਖਾਂਗੀ।''