ਸਮੁੰਦਰੀ ਰਸਤੇ ਭਾਰਤ ਲਿਆਏ ਹੈਰੋਇਨ, ਤਸਕਰਾਂ ਦੀਆਂ ਤਾਰਾਂ ਤਿਹਾੜ ਜੇਲ੍ਹ ਨਾਲ ਜੁੜੀਆਂ ਹੋਣ ਦਾ ਖ਼ਦਸ਼ਾ

Thursday, Aug 20, 2020 - 05:05 PM (IST)

ਸਮੁੰਦਰੀ ਰਸਤੇ ਭਾਰਤ ਲਿਆਏ ਹੈਰੋਇਨ, ਤਸਕਰਾਂ ਦੀਆਂ ਤਾਰਾਂ ਤਿਹਾੜ ਜੇਲ੍ਹ ਨਾਲ ਜੁੜੀਆਂ ਹੋਣ ਦਾ ਖ਼ਦਸ਼ਾ

ਨਵੀਂ ਦਿੱਲੀ- ਮਾਲੀਆ ਖੁਫੀਆ ਡਾਇਰੈਕਟੋਰੇਟ (ਡੀ.ਆਰ.ਆਈ.) ਨੇ ਨਵੀਂ ਮੁੰਬਈ ਦੇ ਨਹਾਵਾ ਸ਼ੇਵਾ ਪੋਰਟ ਤੋਂ ਐਤਵਾਰ ਯਾਨੀ 9 ਅਗਸਤ ਨੂੰ ਕਰੀਬ 1000 ਕਰੋੜ ਰੁਪਏ ਦੀ 191 ਕਿਲੋਗ੍ਰਾਮ ਹੈਰੋਇਨ ਫੜੀ ਸੀ। ਜਾਂਚ 'ਚ ਸਾਹਮਣੇ ਆਇਆ ਹੈ ਕਿ ਇਸ ਦੇ ਤਾਰ ਦਿੱਲੀ ਨਾਲ ਜੁੜੇ ਹਨ। ਮੀਡੀਆ ਰਿਪੋਰਟ 'ਚ ਕਿਹਾ ਗਿਆ ਹੈ ਕਿ ਸਮੁੰਦਰੀ ਰਸਤੇ ਵੱਡੀ ਮਾਤਰਾ 'ਚ ਭਾਰਤ ਲਿਆਂਦੀ ਗਈ ਹੈਰੋਇਨ ਦਿੱਲੀ ਦੀ ਤਿਹਾੜ ਜੇਲ੍ਹ 'ਚ ਰੱਖੀ ਗਈ ਸੀ। ਦਿੱਲੀ ਦੇ ਇੰਪੋਰਟਰ ਸੁਰੇਸ਼ ਭਾਟੀਆ ਅਤੇ ਮੁਹੰਮਦ ਨੌਮਾਨ ਸਮੇਤ ਤਿੰਨ ਲੋਕਾਂ ਨੇ ਇਹ ਖੇਪ ਛੋਟੀਆਂ-ਛੋਟੀਆਂ ਪਾਈਪਾਂ ਅੰਦਰ ਅਫ਼ਗਾਨਿਸਤਾਨ ਤੋਂ ਮੰਗਵਾਈ ਸੀ। ਇਹ ਪਹਿਲੀ ਵਾਰ ਨਹੀਂ, ਜਦੋਂ ਦਿੱਲੀ ਦੇ ਤਾਰ ਵਿਦੇਸ਼ ਨਾਲ ਜੁੜੇ ਹਨ। ਏਜੰਸੀਆਂ ਅਨੁਸਾਰ, ਪਾਕਿਸਤਾਨ 'ਚ ਕੁਝ ਆਈ.ਐੱਸ.ਆਈ. ਸਮਰਥਿਤ ਤੱਤਾਂ ਨਾਲ ਨੌਮਾਨ ਦੇ ਸ਼ੱਕੀ ਲਿੰਕ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਏਜੰਸੀਆਂ ਨੂੰ ਜਾਂਚ ਦੌਰਾਨ ਪਤਾ ਲੱਗਾ ਕਿ ਨੌਮਾਨ ਦਾ ਵਿਆਹ 2007 'ਚ ਪਾਕਿਸਾਤਨੀ ਜਨਾਨੀ ਨਾਲ ਹੋਇਆ ਸੀ। ਜਨਾਨੀ ਨੂੰ ਹਾਲ ਹੀ 'ਚ ਭਾਰਤੀ ਨਾਗਰਿਕਤਾ ਵੀ ਮਿਲੀ। 

ਮੀਡੀਆ ਰਿਪੋਰਟ ਅਨੁਸਾਰ, ਭਾਟੀਆ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ (ਐੱਨ.ਡੀ.ਪੀ.ਐੱਸ.) ਐਕਟ ਦੇ ਅਧੀਨ ਅਪਰਾਧਾਂ ਲਈ ਸਜ਼ਾ ਕੱਟ ਰਿਹਾ ਸੀ ਅਤੇ ਨੌਮਾਨ ਕੁਝ ਸਾਲ ਪਹਿਲਾਂ ਧੋਖਾਧੜੀ ਦੇ ਮਾਮਲੇ 'ਚ ਜੇਲ 'ਚ ਸੀ। ਬਾਅਦ 'ਚ ਭਾਟੀਆ ਪੈਰੋਲ 'ਤੇ ਬਾਹਰ ਆ ਗਿਆ, ਜਦੋਂ ਕਿ ਨੌਮਾਨ ਨੂੰ 4 ਸਾਲ ਦੀ ਜੇਲ ਤੋਂ ਬਾਅਦ ਰਿਹਾਅ ਕੀਤਾ ਗਿਆ ਸੀ। ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ ਮੁੱਖ ਦੋਸ਼ੀ ਵਿਅਕਤੀਆਂ ਨੇ ਖੇਪਾਂ ਨੂੰ ਇਕੱਠਾ ਕਰਨ ਲਈ ਨਿਗਮ ਤੋਂ ਇਕ ਗੋਦਾਮ ਕਿਰਾਏ 'ਤੇ ਲਿਆ ਸੀ।


author

DIsha

Content Editor

Related News