ਹਾਈ ਕੋਰਟ ਦੀ ਅਹਿਮ ਟਿੱਪਣੀ : ਪ੍ਰੇਮ ਪ੍ਰਸੰਗ ’ਚ ਸਰੀਰਕ ਸਬੰਧ ਨੂੰ ਜਬਰ-ਜ਼ਨਾਹ ਨੀ ਮੰਨਿਆ ਜਾ ਸਕਦਾ
Monday, Sep 15, 2025 - 07:49 AM (IST)

ਪ੍ਰਯਾਗਰਾਜ (ਭਾਸ਼ਾ) - ਇਲਾਹਾਬਾਦ ਹਾਈ ਕੋਰਟ ਨੇ ਕਿਹਾ ਹੈ ਕਿ ਜੇ ਦੋ ਬਾਲਿਗ ਆਪਸੀ ਸਹਿਮਤੀ ਨਾਲ ਲੰਮੇਂ ਸਮੇਂ ਤੱਕ ਸਰੀਰਕ ਸਬੰਧ ਬਣਾਈ ਰੱਖਦੇ ਹਨ, ਤੇ ਬਾਅਦ ’ਚ ਸਿਰਫ਼ ਵਿਆਹ ਤੋਂ ਨਾਂਹ ਕਰਨ ’ਤੇ ਇਹ ਸਬੰਧ ‘ਸੰਗੀਨ ਅਪਰਾਧ’ ਨਹੀਂ ਮੰਨੇ ਜਾ ਸਕਦੇ। ਇਸ ਮਾਮਲੇ ਦੇ ਸਬੰਧ ਵਿਚ ਜਸਟਿਸ ਅਰੁਣ ਕੁਮਾਰ ਸਿੰਘ ਦੇਸ਼ਵਾਲ ਨੇ ਇਕ ਸੋਧ ਪਟੀਸ਼ਨ ਨੂੰ ਰੱਦ ਕਰਦੇ ਹੋਏ ਟਿੱਪਣੀ ਕੀਤੀ ਕਿ ਪ੍ਰੇਮ ਪ੍ਰਸੰਗ ’ਚ ਬਣੇ ਅਜਿਹੇ ਸਬੰਧਾਂ ਨੂੰ ਜਬਰ-ਜ਼ਨਾਹ ਨਹੀਂ ਕਿਹਾ ਜਾ ਸਕਦਾ ਹੈ।
ਇਹ ਵੀ ਪੜ੍ਹੋ : ਬੁੱਧਵਾਰ ਨੂੰ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ-ਕਾਲਜ
ਅਦਾਲਤ ਨੇ ਸਪੱਸ਼ਟ ਕੀਤਾ ਕਿ ਵਿਆਹ ਦਾ ਵਾਅਦਾ ਅਜਿਹੇ ਮਾਮਲਿਆਂ ’ਚ ਆਧਾਰ ਨਹੀਂ ਹੋ ਸਕਦਾ, ਖਾਸ ਕਰ ਕੇ ਉਦੋਂ, ਜਦੋਂ ਕਿ ਇਹ ਦੋਸ਼ ਨਾ ਹੋਵੇ ਕਿ ਬਿਨਾਂ ਵਾਅਦੇ ਦੇ ਸਬੰਧ ਨਹੀਂ ਬਣਦੇ। ਮਾਮਲੇ ’ਚ 4 ਸਾਲ ਤੱਕ ਦੋਵਾਂ ਧਿਰਾਂ ਵਿਚਾਲੇ ਸਬੰਧ ਰਹੇ ਅਤੇ ਬਾਅਦ ’ਚ ਮਰਦ ਧਿਰ ਨੇ ਵਿਆਹ ਤੋਂ ਨਾਂਹ ਕਰ ਦਿੱਤੀ। ਔਰਤ ਦੀ ਸ਼ਿਕਾਇਤ ’ਤੇ ਜਾਂਚ ਦੌਰਾਨ ਦੋਵਾਂ ਧਿਰਾਂ ਨੇ ਸਮਝੌਤਾ ਕਰ ਲਿਆ। ਹਾਈ ਕੋਰਟ ਨੇ ਹੇਠਲੀ ਅਦਾਲਤ ਦੇ ਹੁਕਮ ਨੂੰ ਬਰਕਰਾਰ ਰੱਖਦੇ ਹੋਏ ਔਰਤ ਦੀ ਪਟੀਸ਼ਨ ਰੱਦ ਕਰ ਦਿੱਤੀ।
ਇਹ ਵੀ ਪੜ੍ਹੋ : 21 ਸਤੰਬਰ ਤੋਂ 3 ਅਕਤੂਬਰ ਤੱਕ ਬੰਦ ਰਹਿਣਗੇ ਸਕੂਲ-ਕਾਲਜ! ਇਸ ਸੂਬੇ 'ਚ ਜਾਰੀ ਹੋਇਆ ਹੁਕਮ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।