ਰੋਜ਼ਗਾਰ ''ਤੇ ਸੱਚ ਲੁਕਾ ਰਹੇ ਹਨ ਪੀ. ਐੱਮ. : ਰਾਹੁਲ

03/16/2019 2:11:35 AM

ਨਵੀਂ ਦਿੱਲੀ, (ਭਾਸ਼ਾ)– ਦੁਨੀਆ ਦੇ ਕਈ ਪ੍ਰਮੁੱਖ ਅਰਥਸ਼ਾਸਤਰੀਆਂ ਵਲੋਂ ਭਾਰਤ ਦੇ ਆਰਥਿਕ ਵਿਕਾਸ ਨਾਲ ਜੁੜੇ ਅੰਕੜਿਆਂ ਵਿਚ 'ਸਿਆਸੀ ਦਖਲਅੰਦਾਜ਼ੀ' 'ਤੇ ਚਿੰਤਾ ਜਤਾਏ ਜਾਣ ਤੋਂ ਬਾਅਦ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਿਆ ਅਤੇ ਦੋਸ਼ ਲਾਇਆ ਕਿ ਉਹ ਰੋਜ਼ਗਾਰ 'ਤੇ ਸੱਚਾਈ ਅਤੇ ਆਪਣੀ ਅਸਫਲਤਾ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਗਾਂਧੀ ਨੇ ਟਵੀਟ ਕਰ ਕੇ ਕਿਹਾ,''ਨਰਿੰਦਰ ਮੋਦੀ ਸੱਚ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਕਿ ਰੋਜ਼ਗਾਰ ਨਾਲ ਜੁੜੇ ਅੰਕੜੇ ਕਿਤੇ ਜਨਤਕ ਨਾ ਹੋ ਜਾਣ।'' 
ਖਬਰਾਂ ਮੁਤਾਬਕ ਅਰਥਸ਼ਾਸਤਰੀਆਂ ਅਤੇ ਸਮਾਜ ਸ਼ਾਸਤਰੀਆਂ ਨੇ ਆਰਥਿਕ ਅੰਕੜਿਆਂ ਵਿਚ ਕਥਿਤ ਸਿਆਸੀ ਦਖਲ ਨੂੰ ਲੈ ਕੇ ਚਿੰਤਾ ਜਤਾਈ ਹੈ। ਕੁਲ 108 ਮਾਹਿਰਾਂ ਨੇ ਇਕ ਸਾਂਝੇ ਬਿਆਨ ਵਿਚ ਅੰਕੜਾ ਸੰਗਠਨਾਂ ਦੀ 'ਸੰਸਥਾਗਤ ਆਜ਼ਾਦੀ' ਬਹਾਲ ਕਰਨ ਦਾ ਸੱਦਾ ਦਿੱਤਾ ਹੈ। ਕੁਲ ਘਰੇਲੂ ਉਤਪਾਦ (ਜੀ. ਡੀ. ਪੀ.) ਦੇ ਅੰਕੜਿਆਂ ਵਿਚ ਸੋਧ ਕਰਨ ਅਤੇ ਐੱਨ. ਐੱਸ. ਐੱਸ. ਓ . ਵਲੋਂ ਰੋਜ਼ਗਾਰ ਦੇ ਅੰਕੜਿਆਂ ਨੂੰ ਰੋਕ ਕੇ ਰੱਖੇ ਜਾਣ ਦੇ ਮਾਮਲੇ ਵਿਚ ਪੈਦਾ ਹੋਏ ਵਿਵਾਦ ਦੇ ਮੱਦੇਨਜ਼ਰ ਇਹ ਬਿਆਨ ਆਇਆ ਹੈ।


KamalJeet Singh

Content Editor

Related News