ਕਾਂਗਰਸੀ ਐੱਮ.ਪੀ. ਦੀ ਕਾਰ ਨੇ ਸੰਸਦ ਕੰਪਲੈਕਸ ’ਚ ਤੋੜਿਆ ਬੈਰੀਕੇਡ, ਮਚਿਆ ਭੜਥੂ

02/12/2019 11:32:55 PM

ਨਵੀਂ ਦਿੱਲੀ– ਕਾਂਗਰਸ ਦੇ ਮਣੀਪੁਰ ਤੋਂ ਲੋਕ ਸਭਾ ਦੇ ਇਕ ਮੈਂਬਰ ਥੋਕਚੋਮ ਮੇਨੀਆ ਦੀ ਕਾਰ ਨੇ ਮੰਗਲਵਾਰ ਸੰਸਦ ਭਵਨ ਕੰਪਲੈਕਸ ’ਚ ਲੱਗੇ ਬੈਰੀਕੇਡ ਨੂੰ ਤੋੜ ਦਿੱਤਾ। ਇਸ ਕਾਰਨ ਉਥੇ ਹਫੜਾ-ਦਫੜੀ ਵਾਲਾ ਮਾਹੌਲ ਬਣ ਗਿਆ। ਕਾਰ ਦਾ ਇਕ ਟਾਇਰ ਫਟਣ ਕਾਰਨ ਸ਼ਾਇਦ ਉਕਤ ਘਟਨਾ ਵਾਪਰੀ। ਨਾਲ ਹੀ ਹਲਕਾ ਧਮਾਕਾ ਵੀ ਹੋਇਆ, ਜਿਸ ਕਾਰਨ ਉਥੇ ਕੁਝ ਪਲਾਂ ਲਈ ਸਨਸਨੀ ਤਕ ਫੈਲ ਗਈ।

ਕੁਇੱਕ ਐਕਸ਼ਨ ਟੀਮ ਤੁਰੰਤ ਹਰਕਤ ’ਚ ਆਈ। ਕਾਰ ਜਿਵੇਂ ਹੀ ਬੈਰੀਕੇਡ ਨਾਲ ਟਕਰਾਈ ਤਾਂ ਡਰਾਈਵਰ ਸੀਟ ਵਾਲਾ ਏਅਰਬੈਗ ਖੁੱਲ੍ਹ ਗਿਆ। ਸੁਰੱਖਿਆ ਮੁਲਾਜ਼ਮਾਂ ਨੇ ਤੁਰੰਤ ਕਾਰ ਨੂੰ ਘੇਰ ਲਿਆ। ਘਟਨਾ ਪਿੱਛੋਂ ਸੰਸਦ ਦੀ ਸੁਰੱਖਿਆ ਵਿਵਸਥਾ ਨੂੰ ਹਾਈ ਅਲਰਟ ’ਤੇ ਕਰ ਦਿੱਤਾ ਗਿਆ।


Inder Prajapati

Content Editor

Related News