ਮੁੰਬਈ ''ਚ ਹਾਈ ਅਲਰਟ, ਹਮਲਾ ਕਰ ਸਕਦੇ ਹਨ ਖਾਲਿਸਤਾਨੀ ਅੱਤਵਾਦੀ
Thursday, Dec 30, 2021 - 08:01 PM (IST)
ਨੈਸ਼ਨਲ ਡੈਸਕ-ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਸਕੰਟ ਦਰਮਿਆਨ ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ਇਕ ਵਾਰ ਫਿਰ ਅੱਤਵਾਦੀਆਂ ਦੇ ਸਾਏ ਹੇਠ ਹੈ। ਇਸ ਨੂੰ ਦੇਖਦੇ ਹੋਏ ਪੁਲਸ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਸਮਾਚਾਰ ਏਜੰਸੀ ਏ.ਐੱਨ.ਆਈ. ਮੁਤਾਬਕ, ਮੁੰਬਈ ਪੁਲਸ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਖਾਲਿਸਤਾਨੀ ਤੱਤ ਸ਼ਹਿਰ 'ਚ ਅੱਤਵਾਦੀ ਹਮਲੇ ਕਰ ਸਕਦੇ ਹਨ ਜਿਸ ਤੋਂ ਬਾਅਦ ਮੁੰਬਈ ਪੁਲਸ ਅਲਰਟ 'ਤੇ ਹੈ। ਮੁੰਬਈ ਪੁਲਸ ਮੁਤਾਬਕ ਕੱਲ ਸਾਰੇ ਪੁਲਸ ਮੁਲਾਜ਼ਮਾਂ ਦੀਆਂ ਛੁੱਟੀਆਂ ਅਤੇ ਹਫ਼ਤਾਵਾਰੀ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ ਮੁੰਬਈ 'ਚ ਤਾਇਨਾਤ ਹਰੇਕ ਪੁਲਸ ਮੁਲਾਜ਼ਮ ਡਿਊਟੀ 'ਤੇ ਰਹਿਣਗੇ।
ਇਹ ਵੀ ਪੜ੍ਹੋ : ਡਰੱਗ ਮਾਮਲੇ 'ਚ ਬਿਕਰਮ ਮਜੀਠੀਆ ਨੂੰ ਜਾਣਬੁੱਝ ਕੇ ਗ੍ਰਿਫ਼ਤਾਰ ਨਹੀਂ ਕਰ ਰਹੀ ਚੰਨੀ ਸਰਕਾਰ : ਹਰਪਾਲ ਚੀਮਾ
ਮੁੰਬਈ ਰੇਲਵੇ ਪੁਲਸ ਕਮਿਸ਼ਨਰ ਕੈਸਰ ਖਾਲਿਦ ਨੇ ਕਿਹਾ ਕਿ ਮੁੰਬਈ 'ਚ ਅਲਰਟ ਦੇ ਮੱਦੇਨਜ਼ਰ ਸ਼ਹਿਰ ਦੇ ਪ੍ਰਮੁੱਖ ਸਟੇਸ਼ਨ, ਦਾਦਰ, ਬਾਂਦ੍ਰਾ ਚਰਚਗੇਟ, ਸੀ.ਐੱਸ.ਐੱਮ.ਟੀ., ਕੁਰਲਾ ਅਤੇ ਹੋਰ ਸਟੇਸ਼ਨਾਂ 'ਤੇ ਸਖ਼ਤ ਸੁਰੱਖਿਆ ਵਿਵਸਥਾ ਕੀਤੀ ਗਈ ਹੈ। ਕੱਲ੍ਹ 3000 ਤੋਂ ਜ਼ਿਆਦਾ ਰੇਲਵੇ ਅਧਿਕਾਰੀ ਤਾਇਨਾਤ ਕੀਤੇ ਜਾਣਗੇ। ਇਕ ਰਿਪੋਰਟ ਮੁਤਾਬਕ ਗ੍ਰਹਿ ਮੰਤਰੀ ਦਿਲੀਪ ਵਲਸੇ ਪਾਟਿਲ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਮੁੰਬਈ ਸਮੇਤ ਮਹਾਰਾਸ਼ਟਰ 'ਚ ਪੁਲਸ ਦਾ ਸਖਤ ਪ੍ਰਬੰਧ ਰਹਿਣ ਵਾਲਾ ਹੈ। ਉਥੇ ਹੀ ਮੁੰਬਈ 'ਚ ਕੋਵਿਡ-19 ਦੀ ਤੀਸਰੀ ਲਹਿਰ ਨਜ਼ਰ ਆਉਣ ਲੱਗੀ ਹੈ।
ਇਹ ਵੀ ਪੜ੍ਹੋ : ਯੂਕ੍ਰੇਨ-ਰੂਸ 'ਚ ਤਣਾਅ ਦਰਮਿਆਨ ਗੱਲਬਾਤ ਕਰਨਗੇ ਬਾਈਡੇਨ ਤੇ ਪੁਤਿਨ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।