MP ’ਚ ਸਕੂਲਾਂ ’ਚ ਹਿਜ਼ਾਬ ’ਤੇ ਬੈਨ, ਲਾਗੂ ਹੋਵੇਗਾ ਡਰੈੱਸ ਕੋਡ
Tuesday, Feb 08, 2022 - 01:27 PM (IST)
ਭੋਪਾਲ— ਮੱਧ ਪ੍ਰਦੇਸ਼ ਦੀ ਸ਼ਿਵਰਾਜ ਸਰਕਾਰ ਨੇ ਸਕੂਲਾਂ ’ਚ ਹਿਜ਼ਾਬ ਪਹਿਣਨ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ। ਹੁਣ ਸਕੂਲਾਂ ’ਚ ਹਿਜ਼ਾਬ ’ਤੇ ਰੋਕ ਰਹੇਗੀ। ਸਕੂਲ ਸਿੱਖਿਆ ਮੰਤਰੀ ਇੰਦਰ ਸਿੰਘ ਪਰਮਾਰ ਨੇ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਸਕੂਲਾਂ ’ਚ ਡਰੈੱਸ ਕੋਡ ਲਾਗੂ ਹੋਵੇਗਾ। ਹਿਜ਼ਾਬ ਸਕੂਲ ਡਰੈੱਸ ਦਾ ਹਿੱਸਾ ਨਹੀਂ ਹੈ। ਇਸ ਦੇ ਲਈ ਵਿਭਾਗ ਸਕੂਲਾਂ ਦਾ ਟੈਸਟ ਕਰਵਾਏਗਾ।
ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਕਰਨਾਟਕ ਸਰਕਾਰ ਨੇ ਸਕੂਲ ’ਚ ਹਿਜ਼ਾਬ ਪਹਿਣਨ ’ਤੇ ਰੋਕ ਲਗਾਈ ਸੀ। ਜਿਸ ਨੂੰ ਲੈ ਕੇ ਲੋਕਾਂ ’ਚ ਵਿਰੋਧ ਦੇਖਣ ਨੂੰ ਮਿਲਿਆ ਸੀ। ਲੋਕਾਂ ਨੇ ਧਾਰਮਿਕ ਸਵਤੰਤਰਤਾ ਦੇ ਅਧਿਕਾਰ ਤਹਿਤ ਹਿਜ਼ਾਬ ਪਹਿਣਨ ਦੀ ਦਲੀਲ ਦਿੱਤੀ ਸੀ ਅਤੇ ਕਿਹਾ ਸੀ ਕਿ ਸਾਰਿਆਂ ਨੂੰ ਆਪਣੇ ਪਸੰਦ ਦੇ ਕੱਪੜੇ ਪਾਉਣ ਦਾ ਅਧਿਕਾਰ ਹੈ।