ਹਾਈਵੇਅ ’ਤੇ ਨਾਗਿਨ ਵਾਂਗ ਮੇਲੀਆਂ ਮੁਟਿਆਰਾਂ, ਲੰਮੇ ਪੈ ਬਣਾਈ ਰੀਲ, ਵੀਡੀਓ ਵਾਇਰਲ
Wednesday, Jan 07, 2026 - 10:38 AM (IST)
ਉੱਨਾਵ (ਇੰਟ.) - ਉੱਤਰ ਪ੍ਰਦੇਸ਼ ਦੇ ਉੱਨਾਵ ਜ਼ਿਲ੍ਹੇ ’ਚ 2 ਮੁਟਿਆਰਾਂ ਉਸ ਸਮੇਂ ਚਰਚਾ ਦਾ ਵਿਸ਼ਾ ਬਣ ਗਈਆਂ, ਜਦੋਂ ਉਨ੍ਹਾਂ ਨੇ ਕਾਨਪੁਰ-ਲਖਨਊ ਹਾਈਵੇਅ ’ਤੇ ਮੰਗਲਵਾਰ ਸਵੇਰੇ ਸੜਕ ਵਿਚਕਾਰ ਲੇਟ ਕੇ ਨਾਗਿਨ ਡਾਂਸ ਕਰਦੇ ਹੋਏ ਰੀਲ ਬਣਾਈ। ਉਨ੍ਹਾਂ ਵਲੋਂ ਕੀਤੇ ਜਾਣ ਵਾਲੇ ਨਾਗਿਨ ਡਾਂਸ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਗਈ। ਇਹ 47 ਸਕਿੰਟ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਚਰਚਾ ’ਚ ਰਹੀ।
ਇਹ ਵੀ ਪੜ੍ਹੋ : ਹੁਣ ਘਰ ਬੈਠੇ Online ਰੀਨਿਊ ਕਰੋ ਆਪਣਾ ਡਰਾਈਵਿੰਗ ਲਾਇਸੈਂਸ, RTO ਜਾਣ ਦੀ ਲੋੜ ਨਹੀਂ
ਸੂਤਰਾਂ ਅਨੁਸਾਰ, ਵਾਇਰਲ ਹੋ ਰਹੀ ਵੀਡੀਓ ’ਚ ਕਾਜਲ ਨਾਂ ਦੀ ਇਕ ਮੁਟਿਆਰ ਤੇਜ਼ ਰਫ਼ਤਾਰ ਵਾਹਨਾਂ ਦੇ ਵਿਚਕਾਰ ਲੇਟ ਕੇ ਡਾਂਸ ਕਰਦੀ ਦਿਖਾਈ ਦੇ ਰਹੀ ਹੈ। ਇਸ ਦੌਰਾਨ ਕਈ ਵਾਹਨ ਚਾਲਕਾਂ ਨੂੰ ਅਚਾਨਕ ਬ੍ਰੇਕ ਲਾਉਣੀ ਪਈ, ਜਿਸ ਕਾਰਨ ਸੜਕ ’ਤੇ ਹਾਦਸੇ ਦਾ ਖ਼ਤਰਾ ਵਧ ਗਿਆ। ਦੂਜੇ ਪਾਸੇ ਉਥੋਂ ਲੰਘਣ ਵਾਲੇ ਸਥਾਨਕ ਲੋਕਾਂ ਅਤੇ ਰਾਹਗੀਰਾਂ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਪੁਲਸ ਤੋਂ ਹਾਈਵੇਅ ’ਤੇ ਗਸ਼ਤ ਵਧਾਉਣ ਅਤੇ ਵੀਡੀਓ ਦੇ ਆਧਾਰ ’ਤੇ ਮੁਟਿਆਰਾਂ ਦੀ ਪਛਾਣ ਕਰ ਕੇ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : ਗਰਮੀਆਂ 'ਚ AC ਚਲਾ ਕੇ ਵੀ ਨਹੀਂ ਆਵੇਗਾ ਬਿਜਲੀ ਦਾ ਬਿਲ, ਬੱਸ ਕਰ ਲਓ ਇਹ ਛੋਟਾ ਜਿਹਾ ਕੰਮ
बीच हाईवे पर इन लड़कियों का नागिन डांस देखिये.
— Priya singh (@priyarajputlive) January 6, 2026
लखनऊ-कानपुर हाईवे पर नागिन डांस करते हुए लड़कियों ने ये रील बनाया है. pic.twitter.com/pEpPe00HyE
ਦੂਜੇ ਪਾਸੇ ਲੋਕਾਂ ਨੇ ਇਨ੍ਹਾਂ ਕੁੜੀਆਂ ਵਲੋਂ ਕੀਤੇ ਜਾ ਰਹੇ ਇਸ ਡਾਂਸ ਦੀ ਅਸ਼ਲੀਲਤਾ 'ਤੇ ਇਤਰਾਜ਼ ਜਤਾਇਆ ਹੈ। ਪੁਲਸ ਨੇ ਇੱਕ ਨੌਜਵਾਨ ਔਰਤ ਅਤੇ ਉਸਦੇ ਦੋਸਤ ਵਿਰੁੱਧ ਐਫਆਈਆਰ ਦਰਜ ਕੀਤੀ ਹੈ। ਪੁਲਸ ਰੀਲ ਦੇ ਨਿਰਮਾਤਾ ਦੀ ਵੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ : 3 ਦਿਨ ਨਹੀਂ ਮਿਲੇਗੀ ਦਾਰੂ, ਸਾਰੇ ਠੇਕੇ ਰਹਿਣਗੇ ਬੰਦ, ਸਰਕਾਰ ਵਲੋਂ ਹੁਕਮ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
