ਅਸਾਮ ’ਚ 8 ਕਰੋੜ ਰੁਪਏ ਦੀ ਹੈਰੋਇਨ ਬਰਾਮਦ, ਦੋ ਹਿਰਾਸਤ ’ਚ

Tuesday, Sep 21, 2021 - 06:11 PM (IST)

ਦਿਫੂ (ਭਾਸ਼ਾ)— ਅਸਾਮ ਦੇ ਕਾਰਬੀ ਆਂਗਲਾਂਗ ਜ਼ਿਲ੍ਹੇ ’ਚ ਮੰਗਲਵਾਰ ਨੂੰ ਦੋ ਲੋਕਾਂ ਨੂੰ ਗਿ੍ਰਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਡੇਢ ਕਿਲੋ ਹੈਰੋਇਨ ਬਰਾਮਦ ਕੀਤੀ ਗਈ, ਜਿਸ ਦੀ ਕੌਮਾਂਤਰੀ ਬਾਜ਼ਾਰ ਵਿਚ ਅਨੁਮਾਨਤ ਕੀਮਤ 8 ਕਰੋੜ ਰੁਪਏ ਦੱਸੀ ਗਈ ਹੈ। ਅਧਿਕਾਰੀ ਨੇ ਦੱਸਿਆ ਕਿ ਨਗਾਲੈਂਡ ਦੇ ਇਕ ਜੋੜੇ ਵਲੋਂ ਇਸ ਨਸ਼ੀਲੇ ਪਦਾਰਥ ਦੀ ਖੇਪ ਮਣੀਪੁਰ ਤੋਂ ਗੁਹਾਟੀ ਪਹੁੰਚਾਈ ਜਾ ਰਹੀ ਸੀ। ਇਸ ਤੋਂ ਇਕ ਦਿਨ ਪਹਿਲਾਂ ਇਲਾਕੇ ਵਿਚ 412 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਸੀ। 

ਪੁਲਸ ਸਬ-ਇੰਸਪੈਕਟਰ ਜੌਨ ਦਾਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਕ ਗੁਪਤ ਸੂਚਨਾ ਦੇ ਆਧਾਰ ’ਤੇ ਪੁਲਸ ਨੇ ਖਟਕਾਟੀ ਵਿਚ ਮੁਹਿੰਮ ਚਲਾਈ ਅਤੇ ਸਾਬਣ ਦੇ 80 ਡੱਬਿਆਂ ਵਿਚ ਰੱਖੇ ਗਏ ਨਸ਼ੀਲੇ ਪਦਾਰਥ ਨੂੰ ਜ਼ਬਤ ਕਰ  ਲਿਆ। ਦਾਸ ਨੇ ਦੱਸਿਆ ਕਿ ਜੋੜੇ ਨੂੰ ਹਿਰਾਸਤ ਵਿਚ ਲਿਆ ਗਿਆ ਹੈ, ਜੋ ਕਿ ਇਕ ਬੱਚੇ ਨਾਲ ਯਾਤਰਾ ਕਰ ਰਹੇ ਸਨ। ਓਧਰ ਮੁੱਖ ਮੰਤਰੀ ਹਿਮੰਤ ਬਿਸਵ ਸਰਮਾ ਨੇ ਟਵੀਟ ਕਰ ਕੇ ਅਸਾਮ ਪੁਲਸ ਨੂੰ ਇਸ ਬਰਾਮਦਗੀ ਲਈ ਵਧਾਈ ਦਿੱਤੀ।


Tanu

Content Editor

Related News