ਆਸਾਮ 'ਚ ਸਾਬਣ ਦੇ ਡੱਬਿਆਂ 'ਚ ਲੁੱਕੋ ਕੇ ਰੱਖੀ 21 ਕਰੋੜ ਰੁਪਏ ਦੀ ਹੈਰੋਇਨ ਜ਼ਬਤ, 3 ਲੋਕ ਗ੍ਰਿਫ਼ਤਾਰ

Monday, Sep 11, 2023 - 03:41 PM (IST)

ਗੁਹਾਟੀ- ਆਸਾਮ ਦੀ ਰਾਜਧਾਨੀ ਗੁਹਾਟੀ ਦੇ ਬਾਹਰੀ ਇਲਾਕੇ ਵਿਚ 3 ਲੋਕਾਂ ਕੋਲੋਂ 21 ਕਰੋੜ ਰੁਪਏ ਦੀ ਹੈਰੋਇਨ ਜ਼ਬਤ ਕੀਤੀ ਗਈ। ਇਸ ਤੋਂ ਬਾਅਦ 3 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪੁਲਸ ਦੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਐਤਵਾਰ ਦੀ ਰਾਤ ਨੂੰ ਦੋਸ਼ੀਆਂ ਕੋਲੋਂ 2.527 ਕਿਲੋਗ੍ਰਾਮ ਨਸ਼ੀਲਾ ਪਦਾਰਥ ਜ਼ਬਤ ਕੀਤਾ।

ਇਹ ਵੀ ਪੜ੍ਹੋ-  ਸਾਊਦੀ ਅਰਬ ਦੇ ਪ੍ਰਿੰਸ ਨੇ PM ਮੋਦੀ ਨਾਲ ਕੀਤੀ ਮੁਲਾਕਾਤ, ਕਿਹਾ- ਭਾਰਤ ਆ ਕੇ ਬਹੁਤ ਖੁਸ਼ ਹਾਂ

ਅਧਿਕਾਰੀ ਮੁਤਾਬਕ ਇਨ੍ਹਾਂ ਦੋਸ਼ੀਆਂ ਨੂੰ ਉਸ ਸਮੇਂ ਫੜਿਆ ਗਿਆ, ਜਦੋਂ ਉਹ ਇਕ ਵਾਹਨ 'ਚ ਸਵਾਰ ਹੋ ਕੇ ਕਿਤੇ ਜਾ ਰਹੇ ਸਨ। ਉਨ੍ਹਾਂ ਦੱਸਿਆ ਕਿ ਪਾਬੰਦੀਸ਼ੁਦਾ ਪਦਾਰਥ ਨੂੰ ਸਾਬਣ ਦੇ 198 ਡੱਬਿਆਂ ਅੰਦਰ ਲੁੱਕਾ ਕੇ ਰੱਖਿਆ ਗਿਆ ਸੀ। ਨਸ਼ੀਲੇ ਪਦਾਰਥ ਨੂੰ ਆਸਾਮ ਅਤੇ ਮੇਘਾਲਿਆ ਦੀ ਸਰਹੱਦ ਸਥਿਤ ਜੋਰਾਬਤ ਇਲਾਕੇ ਵਿਚ ਜ਼ਬਤ ਕੀਤਾ ਗਿਆ। ਗ੍ਰਿਫ਼ਤਾਰ ਸਾਰੇ ਵਿਅਕਤੀ ਮਣੀਪੁਰ ਦੇ ਵਸਨੀਕ ਹਨ। ਪਿਛਲੇ ਦੋ ਦਿਨਾਂ 'ਚ ਪਾਬੰਦੀਸ਼ੁਦਾ ਪਦਾਰਥਾਂ ਦੀ ਪੁਲਸ ਵਲੋਂ ਜ਼ਬਤ ਕੀਤੀ ਗਈ ਇਹ ਦੂਜੀ ਵੱਡੀ ਖੇਪ ਹੈ। ਇਸ ਤੋਂ ਇਕ ਦਿਨ ਪਹਿਲਾਂ ਸਾਬਣ ਦੇ 21 ਬਕਸਿਆਂ ਵਿਚ ਲੁੱਕਾ ਕੇ ਰੱਖੀ ਗਈ 2 ਕਰੋੜ ਰੁਪਏ ਦੀ ਹੈਰੋਇਨ ਜ਼ਬਤ ਕੀਤੀ ਗਈ ਸੀ।

ਇਹ ਵੀ ਪੜ੍ਹੋ-  ਪ੍ਰੇਮ ਸਬੰਧਾਂ ਦੇ ਸ਼ੱਕ ਨੇ ਪੱਟਿਆ ਹੱਸਦਾ-ਖੇਡਦਾ ਪਰਿਵਾਰ, ਪਤੀ ਨੇ ਬੇਰਹਿਮੀ ਨਾਲ ਕੀਤਾ ਪਤਨੀ ਦਾ ਕਤਲ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tanu

Content Editor

Related News