ਹਿਮਾਚਲ ਪ੍ਰਦੇਸ਼ ''ਚ ਡੂੰਘੀ ਖੱਡ ''ਚ ਡਿੱਗੀ ਬੋਲੈਰੋ, ਕੁੜੀ ਸਮੇਤ 2 ਲੋਕਾਂ ਦੀ ਮੌਤ

Tuesday, Jan 09, 2024 - 04:36 PM (IST)

ਹਿਮਾਚਲ ਪ੍ਰਦੇਸ਼ ''ਚ ਡੂੰਘੀ ਖੱਡ ''ਚ ਡਿੱਗੀ ਬੋਲੈਰੋ, ਕੁੜੀ ਸਮੇਤ 2 ਲੋਕਾਂ ਦੀ ਮੌਤ

ਨਾਹਨ- ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਸਿਰਮੌਰ ਦੇ ਸ਼ਿਲਾਈ 'ਚ ਮੰਗਲਵਾਰ ਨੂੰ ਇਕ ਵੱਡਾ ਹਾਦਸਾ ਵਾਪਰ ਗਿਆ। ਇੱਥੇ ਇਕ ਬੋਲੈਰੋ ਡੂੰਘੀ ਖੱਡ 'ਚ ਡਿੱਗ ਗਈ। ਜਿਸ ਕਾਰਨ ਇਕ ਕੁੜੀ ਸਮੇਤ 2 ਲੋਕਾਂ ਦੀ ਮੌਤ ਹੋ ਗਈ, ਜਦਕਿ 17 ਲੋਕ ਜ਼ਖਮੀ ਹੋ ਗਏ। ਜ਼ਖ਼ਮੀਆਂ ਨੂੰ ਸ਼ਿਲਾਈ ਹਸਪਤਾਲ ਲਿਜਾਇਆ ਗਿਆ, ਜਿੱਥੋਂ ਮੁੱਢਲੇ ਇਲਾਜ ਮਗਰੋਂ ਪਾਊਂਟਾ ਸਾਹਿਬ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਟੀਮ ਮੌਕੇ 'ਤੇ ਪਹੁੰਚੀ ਅਤੇ ਪਿੰਡ ਵਾਸੀਆਂ ਨਾਲ ਰਾਹਤ ਅਤੇ ਬਚਾਅ ਕੰਮ ਕੀਤਾ। ਪੁਲਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਬੋਲੈਰੋ 'ਚ ਡਰਾਈਵਰ  ਸਮੇਤ 19 ਲੋਕ ਸਵਾਰ ਸਨ, ਜਿਨ੍ਹਾਂ ਵਿਚੋਂ 16 ਲੋਕ ਇਕ ਹੀ ਪਿੰਡ ਦੇ ਵਾਸੀ ਹਨ।

ਜਾਣਕਾਰੀ ਮੁਤਾਬਕ ਇਹ ਹਾਦਸਾ ਸ਼ਿਲਾਈ-ਬੋਬਰੀ-ਬਸ਼ਵਾ ਲਿੰਕ ਰੋਡ 'ਤੇ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਬੋਲੈਰੋ ਸ਼ਿਲਾਈ ਵੱਲ ਆ ਰਹੀ ਸੀ। ਹੰਡਾੜੀ ਨੇੜੇ ਕੈਂਚੀ ਮੋੜ 'ਤੇ ਬੈਕਅੱਪ ਲੈਂਦੇ ਸਮੇਂ ਗੱਡੀ ਡੂੰਘੀ ਖੱਡ 'ਚ ਜਾ ਡਿੱਗੀ। ਹਾਦਸੇ ਦੀ ਸੂਚਨਾ ਮਿਲਦੇ ਹੀ ਪਿੰਡ ਵਾਸੀ ਮੌਕੇ 'ਤੇ ਪਹੁੰਚ ਗਏ ਅਤੇ ਪੁਲਸ ਨੂੰ ਵੀ ਹਾਦਸੇ ਦੀ ਸੂਚਨਾ ਦਿੱਤੀ ਗਈ। ਪੁਲਸ ਅਤੇ ਸਥਾਨਕ ਪਿੰਡ ਵਾਸੀਆਂ ਨੇ ਜ਼ਖਮੀਆਂ ਨੂੰ ਸ਼ਿਲਾਈ ਹਸਪਤਾਲ ਪਹੁੰਚਾਇਆ, ਜਿੱਥੋਂ ਮੁੱਢਲੀ ਸਹਾਇਤਾ ਤੋਂ ਬਾਅਦ ਜ਼ਖਮੀਆਂ ਨੂੰ ਪਾਊਂਟਾ ਸਾਹਿਬ ਰੈਫਰ ਕਰ ਦਿੱਤਾ।


author

Tanu

Content Editor

Related News